ਅੰਮ੍ਰਿਤਸਰ (ਵਰਮਾ) : ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਦੇ ਭਰਾ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਨਮਕ ਮੰਡੀ ਸਥਿਤ ਗਲੀ ਗੰਡਾਂ ਵਾਲੀ ਵਾਸੀ ਧੀਰਜ ਠੁਕਰਾਲ ਨਾਮੀ ਨੌਜਵਾਨ ਨੇ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਕਾਂਗਰਸੀ ਨੇਤਾ ਦੀਪਕ ਠੁਕਰਾਲ ਦਾ ਛੋਟਾ ਭਰਾ ਸੀ। ਮੌਤ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਅੱਜ ਪੋਸਟਮਾਰਟਮ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਦੁਰਗਿਆਣਾ ਸ਼ਿਵਪੁਰੀ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ, ਕੌਂਸਲਰ ਵਿਕਾਸ ਸੋਨੀ, ਸਾਬਕਾ ਕੌਂਸਲਰ ਸੰਜੇ ਸ਼ਰਮਾ ਤੇ ਦਵਿੰਦਰ ਸਿੰਘ ਚਾਵਲਾ ਵੀ ਮੌਜੂਦ ਸਨ।
ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ, ਗੁੱਸੇ 'ਚ ਆਏ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ (ਵੀਡੀਓ)
NEXT STORY