ਅੰਮ੍ਰਿਤਸਰ (ਸੁਮਿਤ) - ਦਿੱਲੀ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਂ ਦੇ ਇਕ ਅੰਮ੍ਰਿਤਧਾਰੀ ਸਿੱਖ ਨੇ 30 ਦੇਸ਼ਾਂ ਦੀ ਯਾਤਰਾ 135 ਦਿਨਾਂ 'ਚ ਕਰਕੇ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ। ਦੱਸ ਦੇਈਏ ਕਿ ਅਮਰਜੀਤ ਸਿੰਘ ਆਪਣੀ ਗੱਡੀ 'ਚ 40 ਹਜ਼ਾਰ ਕਿਲੋਮੀਟਰ ਦਾ ਸਫਲ ਤੈਅ ਕਰਕੇ ਅੱਜ ਅੰਮ੍ਰਿਤਸਰ ਪਹੁੰਚ ਚੁੱਕਾ ਹੈ ਅਤੇ ਉਸ ਦੀ ਗੱਡੀ 'ਤੇ ਕਈ ਲੋਕਾਂ ਦੇ ਦਸਤਖਤ ਅਤੇ ਵੱਖ-ਵੱਖ ਦੇਸ਼ਾਂ ਦੇ ਝੰਡੇ ਲੱਗੇ ਹੋਏ ਹਨ। ਅਮਰਜੀਤ ਸਿੰਘ 'ਦਿ ਟਰਬਨ ਟ੍ਰੈਵਲਰ' ਦੇ ਨਾਂ ਨਾਲ ਮਸ਼ਹੂਰ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 20 ਸਾਲ ਦੀ ਉਮਰ 'ਚ ਦੁਨੀਆ ਤੋਂ ਕੁਝ ਵਖਰਾ ਕਰਨ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਉਸ ਨੇ 40 ਸਾਲਾਂ ਬਾਅਦ 60 ਸਾਲ ਦੀ ਉਮਰ 'ਚ ਪੂਰਾ ਕੀਤਾ ਹੈ। ਆਪਣੇ ਇਸ ਸਫਰ 'ਚ ਅਮਰਜੀਤ ਨੇ ਕਈ ਦੇਸ਼ਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਸਫਰ ਦੌਰਾਨ ਉਸ ਨੂੰ ਖਾਣੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਅੰਮ੍ਰਿਤਧਾਰੀ ਸੀ। ਉਸ ਨੇ ਇਸ ਮੌਕੇ ਯੂਰਪ ਦੀ ਉਦਾਹਰਨ ਦਿੰਦੇ ਹੋਏ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ ਅਤੇ ਭਾਰਤ-ਪਾਕਿ ਦੇ ਇਕ ਹੋ ਜਾਣ ਦਾ ਕਾਮਨਾ ਕੀਤੀ। ਉਸ ਨੇ ਕਿਹਾ ਕਿ ਇਹ ਦੁਨੀਆ ਬਹੁਤ ਖੂਬਸੂਰਤ ਹੈ, ਜੋ ਲੋਕਾਂ ਦੇ ਆਪਸੀ ਪਿਆਰ ਨਾਲ ਭਰੀ ਹੋਈ ਹੈ।
ਭਾਜਪਾ ਦਾ ਬਿਆਨ, ਨਵਜੋਤ ਸਿੱਧੂ ਦੇਸ਼ ਦਾ ਗੱਦਾਰ
NEXT STORY