ਅੰਮ੍ਰਿਤਸਰ (ਗੁਰਪ੍ਰੀਤ)—ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਬਦਲੇ 'ਚ ਅੱਜ ਭਾਰਤ 'ਚ 13 ਦਿਨ ਬਾਅਦ ਬਾਲਾਕੋਟ 'ਚ ਹਵਾਈ ਫੌਜ ਵਲੋਂ ਦਾਗੇ ਗਏ ਐਟਮ ਬੰਬ ਨਾਲ ਸਰਜੀਕਲ ਸਟਰਾਈਕ ਕੀਤੀ। ਜਿਸ ਨਾਲ ਭਾਰਤ ਦੇ ਸੁਰੱਖਿਆ ਵਿਗਿਆਨਕਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਾਲਾਕੋਟ 'ਚ 300 ਦੇ ਕਰੀਬ ਮਾਰੇ ਗਏ ਅੱਤਵਾਦੀਆਂ ਦੀ ਖੁਸ਼ੀ 'ਚ ਅੱਜ ਅੰਮ੍ਰਿਤਸਰ 'ਚ ਕਾਮਰੇਡ ਲਖਵਿੰਦਰ ਸਿੰਘ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਸਰਜੀਕਲ ਸਟਰਾਈਕ ਦੇ ਖੁਸ਼ੀ ਮਨਾਈ ਅਤੇ ਇਸ ਮੌਕੇ ਉੱਥੇ ਢੋਲ ਦੀ ਥਾਪ 'ਚ ਭਗੜਾ ਵੀ ਪਾਇਆ ਗਿਆ, ਪਟਾਕੇ ਵੀ ਚਲਾਏ ਗਏ ਅਤੇ ਲੱਡੂ ਵੀ ਵੰਡੇ ਗਏ। ਲਖਵਿੰਦਰ ਸਿੰਘ ਨੇ ਸਰਕਾਰ ਦੀ ਇਸ ਕਾਮਯਾਬੀ 'ਤੇ ਭਾਰਤ ਦੀ ਏਅਰ ਫੋਰਸ ਅਤੇ ਸੁਰੱਖਿਆ ਏਜੰਸੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ 13 ਦਿਨ 'ਚ ਪੁਲਵਾਮਾ 'ਚ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਮੌਤ ਦਾ ਬਦਲਾ ਲਿਆ ਹੈ। ਇਹ ਭਾਰਤ ਦੀ ਪ੍ਰਸ਼ੰਸਾਯੋਗ ਕਾਰਜਸ਼ੈਲੀ ਹੈ।

ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਆਈ.ਐੱਸ.ਆਈ. ਨੂੰ ਮੁਰਦਾਬਾਦ ਕਿਹਾ। ਲਖਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਔਕਾਤ ਭਾਰਤ ਨਾਲ ਜੰਗ ਕਰਨ ਦੀ ਨਹੀਂ ਹੈ ਪਰ ਫਿਰ ਵੀ ਉਹ ਹਿੰਦੁਸਤਾਨ ਦੇ ਨਾਲ ਇਸ ਤਰ੍ਹਾਂ ਦੀ ਘੁਸਪੈਠ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਵੇਂ 22 ਮਿੰਟਾਂ 'ਚ ਇਨ੍ਹਾਂ ਨੇ ਬਾਲਾਕੋਟ ਨੂੰ ਤਹਿਸ-ਨਹਿਸ ਕਰ ਦਿੱਤਾ ਜੇਕਰ ਇਕ ਘੰਟਾ ਮਿਲ ਜਾਵੇ ਤਾਂ ਉਹ ਪੂਰੇ ਪਾਕਿਸਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ।
ਰਿਸੈਪਸ਼ਨ ਕਵਰ ਕਰਨ ਗਏ ਫੋਟੋਗ੍ਰਾਫਰ, ਕੁੱਟਮਾਰ ਕਰਕੇ ਕੀਤਾ ਬੇਹਾਲ
NEXT STORY