ਅੰਮ੍ਰਿਤਸਰ (ਸੰਜੀਵ) : ਪਾਕਿਸਤਾਨ ਵਲੋਂ ਜੇ. ਐਂਡ ਕੇ. ਸੈਕਟਰ 'ਚ ਭੇਜੇ ਗਏ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਥੇ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਉਥੇ ਹੀ ਅੰਮ੍ਰਿਤਸਰ ਤੇ ਪੁਲਸ ਜ਼ਿਲਾ ਦਿਹਾਤੀ 'ਚ ਵੀ 'ਹਾਈ ਅਲਰਟ' ਜਾਰੀ ਕੀਤਾ ਗਿਆ ਹੈ। ਭਾਰੀ ਪੁਲਸ ਫੋਰਸ ਸੜਕਾਂ 'ਤੇ ਉੱਤਰ ਕੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਬਣਾਈ ਬੈਠੀ ਹੈ। ਦੇਰ ਰਾਤ ਤੱਕ ਹਰ ਚੌਕ ਅਤੇ ਸ਼ਹਿਰ ਦੇ ਐਗਜ਼ਿਟ ਪੁਆਇੰਟਾਂ 'ਤੇ ਨਾਕੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਪੁਸ਼ਟੀ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਕੀਤੀ।
ਦੱਸਣਯੋਗ ਹੈ ਕਿ ਹੈ ਕਿ ਪੰਜਾਬ ਤੋਂ ਜੇ. ਐਂਡ ਕੇ. ਵੱਲ ਜਾ ਰਹੇ ਟਰੱਕ ਨੰ. ਜੇ. ਕੇ. 13 ਈ 2000 ਨੂੰ ਜੇ. ਐਂਡ ਕੇ. ਪੁਲਸ ਨੇ ਲਖਨਪੁਰ 'ਚ ਰੋਕਿਆ ਅਤੇ ਇਨਪੁੱਟ ਦੇ ਆਧਾਰ 'ਤੇ ਉਸ ਦੀ ਜਾਂਚ ਕਰਨ ਤੋਂ ਬਾਅਦ ਟਰੱਕ 'ਚੋਂ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਉਬੇਦ-ਉਲ-ਇਸਲਾਮ ਵਾਸੀ ਪੁਲਵਾਮਾ, ਜਹਾਂਗੀਰ ਅਹਿਮਦ ਪੈਰੀ ਪਾਖੇਰਪੁਰਾ ਤੇ ਸਬੀਲ ਅਹਿਮਦ ਬਾਬਾ ਵਾਸੀ ਪੁਲਵਾਮਾ ਸ਼ਾਮਲ ਹਨ। ਇਨ੍ਹਾਂ ਦੇ ਕਬਜ਼ੇ 'ਚੋਂ ਜੇ. ਐਂਡ ਕੇ. ਪੁਲਸ ਨੇ 4 ਏ. ਕੇ. 56 ਅਤੇ 2 ਏ. ਕੇ. 47 ਦੇ ਨਾਲ 6 ਮੈਗਜ਼ੀਨ, 180 ਰੌਂਦ ਅਤੇ 11 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਤਿੰਨਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਅਤੇ ਇਸ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦਿੱਲੀ ਤੋਂ ਜੇ. ਐਂਡ ਕੇ. ਵੱਲ ਜਾਣ ਵਾਲਾ ਅੱਤਵਾਦੀਆਂ ਦਾ ਇਹ ਟਰੱਕ ਪੰਜਾਬ 'ਚ ਕਿਥੇ-ਕਿਥੇ ਰੁਕਿਆ ਤੇ ਕਿਸ-ਕਿਸ ਨੂੰ ਮਿਲਿਆ। ਇਸ 'ਤੇ ਸੁਰੱਖਿਆ ਏਜੰਸੀਆਂ ਵੀ ਆਪਣੀ ਰਿਪੋਰਟ ਤਿਆਰ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਜ਼ਿਲੇ ਨੂੰ ਵੀ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਵੀ ਅਲਰਟ ਜਾਰੀ ਕਰ ਕੇ ਦਿਹਾਤੀ ਖੇਤਰਾਂ 'ਚ ਸਪੈਸ਼ਲ ਨਾਕੇ ਲਾਏ ਜਾ ਰਹੇ ਹਨ, ਜਿਸ ਦੀ ਪੁਸ਼ਟੀ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਕੀਤੀ।
ਸੋਢਲ ਮੇਲੇ 'ਚ ਜਾਣ ਵਾਲੇ ਭਗਤ ਜੋਸ਼ 'ਚ ਗਵਾ ਰਹੇ ਨੇ ਹੋਸ਼ (ਤਸਵੀਰਾਂ)
NEXT STORY