ਅੰਮਿ੍ਰਤਸਰ (ਸੁਮਿਤ ਖੰਨਾ) : ਪੰਜਾਬ ’ਚ ਕੋਰੋਨਾ ਵਾਇਰਸ ਦਾ ਖਤਰਾ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਡਰ ਕਾਰਨ ਜਿਥੇ ਇਕ ਹਸਪਤਾਲਾਂ ਦੇ ਮੁਰਦਾਘਰਾਂ ’ਚ ਲਾਸ਼ਾਂ ਰੱਖਣ ਦੀ ਜਗ੍ਹਾ ਨਹੀਂ ਹੈ ਉਥੇ ਹੀ ਮਿ੍ਰਤਕਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਲਾਸ਼ਾਂ ਲੈ ਜਾਣ ਲਈ ਤਿਆਰ ਨਹੀਂ ਹਨ। ਇਸ ਦੇ ਚੱਲਦਿਆਂ ਪੰਜਾਬ ਦੀ ਧੀ ਅਰਚਨਾ ਸਿੰਘ ਜੋ ਕਿ ਇਕ ਪ੍ਰਸ਼ਾਸਨਿਕ ਅਧਿਕਾਰ ਵੀ ਹੈ, ਵਲੋਂ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕਰਨ ਦਾ ਬੀੜਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਇਹ ਦਲੇਰ ਪੰਜਾਬਣ ਹੁਣ ਤੱਕ 7 ਕੋਰੋਨਾ ਮਿ੍ਰਤਕਾਂ ਦਾ ਅੰਤਿਮ ਸੰਸਕਾਰ ਕਰਵਾ ਚੁੱਕੀ ਹੈ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਵੀ ਬੇਕਾਬੂ ਹੋਇਆ ਕੋਰੋਨਾ, 8 ਨਵੇਂ ਮਾਮਲਿਆਂ ਦੀ ਪੁਸ਼ਟੀ
ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਰਚਨਾ ਨੇ ਦੱਸਿਆ ਕਿ ਅੰਤਿਮ ਸੰਸਕਾਰ ਲਈ ਸਾਨੂੰ ਸਰਕਾਰ ਵਲੋਂ ਪੀ.ਪੀ.ਕਿੱਟਾਂ ਮੁਹੱਈਆਂ ਕਰਵਾਈਆਂ ਜਾਂਦੀਆਂ। ਉਨ੍ਹਾਂ ਦੱਸਿਆ ਕਿ ਜੇ ਮਿ੍ਰਤਕ ਹਿੰਦੂ ਧਰਮ ਨਾਲ ਸਬੰਧਤ ਹੁੰਦਾ ਹੈ ਤਾਂ ਉਸ ਦੇ ਸਸਕਾਰ ਦੀਆਂ ਰਸਮਾਂ ਲਈ ਪੰਡਿਤ ਨੂੰ ਸੱਦਿਆ ਜਾਂਦਾ ਹੈ। ਇਸ ਦੌਰਾਨ ਪੰਡਿਤ ਦੇ ਪੀ.ਪੀ.ਕਿੱਟ ਪਾਈ ਜਾਂਦਾ ਹੈ ਤੇ ਜੇ ਕੋਈ ਸਿੱਖ ਧਰਮ ਨਾਲ ਸਬੰਧਤ ਹੈ ਤਾਂ ਪਾਠੀ ਸਿੰਘ ਨੂੰ ਸੱਦਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਡਰ ਕੇ ਗੁਜ਼ਾਰਾ ਨਹੀਂ ਸਗੋਂ ਇਸ ਨਾਲ ਲੜ ਕੇ ਗੁਜ਼ਾਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਪਰਿਵਾਰਕ ਮੈਂਬਰਾਂ ਕਿਸੇ ਸਮੱਸਿਆ ਕਾਰਨ ਅੰਤਿਮ ਸਸਕਾਰ ’ਚ ਸ਼ਾਮਲ ਨਹੀਂ ਹੋ ਸਕਦਾ ਤਾਂ ਉਨ੍ਹਾਂ ਨੂੰ ਫੋਨ ’ਤੇ ਹੀ ਸਸਕਾਰ ਦੀ ਵੀਡੀਓ ਦਿਖਾ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਸਮੇਂ ’ਚ ਕਦੇ ਆਪਣਿਆ ਦਾ ਸਾਥ ਨਾ ਛੱਡੋ ਸਗੋਂ ਇਕ-ਦੂਜੇ ਦਾ ਸਹਾਰਾ ਬਣੋ।
ਇਹ ਵੀ ਪੜ੍ਹੋਂ : ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)
ਇਥੇ ਦੱਸ ਦੇਈਏ ਕਿ ਅਰਚਨਾ ਸਿੰਘ ਤੋਂ ਇਲਾਵਾ ਮਾਲ ਵਿਭਾਗ ਦਾ ਪਟਵਾਰੀ ਕਰਤਾਰ ਸਿੰਘ ਵੀ ਹੁਣ ਤੱਕ 2 ਦਰਜ਼ਨ ਕੋਰੋਨਾ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਹਨ। ਬੀਤੇ ਦਿਨ ਕੋਰੋਨਾ ਨਾਲ ਮਰਨ ਵਾਲੇ ਨਿਰਮਲ ਸਿੰਘ ਦਾ ਸੰਸਕਾਰ ਕਰਨ ਲਈ ਉਹ ਚਾਟੀਵਿੰਡ ਸ਼ਮਸ਼ਾਨਘਾਟ ‘ਚ ਆਏ ਸੀ ਪਰ ਅਚਾਨਕ ਉਨ੍ਹਾਂ ਦੀ ਤਬਿਅਤ ਵਿਗੜ ਗਈ। ਉਹ ਅਧਿਕਾਰੀਆਂ ਵਲੋਂ ਛੁੱਟੀ ਲੈ ਕੇ ਆਪਣੇ ਘਰ ਚਲਾ ਗਿਆ। ਕਰਤਾਰ ਦੀ ਤਬੀਅਤ ਵਿਗੜਨ ‘ਤੇ ਪੂਰਾ ਜ਼ਿਲਾ ਪ੍ਰਸ਼ਾਸਨ ਚਿੰਤਤ ਹੈ ਅਤੇ ਉਸ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਹੈ। ਹਾਲਾਂਕਿ ਕਰਤਾਰ ‘ਚ ਕੋਵਿਡ-19 ਦੇ ਲੱਛਣ ਨਹੀਂ ਪਾਏ ਗਏ ਹੈ।
ਰਾਹਤ ਭਰੀ ਖ਼ਬਰ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਰ ਮਰੀਜ਼ ਨੇ ਪਾਈ ਕੋਰੋਨਾ 'ਤੇ ਜਿੱਤ
NEXT STORY