ਰੋਪੜ (ਸੱਜਣ ਸੈਣੀ) : ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ 'ਤੇ ਵਿਰਾਮ ਲਗਾਇਆ ਹੈ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਸੰਦੋਆ ਵਲੋਂ ਪੈਸੇ ਲੈ ਕੇ ਪਾਰਟੀ ਬਦਲਣ ਦੀਆਂ ਅਫਵਾਹਾਂ ਸਨ, ਇਸ 'ਤੇ ਭੜਕੇ ਅਮਰਜੀਤ ਸੰਦੋਆ ਨੇ ਜਵਾਬ ਦਿੱਤਾ ਕਿ ਉਹ ਵਿਕਾਊ ਨਹੀਂ ਹਨ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 2017 ਵਿਚ 59 ਹਜ਼ਾਰ ਵੋਟਰਾਂ ਨੇ ਉਨ੍ਹਾਂ•'ਤੇ ਭਰੋਸਾ ਕਰਕੇ ਵਿਧਾਨ ਸਭਾ ਵਿਚ ਭੇਜਿਆ ਸੀ, ਉਹ ਲੋਕਾਂ ਦਾ ਭਰੋਸਾ ਬਣਾਈ ਰੱਖਣਗੇ ਤੇ ਲੋਕਾਂ ਲਈ ਸਿਸਟਮ ਨਾਲ ਲੜਦੇ ਰਹਿਣਗੇ।
ਤੁਹਾਨੂੰ ਦਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਸੰਦੋਆ ਦੇ ਵੀ ਕਾਂਗਰਸ 'ਚ ਜਾਣ ਦੇ ਚਰਚੇ ਸੋਸ਼ਲ ਮੀਡੀਆਂ 'ਤੇ ਸਨ। ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਇਲਜ਼ਾਮ ਸੀ ਕਿ ਕਈ ਲੀਡਰ ਪੈਸੇ ਲੈ ਕੇ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ।
ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ, ਸਰਕਾਰੀ ਇਮਾਰਤ 'ਤੇ ਲਗਾਇਆ ਸਿਆਸੀ ਪਾਰਟੀ ਨੇ ਹੋਰਡਿੰਗ
NEXT STORY