ਅੰਮ੍ਰਿਤਸਰ (ਰਮਨ) : ਕਸ਼ਮੀਰ ਐਵੀਨਿਊ ਸਥਿਤ ਕੱਪੜੇ ਦੇ ਇਕ ਸ਼ੋਅਰੂਮ 'ਚ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਣ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਨਾਲ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਮਸ਼ਹੂਰ ਟਿੱਕ-ਟਾਕ ਸਟਾਰ ਦੀ ਮੌਤ ਦੀ ਵੀਡੀਓ ਪਤਨੀ ਨੇ ਕੀਤੀ ਵਾਇਰਲ, ਕਾਰਨ ਜਾਣ ਉੱਡੇ ਸਭ ਦੇ ਹੋਸ਼
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ 'ਤੇ ਅੱਗ ਬਹੁਤ ਫੈਲ ਗਈ ਸੀ, ਜਿਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ । ਸ਼ੋਅਰੂਮ ਮਾਲਕ ਕੁਲਦੀਪ ਮਹਿਰਾ ਨੇ ਦੱਸਿਆ ਕਿ ਸ਼ੋਅਰੂਮ ਵਿਚ 60 ਲੱਖ ਰੁਪਏ ਦਾ ਕੱਪੜਾ ਪਿਆ ਹੋਇਆ ਸੀ ਅਤੇ ਉੱਪਰ ਫਲੋਰ 'ਤੇ ਜਿਮ ਅਤੇ ਸੈਲੂਨ ਵੀ ਹਨ, ਜਿਸ ਕਾਰਣ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਲਡਿੰਗ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ ਅਤੇ ਬਿਲਡਿੰਗ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ
ਫਿਰੋਜ਼ਪੁਰ: ਲੋਕਾਂ ਦੇ ਮੋਬਾਇਲ ਖੋਹਣ ਵਾਲੇ ਮੋਟਰਸਾਇਕਲ ਸਵਾਰ ਸੀ.ਸੀ.ਟੀ.ਵੀ. 'ਚ ਕੈਦ
NEXT STORY