ਅੰਮ੍ਰਿਤਸਰ (ਜਸ਼ਨ) - ਵੈਕਸੀਨ ਸੰਕਟ ’ਚ ਮੰਗਲਵਾਰ ਸ਼ਾਮ ਨੂੰ 15000 ਡੋਜ਼ ਜ਼ਿਲ੍ਹੇ ’ਚ ਪੁੱਜ ਗਈਆਂ ਹਨ। ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਕੋਵਿਸ਼ੀਲਡ ਦਾ ਸਟਾਕ ਮਿਲਿਆ ਹੈ। ਬੁੱਧਵਾਰ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ’ਚ ਟੀਕਾ ਲਗਾਇਆ ਜਾਵੇਗਾ। ਵੈਕਸੀਨ ਦੀ ਅਗਲੀ ਸਪਲਾਈ ਵੀ ਜਲਦੀ ਹੀ ਮਿਲੇਗੀ। ਜ਼ਿਲ੍ਹੇ ’ਚ 16 ਜਨਵਰੀ ਨੂੰ ਸ਼ੁਰੂ ਹੋਏ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 5,95950 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬੱਲੜਵਾਲ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ : ਮੁਲਜ਼ਮ ਦੀ 15 ਸਾਲਾ ਧੀ ਨੇ ਲਾਏ ਜ਼ਬਰ-ਜ਼ਿਨਾਹ ਦੇ ਦੋਸ਼
ਇਨ੍ਹਾਂ ’ਚ 4 , 87490 ਲੋਕਾਂ ਨੂੰ ਪਹਿਲੀ ਡੋਜ਼, ਜਦੋਂਕਿ 1,08460 ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ, ਬਲਕਿ 3,79030 ਲੋਕਾਂ ਨੂੰ ਅਜੇ ਦੂਜੀ ਡੋਜ਼ ਲੱਗਣੀ ਹੈ। 3 ਜੁਲਾਈ ਨੂੰ ਜ਼ਿਲ੍ਹੇ ’ਚ 50 ਹਜ਼ਾਰ ਡੋਜ਼ ਪਹੁੰਚੀ ਸੀ। ਉਸੀ ਦਿਨ 43,892 ਨੂੰ ਟੀਕਾ ਲਗਾਇਆ ਗਿਆ ਸੀ। ਇਸ ਦੇ ਬਾਅਦ ਟੀਕਾਕਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਮੰਗਲਵਾਰ ਨੂੰ ਜ਼ਿਲ੍ਹੇ ’ਚ 1704 ਲੋਕਾਂ ਨੂੰ ਹੀ ਟੀਕਾ ਲਗਾਇਆ ਜਾ ਸਕਿਆ। ਜ਼ਿਲ੍ਹੇ ਦੇ ਸਿਰਫ਼ 56 ਟੀਕਾਕਰਨ ਕੇਂਦਰਾਂ ’ਤੇ ਟੀਕਾ ਲੱਗਿਆ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ
ਸਿਹਤ ਵਿਭਾਗ ਵਲੋਂ ਸੁਲਤਾਨਵਿੰਡ ਪਿੰਡ ’ਚ ਨਸ਼ਾ ਮੁਕਤੀ ਕੇਂਦਰ ਖੋਲ੍ਹਿਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਲਈ ਸਥਾਨ ਦਾ ਸੰਗ੍ਰਹਿ ਕੀਤਾ ਜਾ ਚੁੱਕਿਆ ਹੈ। ਜਲਦੀ ਹੀ ਕੇਂਦਰ ਨੂੰ ਸ਼ੁਰੂ ਕੀਤਾ ਜਾਵੇਗਾ। ਸੁਲਤਾਨਵਿੰਡ ਖੇਤਰ ’ਚ ਰਹਿਣ ਵਾਲੇ ਨਸ਼ਾ ਪੀੜਤਾਂ ਲਈ ਇਹ ਕੇਂਦਰ ਵਰਦਾਨ ਸਾਬਤ ਹੋਵੇਗਾ। ਕੋਰੋਨਾ ਇਨਫ਼ੈਕਟਿਡ ਦੇ ਘੱਟਣ ਦਾ ਕ੍ਰਮ ਜਾਰੀ ਹੈ। ਮੰਗਲਵਾਰ ਨੂੰ ਜ਼ਿਲ੍ਹੇ ’ਚ 21 ਇਨਫ਼ੈਕਟਿਡ ਰਿਪੋਰਟ ਹੋਏ ਹਨ, ਜਦੋਂਕਿ ਸਕਾਰਾਤਮਕ ਪਹਿਲੂ ਇਹ ਕਿ ਕਿਸੇ ਦੀ ਮੌਤ ਨਹੀਂ ਹੋਈ। ਬੁੱਧਵਾਰ ਨੂੰ 20 ਮਰੀਜ਼ ਤੰਦਰੁਸਤ ਵੀ ਹੋਏ ਹੈ। ਹੁਣ ਸਰਗਰਮ ਮਾਮਲੇ 198 ਹਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ
ਇਹ ਰਹੇ ਅੰਕੜੇ
ਕਮਿਊਨਿਟੀ ਤੋਂ ਮਿਲੇ : 10
ਕਾਂਟੈਕਟ ਤੋਂ ਮਿਲੇ : 11
ਕੁਲ ਇਨਫ਼ੈਕਟਿਡ : 46850
ਹੁਣ ਤੱਕ ਤੰਦਰੁਸਤ ਹੋਏ : 45082
ਹੁਣ ਤੱਕ ਮੌਤਾਂ : 15
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਮੱਖੂ ਚੈੱਕਪੋਸਟ ’ਤੇ 2 ਪੁਲਸ ਮੁਲਾਜ਼ਮਾਂ ’ਤੇ ਨੌਜਵਾਨ ਨੇ ਚੜ੍ਹਾਈ ਕਾਰ, ਇਕ ਮੁਲਾਜ਼ਮ ਦੀ ਮੌਤ
NEXT STORY