ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਕਾਲ 'ਚ ਮਾਂ ਚਿੰਤਪੂਰਣੀ ਜੀ ਦੇ ਸ਼ਰਧਾਲੂਆਂ ਨੇ 'ਜੈ ਹੋ' ਸੰਸਥਾ ਦੇ ਸਹਿਯੋਗ ਨਾਲ ਅੰਮ੍ਰਿਤਸਰ 'ਚ ਅਨੋਖਾ ਲੰਗਰ ਲਗਾਇਆ ਹੈ। ਇਸ ਲੰਗਰ 'ਚ ਮਾਸਕ, ਸੈਨੇਟਾਈਜ਼ਰ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਖ਼ਾਸ ਤੌਰ 'ਤੇ ਬੱਚਿਆਂ ਨੂੰ ਇਮਿਊਨ ਬੂਸਟਰ ਵੀ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋਂ : ਕਲਯੁੱਗੀ ਮਾਂ ਦੀ ਕਰਤੂਤ: ਪਾਪ ਲੁਕਾਉਣ ਖ਼ਾਤਰ 4 ਮਹੀਨਿਆਂ ਦਾ ਭਰੂਣ ਲਿਫ਼ਾਫ਼ੇ 'ਚ ਪਾ ਕੇ ਸੁੱਟਿਆ
ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਰਧਾਲੂਆਂ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਚੱਲਦਿਆ ਸਾਰੇ ਮੰਦਰ ਬੰਦ ਕੀਤੇ ਗਏ। ਇਸ ਦੇ ਚੱਲਦਿਆ ਉਨ੍ਹਾਂ ਵਲੋਂ ਇਹ ਉਪਰਾਲਾ ਕੀਤਾ ਗਿਆ, ਜਿਸ 'ਚ ਖ਼ੀਰ, ਮਾਸਕ, ਸੈਨੇਟਾਈਜ਼ਰ, ਵਿਟਾਮਿਨ ਸੀ ਦੀਆਂ ਗੋਲੀਆਂ ਅਤੇ ਇਮਿਊਬੂਸਟਰ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਦੇ ਮਨਾਂ 'ਚੋਂ ਡਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਪੂਰੀ ਦੁਨੀਆ 'ਚ ਫ਼ੈਲਿਆ ਹੋਇਆ ਹੈ ਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਲੰਗਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋਂ :ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
ਗਰਮੀ ਅਤੇ ਹੁੰਮਸ ਨੇ ਲੁਧਿਆਣਵੀਆਂ ਨੂੰ ਕੀਤਾ ਹਾਲੋਂ-ਬੇਹਾਲ
NEXT STORY