ਅੰਮ੍ਰਿਤਸਰ (ਸੁਮਿਤ ਖੰਨਾ) : ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਤੇ ਉਮੀਦਵਾਰਾਂ ਦੇ ਐਲਾਨਾਂ ਦੇ ਨਾਲ-ਨਾਲ ਚੋਣ ਪ੍ਰਚਾਰ 'ਚ ਵੀ ਤੇਜ਼ੀ ਆ ਗਈ ਹੈ। ਅੰਮ੍ਰਿਤਸਰ ਦੀ ਗੱਲ ਕੁਝ ਹੋਰ ਹੀ ਹੈ, ਬਿਨਾਂ ਸ਼ੱਕ ਇਥੇ ਅਕਾਲੀ ਦਲ-ਭਾਜਪਾ ਵਲੋਂ ਅਜੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਅਕਾਲੀ ਆਗੂ ਤਲਬੀਰ ਸਿੰਘ ਦੀ ਅਗਵਾਈ 'ਚ ਬਾਬਾ ਬੁੱਢਾ ਸਾਹਿਬ ਕਾਲੋਨੀ ਵਿਖੇ ਚੋਣ ਮੀਟਿੰਗ ਹੋਈ, ਜਿਸ 'ਚ ਅਕਾਲੀ ਤੇ ਭਾਜਪਾ ਵਰਕਰਾਂ ਨੇ ਆਪਣੇ ਉਮੀਦਵਾਰ ਨੂੰ ਵੱਡੀ ਗਿਣਤੀ ਨਾਲ ਚੋਣ ਜਿਤਾਉਣ ਦਾ ਪ੍ਰਣ ਲਿਆ।
ਦੱਸ ਦੇਈਏ ਕਿ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਵਲੋਂ ਗੁਰਜੀਤ ਸਿੰਘ ਔਜਲਾ ਨੂੰ ਮੈਦਾਨ 'ਚ ਉਤਾਰਿਆ ਗਿਆ ਐ ਜਦਕਿ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।
ਪੰਜਾਬੀਆਂ ਨੇ ਕਨ੍ਹੱਈਆ ਕੁਮਾਰ 'ਤੇ ਕੀਤੀ ਨੋਟਾਂ ਤੇ ਡਾਲਰਾਂ ਦੀ ਬਾਰਿਸ਼
NEXT STORY