ਮਾਨਸਾ (ਅਮਰਜੀਤ ਚਾਹਲ): ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਮਾਨਸਾ ਦੇ ਪਿੰਡ ਬਛੂਆਣਾ ਦੀਆਂ ਹਨ, ਜਿੱਥੇ ਪਿੰਡ ਵਾਸੀਆਂ ਵਲੋਂ ਸਿਹਤ ਵਿਭਾਗ ਦੀ ਐਂਬੂਲੈਂਸ ਨੂੰ ਘੇਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਦਰਸਲ ਪਿੰਡ ਦੀ ਇਕ ਜਨਾਨੀ ਵਲੋਂ ਵਿਦੇਸ਼ ਜਾਨ ਲਈ ਕੋਰੋਨਾ ਟੈਸਟ ਕਰਵਾਇਆ ਗਿਆ ਸੀ।ਇਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਹਸਪਤਾਲ ਲੈ ਜਾਣ ਲਈ ਪੁਹੰਚ ਗਈ, ਜਿਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਕੋਰੋਨਾ ਮਰੀਜ਼ ਹਸਪਤਾਲ ਜਾਂਦਾ ਹੈ। ਉਸਦੀ ਹਸਪਤਾਲ ਤੋਂ ਲਾਸ਼ ਹੀ ਵਾਪਸ ਆਉਂਦੀ ਹੈ। ਪਿੰਡ ਵਾਸੀਆਂ ਮੁਤਾਬਕ ਬੀਤੇ ਦਿਨ ਵੀ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪਿੰਡ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਆਪਣੇ ਮਰੀਜ਼ ਦਾ ਇਲਾਜ ਘਰ 'ਚ ਜਾਂ ਨਿੱਜੀ ਹਸਪਤਾਲ 'ਚ ਹੀ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਸੜਕ ਕਿਨਾਰੇ ਪੀ.ਪੀ.ਈ. ਕਿੱਟਾਂ ਮਿਲਣ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਦੀ ਸਖ਼ਤ ਕਾਰਵਾਈ
ਦੂਜੇ ਪਾਸੇ ਪੀੜਤ ਦੀ ਧੀ ਮੁਤਾਬਕ ਮਾਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਤੇ ਉਹ ਉਨ੍ਹਾਂ ਦਾ ਇਲਾਜ ਘਰ 'ਚ ਹੀ ਕਰਵਾਉਣਾ ਚਾਹੁੰਦੇ ਹਨ ਪਰ ਸਿਹਤ ਵਿਭਾਗ ਵਲੋਂ ਜਬਰੀ ਮਰੀਜ਼ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ ਅਤੇ ਐਂਬੂਲੈਂਸ ਦੇ ਚਾਲਕ ਨੇ ਦੱਸਿਆ ਕਿ ਜਦੋਂ ਉਹ ਪਿੰਡ 'ਚ ਜਨਾਨੀ ਨੂੰ ਲੈਣ ਆਏ ਤਾਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਲਈ ਗਈ ਤੇ ਉਨ੍ਹਾਂ ਵਲੋਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਕਿ ਕਾਰਵਾਈ ਕਰਦਾ ਹੈ।
ਇਹ ਵੀ ਪੜ੍ਹੋ: ਮੋਗਾ ਦੀ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਦੇਵੇਗੀ ਆਪਣੀਆਂ ਸੇਵਾਵਾਂ
ਨਵੀਂ ਛਪੀ ਕਿਤਾਬ ਨੇ SYL ਬਣਾਉਣ 'ਚ ਅਕਾਲੀ ਦਲ ਦੀ ਭੂਮਿਕਾ ਕੀਤੀ ਬੇਨਕਾਬ : ਤ੍ਰਿਪਤ ਬਾਜਵਾ
NEXT STORY