ਅੰਮ੍ਰਿਤਸਰ (ਸਫਰ) : ਉਸ ਸਮੇਂ ਉਸ ਦੀ ਉਮਰ ਕਰੀਬ 16 ਸਾਲ ਸੀ। ਨਾਬਾਲਗਾ ਆਪਣੇ ਘਰ ਕੋਲ ਟਿਊਸ਼ਨ ਪੜ੍ਹਣ ਜਾਇਆ ਕਰਦੀ ਸੀ। 18 ਫਰਵਰੀ 2014 ਨੂੰ ਜਦੋਂ ਉਹ ਟਿਊਸ਼ਨ ਪੜ੍ਹਣ ਗਈ ਤਾਂ ਘਰ ਦੀ ਪਹਿਲੀ ਮੰਜ਼ਿਲ 'ਤੇ ਟਿਊਸ਼ਨ ਪੜ੍ਹਾਉਣ ਵਾਲੀ ਲੜਕੀ ਦੇ ਭਰਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਹ ਗੱਲ ਜਦੋਂ ਉਸ ਨੇ ਮੁਲਜ਼ਮ ਦੇ ਘਰਵਾਲਿਆਂ ਨੂੰ ਦੱਸੀ ਤਾਂ ਉਲਟਾ ਉਸ ਨੂੰ ਹੀ ਧਮਕਾਉਣ ਲੱਗੇ। ਮੁਲਜ਼ਮ ਨੇ ਨਾਬਾਲਗਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਦੱਸਿਆ ਤਾਂ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਤਦ ਪੀੜਤਾ +2 ਦੀ ਵਿਦਿਆਰਥਣ ਸੀ। ਇਸ ਸਮੇਂ ਐੱਮ. ਐੱਸ. ਈ. ਕਰ ਰਹੀ ਹੈ। ਉਸ ਦੇ ਪਿਤਾ ਦੁਨੀਆ 'ਚ ਨਹੀਂ ਹੈ। ਸਮਾਜਕ ਸੰਸਥਾ ਦੇ ਸਹਾਰੇ ਉਹ ਪੜ੍ਹਾਈ ਕਰ ਰਹੀ ਹੈ।
ਨਬਾਲਗਾ ਨੇ ਘਰ ਆ ਕੇ ਮਾਂ ਨੂੰ ਸਾਰੀ ਗੱਲ ਦੱਸੀ ਤਾਂ 181 'ਤੇ ਫੋਨ ਕਰ ਕੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਉੱਧਰ, ਜਿਵੇਂ ਹੀ ਮੁਲਜ਼ਮ ਨੂੰ ਪਤਾ ਲੱਗਾ ਕਿ ਮਾਮਲਾ ਪੁਲਸ 'ਚ ਪਹੁੰਚ ਗਿਆ ਹੈ ਤਾਂ ਪੁਲਸ ਵਾਲਿਆਂ ਨਾਲ ਮਿਲ ਕੇ ਮੁਲਜ਼ਮ ਨੇ ਜਬਰ-ਜ਼ਨਾਹ ਪੀੜਤਾ ਦੇ ਬਿਆਨਾਂ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਬਜਾਏ ਮੁਲਜ਼ਮ ਨਾਲ 25 ਫਰਵਰੀ 2014 ਨੂੰ ਇਕ ਗੁਰਦੁਆਰੇ 'ਚ ਫੇਰੇ ਲੈ ਲਏ। ਜਬਰ-ਜ਼ਨਾਹ ਦੇ ਦੋਸ਼ 'ਚ ਜਿਸ ਨੌਜਵਾਨ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਸੀ ਉਹ ਹੁਣ ਪਤੀ ਬਣ ਕੇ ਉਸ 'ਤੇ ਜ਼ੁਲਮ ਕਰਨ ਲੱਗਾ। ਵਿਆਹ ਦੇ ਫੇਰਿਆਂ ਤੋਂ ਕੁਝ ਮਹੀਨੇ ਬਾਅਦ ਉਸ ਨੂੰ ਸਹੁਰੇ-ਘਰ ਵਾਲਿਆਂ ਨੇ ਕੱਢ ਦਿੱਤਾ। ਦੁਬਾਰਾ ਫਿਰ ਮਾਮਲਾ ਪੁਲਸ ਦੇ ਕੋਲ ਪਹੁੰਚਿਆ। ਹੈਰਾਨੀ ਵਾਲੀ ਗੱਲ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਨਾਬਾਲਗ ਨੂੰਹ ਦੇ ਸਹੁਰੇ ਵਾਲਿਆਂ ਖਿਲਾਫ ਦਾਜ ਲਈ ਪ੍ਰੇਸ਼ਾਨ ਦਾ ਕੇਸ ਦਰਜ ਤਾਂ ਕਰ ਲਿਆ ਪਰ ਵਿਆਹ ਦੇ ਪਹਿਲਾਂ ਹੋਏ ਜਬਰ-ਜ਼ਨਾਹ ਦੀ ਕਹਾਣੀ ਪੁਲਸ ਲੁਕਾ ਗਈ ਪਰ ਅਦਾਲਤ ਨੇ ਪੁਲਸ ਦੀ ਪੋਲ ਖੋਲ੍ਹਦੇ ਹੋਏ ਪੁਲਸ ਤੋਂ ਵੀ ਪੁੱਛਿਆ ਕਿ 'ਆਖਿਰ ਇਹ ਵਿਆਹ ਕਿਵੇਂ ਹੋ ਗਿਆ ਅਤੇ ਸਹੁਰੇ ਵਾਲਿਆਂ ਨੂੰ ਨਾਮਜ਼ਦ ਕਰਦੇ ਪੁਲਸ ਨੇ ਅਖੀਰ ਨਾਬਾਲਗਾ ਦੇ ਵਿਆਹ ਨੂੰ ਮਨਜ਼ੂਰੀ ਕਿਵੇਂ ਦਿੰਦੇ ਹੋਏ ਦਾਜ ਲਈ ਤੰਗ ਕਰਨ ਦਾ ਮਾਮਲਾ ਦਰਜ ਕਰ ਲਿਆ।
ਅਜਿਹਾ ਪਤੀ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ, ਪਹਿਲੇ ਜਬਰ-ਜ਼ਨਾਹ ਕੀਤਾ ਪਰ ਲਏ ਫੇਰੇ
ਪੀੜਤਾ ਕਹਿੰਦੀ ਹੈ ਕਿ ਮੁਲਜ਼ਮ ਜਗਜੀਤ ਸਿੰਘ ਅਤੇ ਉਸ ਦੇ ਜੀਜੇ ਦੇ ਨਾਲ-ਨਾਲ ਮੇਰੇ ਸੱਸ ਅਤੇ ਨਨਾਣ ਨੇ ਸਾਜ਼ਿਸ਼ ਦੇ ਨਾਲ ਮਿਲ ਕੇ ਮੇਰਾ ਵਿਆਹ ਇਸ ਲਈ ਕਰਵਾਇਆ ਕਿਉਂਕਿ ਜਗਜੀਤ ਸਿੰਘ ਨੂੰ ਪੁਲਸ ਨੇ ਜਬਰ-ਜ਼ਨਾਹ ਤੋਂ ਬਚਣ ਲਈ ਇਹ ਸਲਾਹ ਦਿੱਤੀ ਸੀ। ਪੁਲਸ ਨੇ ਸਾਡੇ 'ਤੇ ਦਬਾਅ ਪਾ ਕੇ ਵਿਆਹ ਕਰਵਾ ਦਿੱਤਾ। ਵਿਆਹ ਕੇਵਲ ਇਸ ਲਈ ਸੀ ਕਿ ਜਗਜੀਤ ਸਿੰਘ ਜੇਲ ਨਾ ਜਾ ਸਕੇ। ਵਿਆਹ ਦੇ ਬਾਅਦ ਤਾਂ ਜਗਜੀਤ ਸਿੰਘ ਨੇ ਪਤਨੀ ਦਾ ਦਰਜਾ ਘੱਟ ਪਰ 'ਬਜ਼ਾਰੂ ਔਰਤ' ਦੱਸ ਕੇ ਉਸ ਦੀ ਇੱਜ਼ਤ ਨਿਲਾਮ ਕਰਦਾ ਰਿਹਾ ਅਤੇ ਉਸ ਦੇ ਹਰ ਗੁਨਾਹ 'ਚ ਉਸ ਦਾ ਜੀਜਾ, ਭੈਣ ਅਤੇ ਮਾਂ ਸਾਥ ਦਿੰਦੀ ਰਹੀ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਨੇ ਉਸ ਨੂੰ ਦਾਜ ਲਈ ਘਰੋਂ ਕੱਢ ਦਿੱਤਾ ਦੁਬਾਰਾ ਜਦੋਂ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਘਰੇਲੂ ਹਿੰਸਾ ਦੱਸ ਕੇ ਦਾਜ ਲਈ ਪ੍ਰਤਾੜਿਤ ਕਰਨ ਦਾ ਮਾਮਲਾ 25 ਸਤੰਬਰ 2014 ਨੂੰ ਦਰਜ ਕਰ ਲਿਆ। ਕਰੀਬ 5 ਸਾਲ ਕਾਨੂੰਨੀ ਲੜਾਈ ਲੜਣ ਦੇ ਬਾਅਦ ਹੁਣ ਅਦਾਲਤ ਨੇ ਮੁਲਜ਼ਮਾਂ ਖਿਲਾਫ ਪਾਸਕੋ ਐਕਟ ਦੇ ਨਾਲ-ਨਾਲ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ।
ਜਬਰ-ਜ਼ਨਾਹ ਦਾ ਸ਼ਿਕਾਰ ਬਣਨ ਵਾਲੀ ਨਾਬਾਲਗਾ ਦਾ ਵਿਆਹ ਨਾ-ਮਨਜ਼ੂਰ
ਥਾਣਾ ਸੀ ਡਵੀਜ਼ਨ ਦੀ ਪੁਲਸ ਨੇ 24 ਸਤੰਬਰ 2014 ਨੂੰ ਐੱਫ. ਆਈ. ਆਰ. ਨੰਬਰ 186 ਤਹਿਤ ਜਗਜੀਤ ਸਿੰਘ (ਪਤੀ), ਸੁਖਰਾਜ ਕੌਰ (ਸੱਸ), ਗੁਰਪ੍ਰੀਤ ਸਿੰਘ (ਭਣਵੱਈਆ), ਬਲਜੀਤ ਕੌਰ (ਨਨਾਣ) ਖਿਲਾਫ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰ ਲਿਆ। ਖਾਸ ਗੱਲ ਹੈ ਕਿ ਸੁਖਰਾਜ ਕੌਰ ਨੂੰ ਛੱਡ ਕੇ ਬਾਕੀ ਤਿੰਨੋਂ ਮੁਲਜ਼ਮ ਐੱਸ. ਜੀ. ਪੀ. ਸੀ. ਮੁਲਾਜ਼ਮ ਹਨ। ਜਗਜੀਤ ਸਿੰਘ ਐੱਸ. ਜੀ. ਪੀ. ਸੀ. 'ਚ ਹੈਲਪਰ ਹੈ, ਗੁਰਪ੍ਰੀਤ ਸਿੰਘ (ਉਪ ਮੈਨੇਜਰ) ਬਲਜੀਤ ਕੌਰ (ਟੀਚਰ) ਦੇ ਤੌਰ 'ਤੇ ਐੱਸ. ਜੀ. ਪੀ. ਸੀ. 'ਚ ਵਰਕਰ ਹਨ। ਇਨ੍ਹਾਂ ਤਿੰਨਾਂ ਖਿਲਾਫ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਵੀ ਪੀੜਤਾ ਨੇ ਇਨਸਾਫ ਦੀ ਮੰਗ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਸ ਮਾਮਲੇ ਦੀ ਵਿਆਹ ਦੇ ਕਰੀਬ 5 ਸਾਲ ਬਾਅਦ ਹਾਈਕੋਰਟ ਦੇ ਹੁਕਮ 'ਤੇ ਦੁਬਾਰਾ ਅੰਮ੍ਰਿਤਸਰ ਦੀ ਅਦਾਲਤ 'ਚ ਸੁਣਵਾਈ ਹੋਈ ਤਾਂ ਜੱਜ ਨੇ ਨਾਬਾਲਗਾ ਦੇ ਨਾਲ ਹੋਏ ਵਿਆਹ ਨੂੰ ਨਾਮਨਜ਼ੂਰ ਕਰਦੇ ਹੋਏ ਮੁਲਜ਼ਮਾਂ ਖਿਲਾਫ 376, 511 ਆਈ. ਪੀ. ਸੀ. ਦੀ ਧਾਰਾ ਜੋੜਣ ਦੇ ਨਾਲ-ਨਾਲ ਪਾਸਕੋ ਐਕਟ ਦੇ ਹੁਕਮ ਬੀਤੇ 6 ਅਗਸਤ ਨੂੰ ਸੁਣਾਇਆ ਹੈ। ਇਹ ਹੁਕਮ ਜਿਊਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਹਰਪ੍ਰੀਤ ਸਿੰਘ ਦੀ ਅਦਾਲਤ 'ਚ ਸੀ. ਆਈ. ਐੱਸ. ਨੰਬਰ : ਸੀ. ਐੱਚ./399/2015 ਦੇ ਤਹਿਤ ਸੁਣਾਇਆ ਹੈ। ਇਸ ਬਾਰੇ 'ਚ 20 ਮਾਰਚ 2015 ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਮੰਗ ਦਾਖਲ ਕੀਤੀ ਗਈ ਸੀ।
ਮੇਰੀ ਪਤਨੀ ਹੈ ਪਰ 5 ਸਾਲਾਂ ਤੋਂ ਵੱਖ ਰਹਿ ਰਹੀ ਹੈ : ਜਗਜੀਤ ਸਿੰਘ
ਜਬਰ-ਜ਼ਨਾਹ ਦੇ ਮੁਲਜ਼ਮ ਜਗਜੀਤ ਸਿੰਘ ਐੱਸ. ਜੀ. ਪੀ. ਸੀ. ਮੁਲਾਜ਼ਮ ਹੈ। ਉਸ ਦਾ ਕਹਿਣਾ ਹੈ ਕਿ ਉਹ ਮੇਰੀ ਪਤਨੀ ਹੈ। ਮੈਂ ਉਸ ਦੇ ਨਾਲ ਕੋਈ ਜਬਰ-ਜ਼ਨਾਹ ਨਹੀਂ ਕੀਤਾ ਹੈ। ਮੇਰੇ 'ਤੇ ਦੋਸ਼ ਲੱਗੇ ਹਨ ਅਜੇ ਸਾਬਤ ਨਹੀਂ ਹੋਏ ਹਨ। ਮੈਂ ਹਰ ਜਾਂਚ ਲਈ ਤਿਆਰ ਹਾਂ। ਮੇਰੇ ਖਿਲਾਫ ਅਦਾਲਤ ਨੇ ਕੋਈ ਆਰਡਰ ਜਾਰੀ ਨਹੀਂ ਕੀਤੇ ਹਨ, ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਨ ਦੇ ਹੁਕਮ ਨਹੀਂ ਦਿੱਤੇ ਹਨ। 5 ਸਾਲ ਹੋ ਚੱਲੇ ਹਨ, ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅਦਾਲਤ ਦਾ ਫੈਸਲਾ ਸਿਰ ਮੱਥੇ : ਗੁਰਪ੍ਰੀਤ ਸਿੰਘ
ਗੁਰਪ੍ਰੀਤ ਸਿੰਘ ਐੱਸ. ਜੀ. ਪੀ. ਸੀ. ਮੁਲਾਜ਼ਮ ਹਨ। ਕਹਿੰਦੇ ਹਨ ਕਿ ਮੇਰੇ 'ਤੇ ਦੋਸ਼ ਗਲਤ ਹੈ। ਸਾਜਿਸ਼ ਰਚ ਕੇ ਜਬਰ-ਜ਼ਨਾਹ ਤੋਂ ਬਚਣ ਅਤੇ ਬਚਾਉਣ ਦਾ ਦੋਸ਼ ਉਨ੍ਹਾਂ 'ਤੇ ਗਲਤ ਲਾਇਆ ਜਾ ਰਿਹਾ ਹੈ। ਅਦਾਲਤ ਦਾ ਫੈਸਲਾ ਸਿਰ ਮੱਥੇ ਹੈ ਜੋ ਅਦਾਲਤ ਆਦੇਸ਼ ਕਰੇਗਾ ਉਹ ਸਿਰ ਮੱਥੇ ਹੋਵੇਗਾ। ਸਾਰੇ ਦੋਸ਼ ਬੇਬੁਨਿਆਦ ਹਨ।
ਨਾਰਦਰਨ ਜ਼ੋਨਲ ਕੌਂਸਲ ਦੀ ਮੀਟਿੰਗ 'ਚ ਹੋਵੇਗੀ SYL ਤੇ ਡਰੱਗਜ਼ ਵਰਗੇ ਮੁੱਦਿਆਂ 'ਤੇ ਚਰਚਾ
NEXT STORY