ਅੰਮ੍ਰਿਤਸਰ : ਜੇਲ 'ਚ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਕੈਦੀਆਂ 'ਤੇ 'ਕਾਲਾ ਸਾਇਆ' ਮੰਡਰਾ ਰਿਹਾ ਹੈ। ਕੇਂਦਰੀ ਜੇਲ 'ਚ ਬੰਦ 3600 ਕੈਦੀਆਂ 'ਚੋਂ 2000 ਕੈਂਦੀ ਕਾਲਾ ਪੀਲੀਆ ਦੇ ਸ਼ਿਕਾਰ ਪਾਏ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਕੈਦੀ ਨਸ਼ੇ ਦੇ ਆਦੀ ਹਨ। ਜੇਲ ਪ੍ਰਸ਼ਾਸਨ ਨੇ ਕੈਦੀਆਂ ਦੇ ਇਲਾਜ ਲਈ ਸਿਹਤ ਵਿਭਾਗ ਤੋਂ ਮਦਦ ਮੰਗੀ ਹੈ।
ਜਾਣਕਾਰੀ ਮੁਤਾਬਕ ਕੁਝ ਸਮੇਂ ਤੋਂ ਕੈਦੀਆਂ ਨੂੰ ਭੁੱਖ ਨਾ ਲੱਗਣ, ਭਾਰ ਘੱਟ ਹੋਣ, ਬੁਖਾਰ, ਕਮਜ਼ੋਰੀ, ਉਲਟੀ, ਪੇਟ 'ਚ ਪਾਣੀ ਭਰ ਜਾਣਾ, ਖੂਨ ਦੀਆਂ ਉਲਟੀਆਂ ਹੋਣਾ, ਰੰਗ ਕਾਲਾ ਹੋਣ ਲੱਗਣਾ, ਪਿਸ਼ਾਬ ਦਾ ਰੰਗ ਗਹਿਰਾ ਹੋਣਾ ਆਦਿ ਸਰੀਰਕ ਸਮੱਸਿਆਵਾਂ ਆ ਰਹੀਆਂ ਸਨ। ਜੇਲ ਦੇ ਡਾਕਟਰਾਂ ਦੀ ਦਵਾਈ ਦਾ ਵੀ ਕੈਦੀਆਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਅਜਿਹੀ ਸਥਿਤੀ 'ਚ ਜੇਲ ਪ੍ਰਸ਼ਾਸਨ ਨੇ ਸਿਵਲ ਸਰਜਨ ਦਫਤਰ ਨੂੰ ਪੱਤਰ ਲਿੱਖ ਕੇ ਕੈਦੀਆਂ ਦੀ ਡਾਕਟਰੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜੇਲ 'ਚ ਜਾ ਕੇ ਕੈਦੀਆਂ ਦੀ ਜਾਂਚ ਕੀਤੀ। ਡਾਕਟਰਾਂ ਨੇ ਪਹਿਲੀ ਜਾਂਚ 'ਚ ਇਹ ਪਾਇਆ ਕਿ 2000 ਕੈਦੀ ਕਾਲਾ ਪੀਲੀਆ ਦੇ ਸ਼ਿਕਾਰ ਹਨ। ਇਨ੍ਹਾਂ ਕੈਦੀਆਂ ਦਾ ਐੱਚ.ਆਈ.ਵੀ. ਟੈਸਟ ਕੀਤਾ ਗਿਆ, ਜਿਸ 'ਚ 2000 ਕੈਦੀਆਂ 'ਚ ਕਾਲਾ ਪੀਲੀਆ ਹੋਣ ਦੀ ਪੁਸ਼ਟੀ ਹੋਈ। ਡਾਕਟਰਾਂ ਨੇ ਕੈਦੀਆਂ ਦਾ ਸੈਂਪਲ ਲਿਆ ਤੇ ਵਾਇਰਲ ਲੋਡ ਟੈਸਟ ਵੀ ਕਰਵਾਇਆ। ਵਾਇਰਲ ਲੋਡ ਲੈਬ ਦੀ ਰਿਪੋਰਟ 'ਚ ਖੁਲਾਸਾ ਹੋਇਆ ਕਿ 2000 ਕੈਦੀ ਕਾਲਾ ਪੀਲੀਆ ਬੀਮਾਰੀ ਨਾਲ ਪੀੜਤ ਹਨ। ਡਾਕਟਰਾਂ ਨੇ ਕੈਦੀਆਂ ਦੀ ਰਿਪੋਰਟ ਸਿਵਲ ਸਰਜਨ ਦਫਤਰ 'ਚ ਜਮ੍ਹਾ ਕਰਵਾਈ।
ਸਿਹਤ ਵਿਭਾਗ ਨੇ ਇਨ੍ਹਾਂ ਕੈਦੀਆਂ ਦੇ ਇਲਾਜ ਮੁਫਤ ਕਰਨ ਦੇ ਪ੍ਰਬੰਧ ਕੀਤੇ ਹਨ। ਹਾਲਾਂਕਿ ਇਸ ਬੀਮਾਰੀ ਦਾ ਇਲਾਜ ਕਾਫੀ ਮਹਿੰਗਾ ਹੈ ਤੇ ਸਿਵਲ ਹਸਪਤਾਲ 'ਚ ਆਮ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਅਜਿਹੇ 'ਚ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਪੱਤਰ ਲਿੱਖ ਕੇ ਦਵਾਈਆਂ ਜ਼ਿਆਦਾ ਸਟਾਕ ਵੀ ਮੰਗਵਾਇਆ ਹੈ। ਦਵਾਈ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਕੈਦੀਆਂ ਦਾ ਵਾਇਰਲ ਲੋਡ ਟੈਸਟ ਹੋਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰੋਗ ਤੋਂ ਮੁਕਤ ਦਾ ਸਰਟੀਫਿਕੇਟ ਮਿਲੇਗਾ।
ਅਕਾਲੀ ਦਲ ਨੇ ਫੇਰ ਫੜ੍ਹਿਆ ਪੰਥਕ ਰਾਜਨੀਤੀ ਦਾ ਟ੍ਰੈਕ, ਹਰ ਮੁੱਦੇ 'ਤੇ ਮੁਖਰ
NEXT STORY