ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਦੇ ਪੀ. ਏ. ਵਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਸਿੱਧੂ ਦੇ ਪੀ.ਏ. ਦੀ ਪਤਨੀ ਕੌਂਸਲਰ ਹੈ, ਜਿਸ ਦਾ ਕੰਮ ਵੀ ਪੀ. ਏ. ਗਰੀਸ਼ ਹੀ ਸੰਭਾਲਦਾ ਹੈ। ਇਕ ਦੁਕਾਨਦਾਰ ਨੇ ਗਿਰੀਸ਼ 'ਤੇ ਦੋਸ਼ ਲਗਾਏ ਹਨ ਕਿ ਨਿਗਮ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਏ ਕਿ ਕਰਮਚਾਰੀਆਂ ਨੇ ਗਿਰੀਸ਼ ਦਾ ਨਾਂ ਲੈ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਦਾ ਮੈਡੀਕਲ ਕਰਾ ਕੇ ਜਾਂਚ ਕੀਤੀ ਜਾ ਰਹੀ ਹੈ, ਉਥੇ ਹੀ ਨਿਗਮ ਦੇ ਅਧਿਕਾਰੀਆਂ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦੇ ਹੋਏ ਕਿਹਾ ਕਿ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੌਰਾਨ ਅਕਸਰ ਇਸ ਤਰ੍ਹਾਂ ਦੇ ਵਿਵਾਦ ਹੋ ਜਾਂਦੇ ਹਨ।
ਸੁਖਪਾਲ ਖਹਿਰਾ ਕਰਨਗੇ 'ਸ਼ਕਤੀ ਪ੍ਰਦਰਸ਼ਨ'
NEXT STORY