ਜਲੰਧਰ (ਰਮਨਦੀਪ ਸਿੰਘ ਸੋਢੀ) : ਭਾਰਤ 'ਚ ਬਲੱਡ ਸ਼ੂਗਰ ਇਕ ਗੰਭੀਰ ਸਮੱਸਿਆ ਬਣ ਗਈ ਹੈ। ਮੌਜੂਦਾ ਸਮੇਂ 'ਚ 101 ਮਿਲੀਅਨ ਲੋਕ ਸ਼ੂਗਰ ਤੋਂ ਪੀੜਤ ਹਨ ਅਤੇ 136 ਮਿਲੀਅਨ ਲੋਕ ਪ੍ਰੀ-ਡਾਇਬਟੀਜ਼ ਦੇ ਸ਼ਿਕਾਰ ਹਨ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਏਸ਼ੀਆਈ ਭਾਰਤੀਆਂ 'ਚ ਹੋਰ ਆਬਾਦੀਆਂ ਦੀ ਤੁਲਨਾ 'ਚ ਪ੍ਰੀਡਾਈਬਟੀਜ਼ ਤੋਂ ਟਾਈਪ 2 ਡਾਇਬਟੀਜ਼ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਹੁੰਦਾ ਹੈ। ਬਾਦਾਮ ਦੇ ਪੋਸ਼ਣ ਮੁੱਲ ਨੂੰ ਸਿਹਤਮੰਦ ਖੂਨ ਬਣਾਏ ਰੱਖਣ ਲਈ ਇਕ ਵਧੀਆ ਬਦਲ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ 'ਚ ਹੌਲੀ-ਹੌਲੀ ਪਾਚਨ ਵਾਲਾ ਫਾਈਬਰ, ਵਨਸਪਤੀ ਪ੍ਰੋਟੀਨ, ਚੰਗੇ ਮੋਨੋਅਨਸੈਚੁਰੇਟਿਡ ਫੈਟ ਅਤੇ ਜ਼ੀਰੋ ਸ਼ੂਗਰ ਹੁੰਦੀ ਹੈ, ਜੋ ਇਸ ਨੂੰ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਸਹਾਇਕ ਬਣਾਉਂਦੀ ਹੈ। ਇਸੇ ਕਾਰਨ ਵਿਗਿਆਨਕ ਬਾਦਾਮ ਨੂੰ ਇਕ ਅਹਿਮ ਖੁਰਾਕੀ ਪਦਾਰਥ ਦੇ ਰੂਪ 'ਚ ਇਕ ਚੰਗਾ ਬਦਲ ਮੰਨ ਰਹੇ ਹਨ ਅਤੇ ਇਸ 'ਤੇ ਡੂੰਘੀ ਖੋਜ ਕਰ ਰਹੇ ਹਨ।
ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਆਬਾਦੀ ਵਿਚ ਕੀਤੇ ਗਏ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਸਿਹਤ ਆਹਾਰ 'ਚ ਬਾਦਾਮ ਨੂੰ ਸ਼ਾਮਲ ਕਰਨ ਨਾਲ ਬਲੱਡ ਸ਼ੂਗਰ 'ਚ ਸੁਧਾਰ ਹੋ ਸਕਦਾ ਹੈ। ਅਧਿਐਨਾਂ ਤੋਂ ਇਹ ਵੀ ਪਤਾ ਲੱਗਾ ਕਿ ਰੋਜ਼ਾਨਾ ਬਾਦਾਮ ਖਾਣ ਨਾਲ ਟਾਈਪ 2 ਸ਼ੂਗਰ ਵਾਲੇ ਲੋਕਾਂ, ਪ੍ਰੀ-ਡਾਇਬਟੀਜ਼ (ਜਿਸ ਨੂੰ ਵਿਗੜਿਆ ਹੋਇਆ ਗਲੁਕੋਜ ਸ਼ਹਿਣਸ਼ੀਲਤਾ ਵੀ ਕਿਹਾ ਜਾਂਦਾ ਹੈ) ਵਾਲੇ ਲੋਕਾਂ, ਵੱਧ ਭਾਰ/ਮੋਟਾਪੇ ਵਾਲੇ ਲੋਕਾਂ ਅਤੇ ਪ੍ਰੀ-ਡਾਇਬਟੀਜ਼ ਵਾਲੇ ਲੋਕਾਂ ਨੂੰ ਲਾਭ ਹੁੰਦਾ ਹੈ ।
ਅੱਲ੍ਹੜਾਂ ਅਤੇ ਬਾਲਗਾਂ 'ਚ ਪ੍ਰੀ-ਡਾਇਬਟੀਜ਼ 'ਤੇ ਖੋਜ
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਾਦਾਮ, ਸਿਹਤ ਆਹਾਰ ਦਾ ਹਿੱਸਾ ਹੋਣ 'ਤੇ ਭਾਰਤ 'ਚ ਪੀ-ਡਾਇਬਟੀਜ਼ ਵਾਲੇ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ। ਪ੍ਰੀ-ਡਾਇਬਟੀਜ਼ ਨੂੰ ਆਮ ਬਲੱਡ ਸ਼ੂਗਰ ਦੇ ਪੱਧਰ 'ਤੇ ਵਾਪਸ ਲਿਆਉਣਲਈ ਆਹਾਰ ਸਬੰਧੀ ਰਣਨੀਤੀਕਾਰਾਂ ਨੂੰ ਡਾਕਟਰੀ ਵਿਗਿਆਨ ' the holy grail of medicine ਕਿਹਾ ਜਾਂਦਾ ਹੈ। ਨਵੀਂ ਦਿੱਲੀ 'ਚ ਰਾਸ਼ਟਰੀ ਡਾਇਬਟੀਜ਼ ਓਬੇਸਿਟੀ ਅਤੇ ਕੋਲੋਸਟ੍ਰਾਲ ਫਾਊਂਡੇਸ਼ਨ ਦੇ ਡਾ. ਅਨੂਪ ਮਿਸ਼ਰਾ ਅਤੇ ਉਨ੍ਹਾਂ ਦੀ ਖੋਜ ਟੀਮ ਨੇ ਹੁਣੇ ਜਿਹੇ ਦੋ ਅਧਿਐਨਾਂ 'ਚ ਪਾਇਆ ਕਿ ਰੋਜ਼ਾਨਾ ਭੋਜਨ ਤੋਂ ਪਹਿਲਾਂ ਦਿਨ 'ਚ ਤਿੰਨ ਵਾਰ ਮੁੱਠੀ ਭਰ ਬਾਦਾਮ ਖਾਣ ਨਾਲ ਪ੍ਰੀ-ਡਾਇਬਟੀਜ਼ ਤੇ ਵੱਧ ਭਾਰ/ਮੋਟਾਪੇ ਨਾਲ ਪੀੜਤ ਹਨ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਘੱਟੋ-ਘੱਟ (ਤਿੰਨ ਦਿਨਾਂ ਦੇ ਅੰਦਰ) ਅਤੇ ਵੱਧ (ਤਿੰਨ ਮਹੀਨਿਆਂ ਅੰਦਰ) ਦੋਵੇਂ ਤਰ੍ਹਾਂ ਨਾਲ ਸੁਧਰਿਆ ਹੋਇਆ ਹੈ । ਬਾਦਾਮ ਉਪਭੋਗ 'ਤੇ ਇਕ ਮਹੀਨੇ ਤੱਕ ਕੀਤੇ ਗਏ ਅਧਿਐਨ 'ਚ ਇਕ ਨਵੀਂ ਦਿਸ਼ਾ ਦਿਖਾਈ ਹੈ, ਜਿਸ 'ਚ ਲਗਭਗ ਪ੍ਰੀ-ਡਾਇਬਟੀਜ਼ ਜਾਂ ਗਲੂਕੋਜ ਅਸਹਿਣਸ਼ੀਲਤਾ ਨੂੰਆਮ ਬਲੱਡ ਸ਼ੂਗਰ ਦੇ ਪੱਧਰ 'ਚ ਸਫਲਤਾਪੂਰਵਕ ਤਬਦੀਲ ਕਰ ਲਿਆ ਹੈ।
ਮੁੰਬਈ 'ਚ 275 ਅੱਲ੍ਹੜਾਂ ਅਤੇ ਬਾਲਗਾਂ 'ਤੇ ਕੀਤੀ ਗਈ ਇਕ ਹੋਰ ਖੋਜ 'ਚ ਬਾਦਾਮ ਦੇ ਸੇਵਨ ਨਾਲ ਬਲੱਡ ਸ਼ੂਗਰ, ਲਿਪਿਡਸ, ਇੰਸੁਲਿਨ ਤੇ ਕੁਝ ਖੋਜ ਸਬੰਧੀ ਸੰਕੇਤਾਂ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦੇਖਿਆ ਗਿਆ। ਇਸ ਅਧਿਐਨ 'ਚ ਬਾਦਾਮ ਸਮੂਹ ਦੇ ਪ੍ਰਤੀਯੋਗੀਆਂ ਨੇ ਤਿੰਨ ਮਹੀਨੇ ਤਕ ਰੋਜ਼ਾਨਾ ਲਗਭਗ 56 ਗ੍ਰਾਮ ਭੁੰਨੇ ਹੋਏ ਬਾਦਾਮ ਖਾਧੇ । ਕੈਲੋਰੀ ਰਹਿਤ ਨਾਸ਼ਤਾ ਕਰਨ ਵਾਲੇ ਪ੍ਰਤੀਯੋਗੀਆਂ ਦੀ ਤੁਲਨਾ 'ਚ ਬਾਦਾਮ ਖਾਣ ਵਾਲਿਆਂ 'ਚ ਬਲੱਡ ਸ਼ੂਗਰ ਦਾ ਪੱਧਰ ਘੱਟ ਸੀ, ਕੁਲ ਕੋਲੈਸਟ੍ਰਾਲ ਅਤੇ ਹਾਨੀਕਾਰਕ ਐੱਲ. ਡੀ. ਐੱਲ. ਕੋਲੈਸਟ੍ਰਾਲ ਘੱਟ ਸੀ, ਜਦੋਂਕਿ ਲਾਭਕਾਰੀ ਐੱਚ. ਡੀ. ਐੱਲ. ਕੋਲੈਸਟ੍ਰਾਲ ਦਾ ਪੱਧਰ ਬਣਿਆ ਹੋਇਆ ਸੀ।
ਟਾਈਪ 2 ਡਾਇਬਟੀਜ਼
ਨਵੀਂ ਦਿੱਲੀ ਵਿਚ ਕੀਤੇ ਗਏ ਇਕ ਅਧਿਐਨ 'ਚ ਪਾਇਆ ਗਿਆ ਕਿ ਬਾਦਾਮ ਦੇ ਸੇਵਨ ਨਾਲ ਟਾਈਪ 2 ਡਾਇਬਟੀਜ਼ (T2D) ਵਾਲੇ ਵਿਅਕਤੀਆਂ 'ਚ ਬਲੱਡ ਸ਼ੁਗਰ ਕੰਟਰੋਲ ਅਤੇ ਦਿਲ ਦੀ ਸਿਹਤ 'ਤੇ ਹਾਂ-ਪੱਖੀ ਪ੍ਰਭਾਵ ਪੈਂਦਾ ਹੈ । ਇਸ ਅਧਿਐਨ 'ਚ ਲਗਭਗ 50 ਏਸ਼ੀਆਈ-ਭਾਰਤੀ ਸ਼ਾਮਲ ਸਨ, ਜੋ ਟਾਈਪ 2 ਡਾਇਬਟੀਜ਼ ਅਤੇ ਹਾਈ ਕੋਲੈਸਟ੍ਰਾਲ ਤੋਂ ਪੀੜਤ ਸਨ। ਉਨ੍ਹਾਂ ਨੇ ਆਪਣੀ ਰੋਜ਼ਾਨਾ ਕੈਲੋਰੀ ਦਾ 20 ਫੀਸਦੀ ਹਿੱਸਾ ਬਿਨਾਂ ਭੁੰਨੇ ਹੋਏ ਸਾਬਤ ਬਾਦਾਮ ਸ਼ਾਮਲ ਕੀਤੇ ਹਨ। ਇਸ ਤਬਦੀਲੀ ਦੇ ਨਤੀਜੇ ਉਨ੍ਹਾਂ ਦੇ ਹੀਮੋਗਲੋਬਿਨ A1C (ਜੋ ਲੰਬੇ ਸਮੇਂ ਤਕ ਬਲੱਡ ਸ਼ੁਗਰ ਕੰਟਰੋਲ ਦਾ ਸੰਕੇਤ ਹੈ) 'ਚ ਸੁਧਾਰ ਹੋਇਆ। ਇਸ ਤੋਂ ਇਲਾਵਾ ਟਾਈਪ 2 ਡਾਇਬਟੀਜ਼ ਨਾਲ ਜੁੜੇ ਕਈ ਦਿਲ ਦੇ ਜੋਖਿਮ ਕਾਰਕਾਂ 'ਚ ਵੀ ਹਾਂ ਪੱਖੀ ਬਦਲਾਅ ਦੇਖੇ ਗਏ।
ਮੋਟਾਪੇ ਤੋਂ ਪੀੜਤ ਬਾਲਗ
ਚੇਨਈ ਸਥਿਤ ਮਦਰਾਸ ਡਾਇਬਟੀਜ਼ ਰਿਸਰਚ ਫਾਊਂਡੇਸ਼ਨ ਦੇ ਖੋਜੀਆਂ ਦੁਆਰਾ ਕੀਤੇ ਗਏ ਅਧਿਐਨ 'ਚ 352 ਏਸ਼ੀਆਈ ਭਾਰਤੀ ਸ਼ਾਮਲ ਸੀ। ਜੋ ਲੋਕ ਜ਼ਿਆਦਾ ਭਾਰ ਵਾਲੇ ਸੀ ਜਾਂ ਮੋਟਾਪੇ ਤੋਂ ਪੀੜਤ ਸਨ । ਉਨ੍ਹਾਂ ਨੂੰ ਦੋ ਧੜਿਆਂ 'ਚ ਵੰਡ ਦਿੱਤਾ ਗਿਆ। ਪਹਿਲੇ ਸਮੂਹ ਨੂੰ 12 ਹਫ਼ਤਿਆਂ ਤੱਕ 43 ਦਿਨਾਂ ਤੱਕ ਰੋਜ਼ਾਨਾ ਬਾਦਾਮ ਖਾਣ ਨੂੰ ਕਿਹਾ ਗਿਆ, ਜਦਕਿ ਦੂਜੇ ਸਮੂਹ ਨੂੰ ਆਪਣਾ ਆਮ ਖੁਰਾਕ (ਰੋਜ਼ਾਨਾ ਖੁਰਾਕ) ਖਾਣ ਨੂੰ ਕਿਹਾ ਗਿਆ। 12 ਹਫ਼ਤਿਆਂ ਦੇ ਬਾਅਦ, ਬਾਦਾਮ ਖਾਣ ਵਾਲੇ ਸਮੂਹ 'ਚ ਇੰਸੁਲਿਨ ਪ੍ਰਤੀਰੋਧ 'ਚ ਕਮੀ, ਪੈਨਕ੍ਰਿਆਟਿਕ ਫੰਕਸ਼ਨ 'ਚ ਸੁਧਾਰ, ਬਲੱਡ ਸ਼ੂਗਰ ਦੇ ਪੱਧਰ 'ਚ ਸੁਧਾਰ ਅਤੇ ਕੋਲੇਸਟ੍ਰੋਲ ਦੇ ਪੱਧਰ 'ਚ ਸੁਧਾਰ ਦੇਖਿਆ ਗਿਆ । ਜਦਕਿ ਦੂਜੇ ਸਮੂਹ 'ਚ ਅਜਿਹਾ ਕੋਈ ਬਦਲਾਅ ਨਹੀਂ ਦੇਖਿਆ ਗਿਆ।
ਇਸ ਅਧਿਐਨ ਤੋਂ ਪਤਾ ਲਗਦਾ ਹੈ ਕਿ ਬਾਦਾਮ ਦਾ ਸੇਵਨ ਭਾਰਤ 'ਚ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਇੰਸੁਲਿਨ ਪ੍ਰਤੀਰੋਧ 'ਚ ਸੁਧਾਰ ਕਰਨ 'ਚ ਸਹਾਇਕ ਹੋ ਸਕਦਾ ਹੈ। ਇਹ ਏਸ਼ੀਆਈ ਭਾਰਤੀਆਂ ਲਈ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ। ਕਿਉਂਕਿ ਉਹ ਤੇਜ਼ੀ ਨਾਲ ਸ਼ੁਗਰ ਦੇ ਰੋਗ ਵੱਲ ਵਧ ਰਹੇ ਹਨ। ਇਸ ਲਈ, ਭਾਰਤ ਚ ਜਨਤਕ ਸਹਿਤ 'ਚ ਸੁਧਾਰ ਲਈ ਬਾਦਾਮ ਦੀ ਖਪਤ ਵਧਾਉਣਾ ਇਕ ਪ੍ਰਭਾਵੀ ਰਣਨੀਤੀ ਹੋ ਸਕਦੀ ਹੈ।
ਪ੍ਰਾਚੀਨ ਆਯੁਰਵੇਦ 'ਚ ਬਾਦਾਮ ਦਾ ਮਹੱਤਵ
ਆਯੂਰਵੇਦ ਸਿੱਧ ਦੇ ਅਨੁਸਾਰ, ਬਾਦਾਮ ਦਾ ਮੁੱਖ ਕੰਮ ਸ਼ਰੀਰ ਦੇ ਸਾਰੇ ਸੈੱਲਾਂ, ਖਾਸ ਕਰਕੇ ਪ੍ਰਜਨਨ ਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੈ।
ਇਸ ਤੋਂ ਇਲਾਵਾ, ਸਿੱਧ ਅਭਿਆਸ ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬਾਦਾਮ ਸ਼ੁਗਰ ਅਤੇ ਪੇਟ ਦੀ ਜਲਣ ਵਰਗੀ ਹੋਰ ਜੀਵਨ ਸ਼ੈਲੀ ਸਥਿਤੀਆਂ ਸਮੇਤ ਪੁਰਾਣੀਆਂ ਬੀਮਾਰੀਆਂ ਕਾਰਣ ਹੋਣ ਵਾਲੀ ਕਮਜ਼ੋਰੀ 'ਤੇ ਚੰਗੇ ਪ੍ਰਭਾਵ ਪਾਉਂਦੀ ਹੈ। (13) ਆਯੁਰਵੇਦ ਅਤੇ ਯੂਨਾਨੀ ਦੋਵਾਂ ਦੇ ਅਨੁਸਾਰ, ਬਾਦਾਮ ਦੇ ਸੇਵਨ ਨਾਲ ਮਰਦਾਂ ਦੇ ਬਾਂਝਪਨ ਅਤੇ ਜਿਨਸੀ ਕਾਰਜਕਸ਼ਲਤਾ 'ਚ ਕਮੀ 'ਤੇ ਵੀ ਉਪਚਾਰਕ ਪ੍ਰਭਾਵ ਪੈਂਦਾ ਹੈ, ਜੋ ਅੱਜ ਦੁਨੀਆ 'ਚ ਤੇਜ਼ੀ ਨਾਲ ਵਧ ਰਹੀ ਸਥਿਤੀ ਹੈ, ਬਾਦਾਮ ਸਰੀਰ ਦੇ ਟਿਸ਼ੂਆਂ ਨੂੰ ਚਿਕਨਾਈ/ਨਮੀ ਪ੍ਰਦਾਨ ਕਰਦਾ ਹੈ, ਨਾੜੀ ਤੰਤਰ ਨੂੰ ਸਹਾਰਾ ਦਿੰਦਾ ਹੈ, ਤਾਕਤ, ਚਮੜੀ ਦੇ ਰੰਗ, ਮਾਸਪੈਸ਼ੀਆਂ ਨੂੰ ਵਧਾਉਂਦਾ ਹੈ ਅਤੇ ਕਰ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਕੈਲੀਫੋਰਨੀਆ ਬਾਦਾਮ : ਗੁਣਵੱਤਾ ਅਤੇ ਪੋਸ਼ਣ ਦਾ ਭਰੋਸੇਮੰਦ ਸਰੋਤ
ਆਲਮੰਡ ਬੋਰਡ ਆਫ ਕੈਲੀਫੋਰਨੀਆ 7,600 ਬਾਦਾਮ ਕਿਸਾਨਾਂ ਅਤੇ 101 ਪ੍ਰੋਸੈਸਰਸ ਦੀ ਨੁਮਾਇੰਦਗੀ ਕਰਦਾ ਹੈ, ਜਿਸ 'ਚ ਜ਼ਿਆਦਾਤਰ ਤੀਜੀ ਅਤੇ ਚੌਥੀ ਪੀੜ੍ਹੀ ਦੇ ਕਿਸਾਨ ਹਨ। ਇਹ ਸੰਗਠਨ ਉੱਚ ਗੁਣਵੱਤਾ ਵਾਲੇ ਬਾਦਾਮ ਦੇ ਉਤਪਾਦਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਸਮਰਪਿਤ ਹੈ। ਕੈਲੀਫੋਰਨੀਆ ਦੇ ਬਾਦਾਮ ਵਿਸ਼ਵ ਪੱਧਰੀ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਤੇ ਸੰਭਵ ਤੌਰ 'ਤੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਵੱਧ ਪੌਸ਼ਟਿਕ ਬਾਦਾਮ ਮੰਨੇ ਜਾਂਦੇ ਹਨ । ਅਮਰੀਕਾ ਦੇ ਬਾਅਦ, ਭਾਰਤ ਕੈਲੀਫੋਰਨੀਆ ਬਾਦਾਮ ਦਾ ਸਭ ਤੋਂ ਵੱਡਾ ਬਾਜ਼ਾਰ ਹੈ। 2023/24 ਦੇ ਅੰਕੜਾਂ 'ਤੇ ਨਜ਼ਰ ਮਾਰੀਏ ਤਾਂ ਅਮਰੀਕਾ ਤੋਂ ਭਾਰਤ 'ਚ ਲਗਭਗ 400 ਮਿਲੀਅਨ ਪੌਂਡ ਬਾਦਾਮ ਦਾ ਨਿਰਯਾਤ ਕੀਤਾ ਗਿਆ ਹੈ, ਜੋ ਪਿਛਲੇ ਸਾਲ ਤੋਂ 21% ਜ਼ਿਆਦਾ ਹੈ। ਅਸਲ 'ਚ ਭਾਰਤ 'ਚ ਬਾਦਾਮ ਨੂੰ ਸਭ ਤੋਂ ਚੰਗਾ ਭੋਜਨ ਮੰਨਿਆ ਜਾਂਦਾ ਹੈ ਅਤੇ ਕਿਸੇ ਹੋਰ ਭੋਜਨ ਨੂੰ ਬਾਦਾਮ ਦੇ ਬਰਾਬਰ ਦਰਜਾ ਨਹੀਂ ਮਿਲ ਸਕਿਆ ਹੈ।
ਇਥੇ ਬਾਦਾਮ ਦੀ ਖੇਤੀ 'ਚ ਫਸਲ ਦੀ ਗੁਣਵੱਤਾ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਅਮਰੀਕਾ ਦਾ ਖੇਤੀਬਾੜੀ ਵਿਭਾਗ ਰੈਗੂਲਰ ਬਾਦਾਮ ਦੀ ਪੈਕਿੰਗ ਤੋਂ ਪਹਿਲਾਂ ਉਸ ਦੀ ਜਾਂਚ ਕਰਦਾ ਹੈ, ਜਿਸ 'ਚ ਬਾਦਾਮ ਦੀ ਗੁਣਵੱਤਾ, ਉਸ 'ਚ ਮੌਜੂਦ ਤੱਤਾਂ ਅਤੇ ਕੀਟਨਾਸ਼ਕਾਂ ਦੇ ਪ੍ਰਭਾਵ ਦੀ ਵੀ ਜਾਂਚ ਕੀਤੀ ਜਾਂਦੀ ਹੈ। ਕੈਲੀਫੋਰਨੀਆ ਦੀ ਧਰਤੀ 'ਤੇ ਪੈਦਾ ਹੋਏ ਬਾਦਾਮ ਯੂਨਾਈਟੇਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੀਕਸੌਟੀ 'ਤੇ ਖਰਾ ਉਤਰਦਾ ਹੈ, ਤਾਂ ਫਿਰ ਹੀ ਉਸ ਨੂੰ ਫਾਰਮ ਤੋਂ ਤੁਹਾਡੀ ਪਲੇਟ ਤੱਕ ਪਹੁੰਚਣ ਦੀ ਮਨਜੂਰੀ ਮਿਲਦੀ ਹੈ।
ਇਕ ਮੁੱਠੀ ਭਾਵ 23 ਬਾਦਾਮਾਂ 'ਚ ਕਈ ਪੋਸ਼ਕ ਤੱਤ
6 ਗ੍ਰਾਮ ਪ੍ਰੋਟੀਨ : ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਊਰਜਾਵਾਨ ਬਣਾਈ ਰੱਖਣ 'ਚ ਮਦਦਗਾਰ।
4 ਗ੍ਰਾਮ ਫਾਈਬਰ : ਪਾਚਨ ਕਿਰਿਆ ਨੂੰ ਦਰੁਸਤ ਰੱਖਣ ਲਈ ਜ਼ਰੂਰੀ।
9 ਗ੍ਰਾਮ ਮੋਨੋਅਨਸੈਚੁਰੇਟਿਡ ਫੈਟ-ਦਿਲ ਸਿਹਤ ਲਈ ਫਾਇਦੇਮੰਦ
7.3 ਮਿਲੀਗ੍ਰਾਮ ਵਿਟਾਮਿਨ ਈ- ਸਕਿਨ ਨੂੰ ਚਮਕਦਾਰ ਅਤੇ ਝੁਰੜੀਆਂ ਤੋਂ ਬਚਾਉਣ 'ਚ ਸਹਾਇਕ।
210 ਮਿਲੀਗ੍ਰਾਮ ਪੋਟੈਸ਼ੀਅਮ-ਮਾਸਪੇਸ਼ੀਆਂ ਅਤੇ ਤੰਤਰਿਕਾ ਤੰਤਰ ਦੇ ਕੰਮਾਂ 'ਚ ਸਹਾਇਕ।
76 ਮਿਲੀਗ੍ਰਾਮ ਕੈਲਸ਼ੀਅਮ : ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ਵਾਲਾ ਵਿਟਾਮਿਨ ।
135 ਮਿਲੀਗ੍ਰਾਮ ਫਾਸਫੋਰਸ-ਸਰੀਰ ਦੀ ਊਰਜਾ ਬਣਾਏ ਰੱਖਣ ਲਈ ਜ਼ਰੂਰੀ ।
1 ਮਿਲੀਗ੍ਰਾਮ ਆਇਰਨ- ਹੀਮੋਗਲੋਬਿਨ ਅਤੇ ਆਕਸੀਜ਼ਨ ਦੇ ਪੱਧਰ ਨੂੰ ਬਣਾਏ ਰੱਖਣ 'ਚ ਮਦਦਗਾਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਜਿੰਦਰ ਧਾਮੀ ਦਾ ਅਸਤੀਫਾ ਨਾ-ਮਨਜ਼ੂਰ ਤੇ ਸਕੂਲਾਂ ਲਈ ਨਵੇਂ ਹੁਕਮ ਜਾਰੀ, ਅੱਜ ਦੀਆਂ ਟੌਪ 10 ਖਬਰਾਂ
NEXT STORY