ਅੰਮ੍ਰਿਤਸਰ (ਸੰਜੀਵ) : ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਲੁਟੇਰਿਆਂ ਤੇ ਉਨ੍ਹਾਂ ਤੋਂ ਲੁੱਟ ਦਾ ਮਾਲ ਖਰੀਦਣ ਵਾਲੀ ਔਰਤ ਨੂੰ ਅੱਜ ਚੌਕੀ ਪੁਤਲੀਘਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਵਿਕਾਸ ਕੁਮਾਰ ਵਾਸੀ ਛੋਟਾ ਹਰੀਪੁਰਾ ਤੇ ਪੰਕਜ ਕੁਮਾਰ ਲੱਕੀ ਵਾਸੀ ਫੱਜੂਪੁਰ ਦੇ ਨਾਲ ਵੀਨਾ ਕੁਮਾਰੀ ਵਾਸੀ ਵੱਡਾ ਹਰੀਪੁਰਾ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ 'ਚੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਬਰਾਮਦ ਹੋਏ, ਜਦੋਂ ਕਿ ਗ੍ਰਿਫਤਾਰ ਕੀਤੀ ਗਈ ਔਰਤ ਦੇ ਕਬਜ਼ੇ 'ਚੋਂ ਵੱਖ-ਵੱਖ ਕੰਪਨੀਆਂ ਦੇ 12 ਮੋਬਾਇਲ ਬਰਾਮਦ ਕੀਤੇ ਗਏ। ਇਹ ਖੁਲਾਸਾ ਅੱਜ ਚੌਕੀ ਇੰਚਾਰਜ ਏ. ਐੱਸ. ਆਈ. ਰਾਜ ਕੁਮਾਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਕਜ ਕੁਮਾਰ ਤੇ ਉਸ ਦੇ ਸਾਥੀ ਵਿਕਾਸ ਕੁਮਾਰ ਵਿਰੁੱਧ ਥਾਣਾ ਗੇਟ ਹਕੀਮਾਂ 'ਚ 9 ਅਗਸਤ ਨੂੰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਲਜ਼ਮਾਂ ਵੱਲੋਂ ਚੋਰੀ ਕੀਤੇ ਸੋਨੇ ਦੇ ਕੁਝ ਗਹਿਣੇ ਬਰਾਮਦ ਹੋਏ ਸਨ। ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ ਗਿਆ ਸੀ, ਜਦੋਂ ਕਿ ਹੁਣ ਦੋਵਾਂ ਮੁਲਜ਼ਮਾਂ ਨੂੰ ਜੇਲ ਤੋਂ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆਂਦਾ ਗਿਆ ਹੈ ਤੇ ਜਾਂਚ 'ਚ ਇਹ ਖੁਲਾਸਾ ਹੋਇਆ ਕਿ ਉਹ ਲੁੱਟ ਦਾ ਮਾਲ ਵੀਨਾ ਕੁਮਾਰੀ ਨੂੰ ਵੇਚਦੇ ਸਨ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਅੱਜ ਵੀਨਾ ਕੁਮਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੇ ਕਬਜ਼ੇ 'ਚੋਂ 12 ਮੋਬਾਇਲ ਬਰਾਮਦ ਹੋਏ। ਤਿੰਨੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਏ ਗਏ ਹਨ ਅਤੇ ਇਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਤੋਂ ਕਈ ਹੋਰ ਮਾਮਲਿਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ
ਚੌਕੀ ਇੰਚਾਰਜ ਏ. ਐੱਸ. ਆਈ. ਰਾਜ ਕੁਮਾਰ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਤਿੰਨਾਂ ਮੁਲਜ਼ਮਾਂ ਤੋਂ ਕਈ ਹੋਰ ਮਾਮਲਿਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੰਕਜ ਅਤੇ ਵਿਕਾਸ ਕੁਮਾਰ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਲੋਕਾਂ ਦੇ ਦੁੱਖ ਵੰਡਾਉਣ ਨਹੀਂ ਸਿਆਸਤ ਚਮਕਾਉਣ ਆਈ ਸੀ ਹਰਸਿਮਰਤ: ਬਾਜਵਾ (ਵੀਡੀਓ)
NEXT STORY