ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਲੱਗੇ ਕਰਫ਼ਿਊ 'ਚ ਵੀ ਗੁੰਡਾਗਰਦੀ ਸ਼ਰੇਆਮ ਚੱਲ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਸੁਲਤਾਵਿੰਡ ਰੋਡ ਤੋਂ ਸਾਹਮਣੇ ਆਇਆ, ਜਿਥੇ ਦੋ ਧਿਰਾਂ 'ਚ ਜੰਮ ਕੇ ਲੜਾਈ ਹੋਈ। ਇਥੋਂ ਤੱਕ ਕਿ ਦੋਹਾਂ ਧਿਰਾਂ ਨੇ ਇਕ-ਦੂਜੇ 'ਚੇ ਇੱਟਾਂ ਤੇ ਪੱਥਰ ਵੀ ਵਰ੍ਹਾਏ। ਇਸ 'ਚ ਇਕ ਪਰਿਵਾਰ ਜਿਨ੍ਹਾਂ ਦੇ ਘਰ ਵਿਆਹ ਹੋਇਆ ਸੀ ਉਨ੍ਹਾਂ ਦੀ ਵਿਆਹ ਵਾਲੀ ਕਾਰ 'ਤੇ ਵੀ ਇੱਟਾਂ-ਪੱਥਰ ਸੁੱਟੇ ਗਏ, ਜਿਸ ਕਾਰਨ ਕਾਰ ਦੇ ਸ਼ੀਸ਼ੇ ਟੁੱਟ ਗਏ।
ਇਹ ਵੀ ਪੜ੍ਹੋ : ਕੈਪਟਨ ਸਰਕਾਰ 'ਤੇ ਭੜਕੀ ਭਾਜਪਾ, ਕਿਹਾ- ਸਿਰਫ਼ ਕਰਫਿਊ ਨਾਲ ਨਹੀ ਚੱਲੇਗਾ ਕੰਮ
ਇਸ ਮਾਮਲੇ 'ਚ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਲੋਕ ਬੀਤੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਤੰਗ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਉਹ ਜਾਣ-ਬੁੱਝ ਕੇ ਸਾਡੇ 'ਤੇ ਪਹਿਰਾਵੇ 'ਤੇ ਕੁਮੈਂਟ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਕਹਾ ਸੁਣੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦੇ ਪਰਿਵਾਰ ਨੇ ਜਾਣ-ਬੁੱਝ ਕੇ ਖੁਦ ਹੀ ਆਪਣੀ ਕਾਰ ਤੋੜ ਕੇ ਉਨ੍ਹਾਂ 'ਤੇ ਇਲਜ਼ਾਮ ਲਗਾਏ। ਫ਼ਿਲਹਾਲ ਮੌਕੇ ਉਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ
ਕੋਰੋਨਾ ਪੀੜਤ ਨੂੰ ਲੈਣ ਆਈ ਐਂਬੂਲੈਂਸ ਘੇਰੀ, ਪਿੰਡ ਵਾਸੀਆਂ ਦਾ ਰੁਦਨ -'ਹਸਪਤਾਲ ਤੋਂ ਲਾਸ਼ ਹੀ ਵਾਪਿਸ ਆਉਂਦੀ ਹੈ'
NEXT STORY