ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸਿੱਧੂ ਨੇ ਦੱਸਿਆ ਕਿ ਅੱਜ-ਕੱਲ ਉਹ ਵੈਸ਼ਣੋ ਦੇਵੀ ਭਵਨ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਇਕ ਧਾਰਮਿਕ ਵਿਅਕਤੀ ਹਨ ਤੇ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਪਾਠ-ਪੂਜਾ ਕਰਦੇ ਹਨ। ਮੈਡਮ ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੋਈ ਕੰਮ ਮਿਲਦਾ ਹੈ ਤਾਂ ਉਹ ਕੰਮ ਕਰਦੇ ਹਨ ਤੇ ਜਿਹੜਾ ਬਾਕੀ ਸਮਾਂ ਮਿਲਦਾ ਹੈ, ਉਸ 'ਚ ਉਹ ਪਾਠ-ਪੂਜਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਲਈ ਰਾਜਨੀਤੀ ਇਕ ਸੇਵਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੱਗੇਗਾ ਕਿ ਸਾਡੇ ਕੋਲੋਂ ਸੇਵਾ ਨਹੀਂ ਹੋ ਰਹੀ ਤਾਂ ਅਸੀਂ ਉਸੇ ਦਿਨ ਛੱਡ ਕੇ ਚੱਲੇ ਜਾਵਾਗੇ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਚਮਰੰਗ ਰੋਡ 'ਤੇ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਕਈ ਲੋਕ ਬੇਘਰ ਹੋ ਗਏ ਸਨ ਤੇ ਇਨ੍ਹਾਂ ਪੀੜਤ ਪਰਿਵਾਰਾਂ ਦਾ ਹਾਲ ਜਾਨਣ ਲਈ ਨਵਜੋਤ ਕੌਰ ਸਿੱਧੂ ਅੱਜ ਇਥੇ ਪਹੁੰਚੇ ਹੋਏ ਸਨ।
ਚੰਡੀਗੜ੍ਹ ਏਅਰਪੋਰਟ 'ਤੇ ਪਿਆ ਭੜਥੂ, ਕੈਬ ਰਾਹੀਂ ਦਿੱਲੀ ਪੁੱਜੇ ਮੁਸਾਫਰ
NEXT STORY