ਚੰਡੀਗੜ੍ਹ : ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਅੰਦਰ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬੀਆਂ ਕੋਲੋਂ ਭਾਵੇਂ ਪਿਆਰ ਨਾਲ ਜਾਨ ਵੀ ਮੰਗ ਲਓ ਪਰ ਉਨ੍ਹਾਂ ਕੋਲੋਂ ਧੱਕੇ ਨਾਲ ਕੁੱਝ ਨਹੀਂ ਕਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਮੁਫ਼ਤ 'ਚ ਬਾਕੀ ਸੂਬਿਆਂ ਨੂੰ ਪਾਣੀ ਦੇ ਰਹੇ ਹਾਂ ਅਤੇ ਅਨਾਜ ਵੀ ਹਿੱਕ 'ਤੇ ਉਗਾ ਕੇ ਪੂਰੇ ਦੇਸ਼ ਨੂੰ ਦਿੰਦੇ ਹਾਂ। ਅਮਨ ਅਰੋੜਾ ਨੇ ਕਿਹਾ ਕਿ ਇਕ ਕਿੱਲੋ ਚੌਲ ਉਗਾਉਣ ਲਈ 4 ਤੋਂ 5 ਹਜ਼ਾਰ ਲੀਟਰ ਪਾਣੀ ਲੱਗ ਜਾਂਦਾ ਹੈ ਅਤੇ ਜੇਕਰ ਇਹੀ ਪਾਣੀ ਅਸੀਂ ਵੇਚਣ ਲੱਗ ਜਾਈਏ ਤਾਂ ਪੂਰਾ ਪੰਜਾਬ ਅਮੀਰ ਹੋ ਜਾਵੇਗਾ।
ਇਹ ਵੀ ਪੜ੍ਹੋ : BBMB ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪੇਸ਼, ਚੁੱਕੀ ਗਈ ਪੁਨਰਗਠਨ ਦੀ ਮੰਗ (ਵੀਡੀਓ)
ਉਨ੍ਹਾਂ ਕਿਹਾ ਕਿ ਨੀਅਤ ਸਾਫ ਹੋਵੇ ਤਾਂ ਸਾਰੇ ਹੱਲ ਕੱਢੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਧੌਣ 'ਤੇ ਗੋਡਾ ਰੱਖ ਕੇ ਕੇਂਦਰ ਦੀ ਸਰਕਾਰ ਜ਼ਬਰਦਸਤੀ ਕਰ ਰਹੀ ਹੈ, ਇਹ ਸਾਨੂੰ ਮਨਜ਼ੂਰ ਨਹੀਂ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪੰਜਾਬ ਦੀ ਬਾਂਹ ਮਰੋੜੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੁਹਾਡੇ ਵੀ ਪਿੱਤੇ 'ਚ ਪੱਥਰੀ ਹੈ ਤਾਂ ਸਾਵਧਾਨ! ਹੋਸ਼ ਉਡਾ ਦੇਣ ਵਾਲੀ ਖ਼ਬਰ ਆਈ ਸਾਹਮਣੇ
ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਹੁੰਦਾ ਆਇਆ ਹੈ। ਅਮਨ ਅਰੋੜਾ ਨੇ ਕਿਹਾ ਕਿ 1955 'ਚ ਪੰਜਾਬ ਦੇ ਹਿੱਸੇ 15.85 ਐੱਮ. ਏ. ਐੱਫ. ਪਾਣੀ ਆਉਂਦਾ ਸੀ ਪਰ ਹੌਲੀ-ਹੌਲੀ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੇਣ ਦੇ ਨਾਲ ਇਹ ਘੱਟਦਾ ਹੀ ਗਿਆ। ਅਮਨ ਅਰੋੜਾ ਨੇ ਕਿਹਾ ਕਿ ਰਾਜਸਥਾਨ 60 ਫ਼ੀਸਦੀ ਪਾਣੀ ਪੰਜਾਬ ਕੋਲੋਂ ਲੈ ਕੇ ਜਾਂਦਾ ਹੈ ਪਰ ਜਦੋਂ 1972 'ਚ ਨਰਮਦਾ ਨਦੀ 'ਚੋਂ ਰਾਜਸਥਾਨ ਨੇ ਪਾਣੀ ਮੰਗਿਆ ਸੀ ਤਾਂ ਉਸ ਦੀ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਰਾਜਸਥਾਨ ਰਿਪੇਰੀਅਨ ਸੂਬਾ ਨਹੀਂ ਹੈ। ਅਖ਼ੀਰ 'ਚ ਉਨ੍ਹਾਂ ਨੇ ਕਿਹਾ ਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਪੰਜਾਬ ਪ੍ਰਤੀ ਈਮਾਨਦਾਰ ਹਾਂ। ਉਨ੍ਹਾਂ ਕਿਹਾ ਕਿ ਅੱਜ ਜੋ ਬੀੜਾ ਪੰਜਾਬ ਸਰਕਾਰ ਨੇ ਚੁੱਕਿਆ ਹੈ, ਉਸ ਦਾ ਸਾਰੇ ਰਲ ਕੇ ਸਾਥ ਦੇਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ 'ਚ ਗਰਜੇ ਮੰਤਰੀ ਤਰੁਣਪ੍ਰੀਤ ਸੋਂਦ, ਅੰਕੜੇ ਪੇਸ਼ ਕਰ ਕਿਹਾ-ਪੰਜਾਬ ਲਈ ਇਨ੍ਹਾਂ ਨੇ ਛੱਡਿਆ ਕੀ ਹੈ?
NEXT STORY