ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ ਦੇ ਪਿੰਡ ਸਠਿਆਲਾ 'ਚ ਇਕ ਕਿਸਾਨ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਜਾਣਕਾਰੀ ਮੁਤਾਬਕ ਪਿੰਡ ਸਠਿਆਲਾ ਦੇ ਕਿਸਾਨ ਬਲਜੀਤ ਸਿੰਘ ਨੇ ਸਬਜ਼ੀ ਦੀ ਖੇਤੀ ਕਰਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਕਤ ਕਿਸਾਨ ਸਬਜ਼ੀ ਦੀ ਮਾਰਕਟਿੰਗ ਵੀ ਖੁਦ ਕਰਦਾ ਹੈ। ਇਸ ਕਰਕੇ ਉਨ੍ਹਾਂ ਨੇ ਆਪਣੀ ਦੁਕਾਨ ਦਾ ਨਾਂ ਜੱਟ ਦਾ ਦੇਸੀ ਸੌਦਾ ਰੱਖਿਆ ਹੈ। ਇਸ ਦੁਕਾਨ 'ਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਮੌਜੂਦ ਹਨ। ਕਿਸਾਨ ਨੇ 11 ਏਕੜ ਜ਼ਮੀਨ 'ਚ ਸਬਜ਼ੀ ਦੀ ਖੇਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਮਦਦ ਦੇ ਇਸ ਕੰਮ ਨੂੰ ਕਰ ਰਹੇ ਹਨ। ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਜਿੰਨੀ ਵੀ ਸਬਜ਼ੀ ਦੀ ਖੇਤੀ ਕਰਦੇ ਹਨ, ਉਹ ਇਸ ਦੀ ਇਸੇ ਦੁਕਾਨ 'ਚ ਵਿਕਰੀ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਬਜ਼ੀਆਂ ਦੀ ਵਿਕਰੀ 'ਚ ਕੋਈ ਮੰਡੀਕਰਨ ਨਹੀਂ ਕਰਦੇ।
ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਇਸ ਕੰਮ 'ਚ ਉਸ ਦੀ ਮਦਦ ਕਰਦਾ ਹੈ।
ਕਿਸਾਨਾਂ 'ਤੇ ਕੈਪਟਨ ਸਰਕਾਰ ਨੇ ਥੋਪਿਆ ਤਾਨਾਸ਼ਾਹ ਫੈਸਲਾ: ਮਜੀਠੀਆ (ਵੀਡੀਓ)
NEXT STORY