ਨੈਸ਼ਨਲ ਡੈਸਕ: ਇਨ੍ਹਾਂ ਦਿਨਾਂ 'ਚ ਮਿਆਂਮਾਰ ਮਹਾਂਯੁੱਧ ਦੀ ਅੱਗ 'ਚ ਪੂਰਾ ਝੁਲਸ ਰਿਹਾ ਹੈ। 10 ਦਸੰਬਰ ਦੀ ਰਾਤ ਰਾਖਾਈਨ ਪ੍ਰਾਂਤ ਦੇ ਇਕ ਹਸਪਤਾਲ ਉਪਰ ਏਅਰ-ਸਟ੍ਰਾਈਕ ਹੋਇਆ ਜਿਸ 'ਚ 30 ਲੋਕਾਂ ਦੀ ਮੌਤ ਹੋ ਗਈ ਜਦਕਿ 70 ਲੋਕ ਜ਼ਖਮੀ ਹੋ ਗਏ। ਸਥਾਨਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਸਪਤਾਲ 'ਚ ਵਿਦਰੋਹੀ ਸਮੂਹ ਅਰਾਕਨ ਆਰਮੀ ਦੇ ਲੜਕੇ ਇਲਾਜ ਕਰਵਾ ਰਹੇ ਸਨ ਜਾਂ ਫਿਰ ਛੁਪੇ ਹੋਏ ਸਨ। ਇਸ ਹਮਲੇ ਨੂੰ ਲੈ ਕੇ ਹਾਲੇ ਤੱਕ ਮਿਆਂਮਾਰ ਦੀ ਸੈਨਾ ਅਤੇ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
2021 ਦਾ ਤਖਤਾਪਲਟ ਅਤੇ ਗ੍ਰਹਿਯੁੱਧ ਦੀ ਸ਼ੁਰੂਆਤ
ਮਿਆਂਮਾਰ 'ਚ ਵਰਤਮਾਨ ਸੰਘਰਸ਼ ਦੀਆਂ ਜੜ੍ਹਾਂ 1 ਫਰਵਰੀ 2021 ਤੱਕ ਜਾਂਦੀਆਂ ਹਨ ਜਦੋਂ ਮਿਆਂਮਾਰ ਦੀ ਸੈਨਾ ਨੇ ਲੋਕਤੰਤ੍ਰਿਕ ਰੂਪ 'ਚ ਚੁਣੀ ਗਈ ਸਰਕਾਰ ਨੂੰ ਉਖਾੜ ਦਿੱਤਾ ਸੀ। ਆਂਗ ਸਾਨ ਸੂ ਚੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (NLD) ਨੇ 2020 ਦੀਆਂ ਚੋਣਾਂ 'ਚ ਭਾਰੀ ਬਹੁਮਤ ਹਾਸਿਲ ਕੀਤਾ ਸੀ। ਸੈਨਾ ਨੇ ਚੋਣਾਂ 'ਚ ਧਾਂਦਲੀਆਂ ਕਰਨ ਦਾ ਦੋਸ਼ ਲਗਾ ਕੇ ਸੱਤਾ ਹਾਸਿਲ ਕਰ ਲਈ ਲਈ ਸੀ।
ਇਸ ਤਖਤਾਪਲਟ ਤੋਂ ਬਾਅਦ ਦੇਸ਼ ਭਰ 'ਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਏ, ਲੇਕਿਨ ਸੈਨਾ ਨੇ ਇਨ੍ਹਾਂ ਨੂੰ ਹਿੰਸਕ ਰੂਪ 'ਚ ਦਬਾ ਲਿਆ। ਵਿਰੋਧ ਤੋਂ ਬਾਅਦ ਨਵੇਂ ਹਥਿਆਰਬੰਦ ਸਮੂਹਾਂ ਦਾ ਗਠਨ ਹੋਇਆ ਜਿਨ੍ਹਾਂ 'ਚ people's Defence Force (PDF), ਜੋ National Unity Government (NUG) ਦਾ ਹਥਿਆਰਬੰਦ ਵਿੰਗ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਨਸਲੀ ਹਥਿਆਰਬੰਦ ਸਮੂਹ ਵੀ ਲੰਬੇ ਸਮੇਂ ਤੋਂ ਸਵੈ-ਸ਼ਾਸਨ ਅਤੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ, ਜਿਵੇਂ ਕਿ Karen National Union (KNU) ਅਤੇ Kachin Independence Organization(KIO)
ਵਿਦਰੋਹੀਆਂ ਨੇ ਅੱਧੇ ਮਿਆਂਮਾਰ 'ਤੇ ਕੀਤਾ ਕਬਜ਼ਾ
ਵਿਦਰੋਹੀ ਸਮੂਹਾਂ ਨੇ 2024 ਤੱਕ ਦੇਸ਼ ਦੇ ਲਗਭਗ 40-50 ਫ਼ੀਸਦੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਖਾਸ ਕਰਕੇ ਸਰਹੱਦੀ ਖੇਤਰ ਜਿਵੇਂ ਕਿ ਸ਼ਾਨ ਸਟੇਟ ਅਤੇ ਰਾਖਾਈਨ ਸਟੇਟ 'ਚ ਉਨ੍ਹਾਂ ਦਾ ਦਬਦਬਾ ਕਾਫੀ ਮਜ਼ਬੂਤ ਸੀ। ਪਰ 2025 'ਚ ਸੈਨਾ ਨੇ ਵੱਡੇ ਪੈਮਾਨੇ 'ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਅਕਤੂਬਰ 2025 'ਚ ਸੈਨਾ ਨੇ Ta'ang National Liberation Army (TNLA) ਤੋਂ Kyokame ਸ਼ਹਿਰ ਵਾਪਿਸ ਲੈ ਲਿਆ। ਪਰ ਯਾਗੂਨ ਅਤੇ Naypyidow ਵਰਗੇ ਵੱਡੇ ਸ਼ਹਿਰਾਂ 'ਤੇ ਫੌਜ ਦਾ ਅਜੇ ਵੀ ਕੰਟਰੋਲ ਹੈ। ਇਸ ਪੂਰੇ ਸੰਘਰਸ਼ 'ਚ ਚੀਨ ਨੇ ਵੀ ਸਰਗਰਮ ਭੂਮਿਕਾ ਨਿਭਾਈ। ਉਸਨੇ ਮਿਆਂਮਾਰ ਸੈਨਾ ਨੂੰ ਫੌਜੀ ਸਹਾਇਤਾ ਪ੍ਰਦਾਨ ਕੀਤੀ ਅਤੇ ਦਬਾਅ ਬਣਾਇਆ ਤਾਂ ਜੋ ਆਪਣੇ ਪਾਈਪਲਾਈਨ ਅਤੇ ਦੁਰਲੱਭ ਮਿੱਟੀ ਦੀ ਖੁਦਾਈ ਦੇ ਪ੍ਰੋਜੈਕਟਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਨਾਲ ਵਿਦਰੋਹੀਆਂ ਦੀ ਰਣਨੀਤੀ ਪ੍ਰਭਾਵਿਤ ਹੋਈ।
ਆਮ ਨਾਗਰਿਕਾਂ 'ਤੇ ਸੈਨਾ ਦੇ ਹਮਲੇ
ਗ੍ਰਹਿਯੁੱਧ ਦੌਰਾਨ ਮਿਆਂਮਾਰ ਸੈਨਾ ਨੇ ਕਈ ਵਾਰ ਆਮ ਨਾਗਰਿਕਾਂ ਅਤੇ ਨਾਗਰਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ। ਸਤੰਬਰ 2025 'ਚ ਰਾਖਾਈਨ ਸਟੇਟ ਦੇ ਇਕ ਸਕੂਲ 'ਤੇ ਕੀਤੇ ਗਏ ਹਮਲੇ 'ਚ 22 ਵਿਦਿਆਰਥੀ ਮਾਰੇ ਗਏ ਜਿਸਦੀ UNICEF ਨੇ ਸਖਤ ਨਿੰਦਾ ਕੀਤੀ। ਅਕਤੂਬਰ 2025 'ਚ ਚਾਊਂਗ-ਯੂ-ਟਾਊਨਸਿਪ 'ਚ ਬੋਧੀ ਤਿਉਹਾਰਾਂ 'ਤੇ ਹਮਲਾ ਕੀਤਾ, ਜਿਸ 'ਚ 32-40 ਲੋਕ ਮਾਰੇ ਗਏ ਜਿਨ੍ਹਾਂ 'ਚ ਕਈ ਬੱਚੇ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਕਈ ਹਸਪਤਾਲਾਂ ਅਤੇ ਪਿੰਡਾਂ 'ਤੇ ਕੀਤੇ ਗਏ ਹਮਲਿਆਂ 'ਚ 80 ਲੋਕ ਮਾਰੇ ਗਏ ਅਤੇ ਕਾਯਾ ਸਟੇਟ ਵਰਗੇ ਕਈ ਖੇਤਰਾਂ 'ਚ ਹਾਲੇ ਵੀ ਲੜਾਈ ਜਾਰੀ ਹੈ।
ਮਿਆਂਮਾਰ ਦੀ ਖਣਿਜ ਸੰਪਤੀ ਅਤੇ ਵਿਸ਼ਵਵਿਆਪੀ ਮਹੱਤਵ
ਮਿਆਂਮਾਰ ਸਿਰਫ ਗ੍ਰਹਿ ਯੁੱਧ ਕਰਕੇ ਹੀ ਚਰਚਾ 'ਚ ਨਹੀਂ ਹੈ, ਸਗੋਂ ਖਣਿਜ ਸੰਪਤੀ ਕਰਕੇ ਵੀ ਦੁਨੀਆਂ ਦੀਂ ਵੱਡੀਆਂ ਤਾਕਤਾਂ ਇੱਥੇ ਆਪਣਾ ਅਸਰ ਦਿਖਾ ਰਹੀਆਂ ਹਨ। ਮਿਆਂਮਾਰ ਦਾ ਉਤਰੀ ਸੀਮਾ ਤੇ ਇਸ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੁਰਲੱਭ ਧਰਤੀ ਭੰਡਾਰ ਹੈ। ਇਨ੍ਹਾਂ ਵਿੱਚ ਡਿਸਪ੍ਰੋਸੀਅਮ ਸ਼ਾਮਲ ਹੈ, ਜੋ ਕਿ ਉੱਨਤ ਇਲੈਕਟ੍ਰੋਨਿਕਸ, ਇਲੈਕਟ੍ਰਿਕ ਵਾਹਨਾਂ ਅਤੇ ਸ਼ੁੱਧਤਾ-ਨਿਰਦੇਸ਼ਿਤ ਹਥਿਆਰਾਂ ਲਈ ਜ਼ਰੂਰੀ ਹੈ। ਇਨ੍ਹਾਂ ਭੰਡਾਰਾਂ 'ਤੇ ਕੰਟਰੋਲ ਰੱਖਣ ਵਾਲਾ ਦੇਸ਼ ਲੰਬੇ ਸਮੇਂ ਤੱਕ ਵਿਸ਼ਵਵਿਆਪੀ ਟੈਕਨਾਲੋਜੀ ਅਤੇ ਹਥਿਆਰ ਉਤਪਾਦਨ 'ਚ ਆਪਣਾ ਦਬਦਬਾ ਬਣਾ ਕੇ ਰੱਖਦਾ ਹੈ। ਇਸ ਕਰਕੇ ਕਈ ਵਿਦੇਸ਼ੀ ਦੇਸ਼ ਮਿਆਂਮਾਰ ਦੇ ਗ੍ਰਹਿਯੁੱਧ 'ਚ ਆਪਣੀ ਰਣਨੀਤੀ ਅਤੇ ਫੌਜ਼ੀ ਸਹਾਇਤਾ ਕਰਕੇ ਸ਼ਾਮਿਲ ਹਨ।
Breaking : ਡੂੰਘੀ ਖੱਡ 'ਚ ਡਿੱਗਾ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਟਰੱਕ, 17 ਦੀ ਮੌਤ ਦਾ ਖਦਸ਼ਾ
NEXT STORY