ਫਗਵਾੜਾ (ਸੋਨੂੰ) : ਅਮਰਨਾਥ ਯਾਤਰਾ ਦੌਰਾਨ ਅਰਬਨ ਅਸਟੇਟ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਬੱਤਰਾ ਵਜੋਂ ਹੋਈ ਹੈ। ਇਸ ਘਟਨਾ 'ਤੇ ਪਰਿਵਾਰ ਸੋਗ ਵਿਚ ਹੈ। ਜਾਣਕਾਰੀ ਦਿੰਦੇ ਹੋਏ ਭਾਣਜੇ ਆਸ਼ੀਸ਼ ਅਰੋੜਾ ਨੇ ਦੱਸਿਆ ਕਿ ਉਸਦੇ ਮਾਮਾ ਮਨੋਜ ਬੱਤਰਾ ਅਮਰਨਾਥ ਯਾਤਰਾ 'ਤੇ ਗਏ ਸਨ। ਯਾਤਰਾ ਦੌਰਾਨ ਬਾਲਟਾਲ ਦੇ ਨੇੜੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਮਨੋਜ ਨੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ। ਫੌਜ ਦੇ ਜਵਾਨ ਉਸਨੂੰ ਇਲਾਜ ਲਈ ਸ਼੍ਰੀਨਗਰ ਦੇ ਇਕ ਹਸਪਤਾਲ ਲੈ ਕੇ ਜਾ ਰਹੇ ਸਨ ਅਤੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਣ ਦੀ ਅਪੀਲ ਕੀਤੀ। ਪਰਿਵਾਰ ਤੁਰੰਤ ਬਾਲਟਾਲ ਲਈ ਰਵਾਨਾ ਹੋ ਗਿਆ। ਪਰਿਵਾਰ ਅਗਲੇ ਦਿਨ ਸੋਮਵਾਰ ਨੂੰ ਹਸਪਤਾਲ ਪਹੁੰਚਿਆ। ਪਰਿਵਾਰ ਨੇ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸਦੀ ਹਾਲਤ ਨਾਜ਼ੁਕ ਹੈ ਅਤੇ ਉਸਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਹੈ।
ਭਾਣਜੇ ਨੇ ਦੱਸਿਆ ਕਿ ਘਟਨਾ ਦੌਰਾਨ ਸ਼ਿਵ ਸੰਘ ਦਾ ਕੋਈ ਵੀ ਵਿਅਕਤੀ ਹਸਪਤਾਲ ਵਿਚ ਮੌਜੂਦ ਨਹੀਂ ਸੀ ਅਤੇ ਮਾਮਾ ਇਕੱਲਾ ਹੀ ਉਥੇ ਸੀ। ਪਰਿਵਾਰ ਨੇ ਦੱਸਿਆ ਕਿ ਮਨੋਜ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਪਰ ਅਚਾਨਕ ਉਸਦੀ ਸਿਹਤ ਵਿਗੜ ਗਈ ਅਤੇ ਉਸਨੂੰ ਦਸਤ ਲੱਗ ਗਏ ਅਤੇ ਆਕਸੀਜਨ ਦਾ ਪੱਧਰ ਘੱਟ ਗਿਆ, ਜਿਸ ਕਾਰਨ ਦਿਲ ਦਾ ਦੌਰਾ ਪਿਆ। ਡਾਕਟਰਾਂ ਨੇ ਮਨੋਜ ਸੀਪੀਆਰ ਦਿੱਤੀ ਪਰ ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ, ਉਸਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਬਾਅਦ ਵਿਚ ਉਸਨੂੰ ਦੋ ਜਾਂ ਤਿੰਨ ਵਾਰ ਦਿਲ ਦਾ ਦੌਰਾ ਪਿਆ, ਅਤੇ ਉਸਦੀ ਹਾਲਤ ਵਿਗੜ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ
NEXT STORY