ਅੰਮ੍ਰਿਤਸਰ (ਸੁਮਿਤ ਖੰਨਾ) : ਸੋਸ਼ਲ ਮੀਡੀਆ ਨੇ ਹੁਣ ਤਕ ਜਿਥੇ ਕਈ ਰਿਸ਼ਤੇ ਬਣਾਏ ਨੇ ਉਥੇ ਹੀ ਕਈ ਰਿਸ਼ਤੇ ਉਜਾੜੇ ਵੀ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ, ਜਿਥੇ ਪੁਲਕਿਤ ਨਾਂ ਦੇ ਨੌਜਵਾਨ ਦੀ ਸੋਸ਼ਲ ਮੀਡੀਆ 'ਤੇ ਅਮਰੀਕਾ ਦੀ ਇਕ ਲੜਕੀ ਦੋਸਤ ਬਣ ਗਈ। ਦੋਸਤੀ ਇੰਨੀ ਗਹਿਰੀ ਹੋ ਗਈ ਕਿ ਵਿਟਨੈਅ ਹੈਰਿਸ ਨਾਂ ਦੀ ਲੜਕੀ ਸੱਤ ਸਮੁੰਦਰ ਪਾਰ ਪੁਲਕਿਤ ਨੂੰ ਮਿਲਣ ਅੰਮ੍ਰਿਤਸਰ ਤਕ ਆ ਗਈ ਪਰ ਉਸ ਦੇ ਪਿੱਛੇ ਲੜਕੀ ਦੇ ਮਾਂ-ਬਾਪ ਨੇ ਅਮਰੀਕਾ 'ਚ ਪੁਲਕਿਤ ਦੇ ਨਾਂ 'ਤੇ ਅਫਵਾਹ ਫੈਲਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੂੰ ਜਾਲ 'ਚ ਫੈਸਾਇਆ ਗਿਆ। ਮਾਮਲਾ ਇਨਾਂ ਵੱਧ ਗਿਆ ਕਿ ਪੁਲਕਿਤ ਤੇ ਹੈਰਿਸ ਨੂੰ ਏਅਰਪੋਰਟ 'ਤੇ ਵੀ ਕਈ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ। ਗੱਲ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਲੜਕੀ ਦੇ ਮਾਪੇ ਭਾਰਤ ਉਸ ਵਾਪਸ ਲੈਣ ਲਈ ਆ ਗਏ ਸਨ। ਹੈਰਿਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਬਿਨਾਂ ਦੱਸੇ ਭਾਰਤ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹੁਣ ਆਪਣੇ ਮਾਂ ਬਾਪ ਨਾਲ ਵਾਪਸ ਜਾ ਚੁੱਕੀ ਹੈ।
ਗੋਦ ਲਈ ਧੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ 5 ਬੱਚਿਆਂ ਦਾ ਪਿਤਾ (ਵੀਡੀਓ)
NEXT STORY