ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪੁੱਜੇ। ਇੱਥੇ ਉਨ੍ਹਾਂ ਨੇ ਮਨੀਮਾਜਰਾ ਵਿਖੇ 74.56 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪਾਇਲਟ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਪਾਣੀ ਸਾਡੇ ਸਭ ਦੇ ਜੀਵਨ ਦਾ ਪ੍ਰਾਣ ਹੁੰਦਾ ਹੈ ਅਤੇ ਲੱਖਾਂ ਦੀ ਆਬਾਦੀ ਲਈ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ। ਪਾਣੀ ਤੋਂ ਬਗੈਰ ਜੀਵਨ ਅਸੰਭਵ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਅੱਜ ਬੰਦ ਰਹਿਣਗੇ ਇਹ ਰਾਹ, ਟ੍ਰੈਫਿਕ ਪੁਲਸ ਵਲੋਂ Advisory ਜਾਰੀ
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਤੋਂ 24 ਘੰਟੇ ਮਿਲਣ ਵਾਲੇ ਫਿਲਟਰ ਕੀਤੇ ਹੋਏ ਪਾਣੀ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਤੋਂ ਹਰ ਸਮੇਂ ਹਰ ਕਿਸੇ ਨੂੰ 24 ਘੰਟੇ ਪਾਣੀ ਉਪਲੱਬਧ ਹੋਵੇਗਾ। ਇਸ ਲਈ ਲੋਕਾਂ ਨੂੰ ਹੁਣ ਬਾਹਰੋਂ ਮਿਨਰਲ ਪਾਣੀ ਖ਼ਰੀਦਣ ਦੀ ਲੋੜ ਨਹੀਂ ਹੈ। ਅਮਿਤ ਸ਼ਾਹ ਨੇ ਕਿਹਾ ਕਿ 2014 'ਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਬਣੇ ਸਨ, ਉਦੋਂ ਤੋਂ ਹੀ ਉਨ੍ਹਾਂ ਨੇ ਸਮਾਰਟ ਸਿਟੀ ਯੋਜਨਾ ਨੂੰ ਲਾਗੂ ਕਰਕੇ ਸਾਡੇ ਸ਼ਹਿਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ ਆਰਮੀ ਕੈਂਪ 'ਚ ਸੁੱਤੇ ਪਏ 4 ਜਵਾਨਾਂ ਨੂੰ ਗੋਲੀਆਂ ਮਾਰਨ ਵਾਲੇ ਫ਼ੌਜੀ ਨੂੰ ਉਮਰਕੈਦ (ਵੀਡੀਓ)
ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਤਹਿਤ ਪੂਰੇ ਦੇਸ਼ 'ਚ ਸਵੱਛ ਪਾਣੀ ਹਰ ਨਾਗਰਿਕ ਨੂੰ ਉਪਲੱਬਧ ਕਰਾਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਅੱਜ 15 ਕਰੋੜ ਘਰਾਂ 'ਚ ਪਾਣੀ ਪਹੁੰਚਾਉਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਡਾਇਰੀਆ ਸਬੰਧੀ ਮੌਤਾਂ ਦੇ ਮਾਮਲੇ 'ਚ ਦੇਸ਼ 'ਚ 3 ਲੱਖ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਜੋ ਬੋਲਣਾ ਹੈ, ਉਨ੍ਹਾਂ ਨੂੰ ਬੋਲਣ ਦਿਓ ਅਤੇ ਲੋਕ ਚਿੰਤਾ ਨਾ ਕਰਨ। ਸਾਲ 2029 'ਚ ਵੀ ਮੋਦੀ ਜੀ ਦੀ ਹੀ ਸਰਕਾਰ ਆਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀਆਂ ਨੂੰ ਲੱਗਦਾ ਹੈ ਕਿ ਕੁੱਝ ਸਫ਼ਲਤਾ ਮਿਲਣ ਨਾਲ ਅਸੀਂ ਚੋਣਾਂ ਜਿੱਤ ਗਏ ਹਾਂ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ 3 ਚੋਣਾਂ ਦੌਰਾਨ ਕਾਂਗਰਸ ਨੂੰ ਜਿੰਨੀਆਂ ਸੀਟਾਂ ਮਿਲੀਆਂ, ਉਸ ਤੋਂ ਜ਼ਿਆਦਾ ਸੀਟਾਂ ਭਾਜਪਾ ਇਨ੍ਹਾਂ ਚੋਣਾਂ 'ਚ ਜਿੱਤ ਗਈ। ਅਖ਼ੀਰ 'ਚ ਉਨ੍ਹਾਂ ਨੇ ਫਿਰ ਕਿਹਾ ਕਿ ਪਾਣੀ ਜਦੋਂ ਘੱਟ ਅਤੇ ਗੰਦਾ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਮਾਤਾਵਾਂ-ਭੈਣਾਂ ਨੂੰ ਹੁੰਦੀ ਹੈ। ਇਸ ਲਈ ਉਕਤ ਪ੍ਰਾਜੈਕਟ ਉਨ੍ਹਾਂ ਲਈ ਕਾਫ਼ੀ ਲਾਹੇਵੰਦ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਭੇਜੀ ਨੂੰਹ ਨੇ ਬਦਲੇ ਤੇਵਰ, ਫੇਸਬੁੱਕ 'ਤੇ ਅਜਿਹੀਆਂ ਪੋਸਟਾਂ ਤੇ ਮੈਸੇਜ ਵੇਖ ਸਹੁਰਿਆਂ ਦੇ ਉੱਡੇ ਹੋਸ਼
NEXT STORY