ਅੰਮ੍ਰਿਤਸਰ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਨੇ 15 ਸਾਲ ਪੁਰਾਣੇ ਥ੍ਰੀ-ਵ੍ਹੀਲਰ ਵਾਹਨਾਂ ਨੂੰ ਸੀ.ਐੱਨ.ਜੀ. 'ਚ ਬਦਲਣ ਦਾ ਫੈਸਲਾ ਕੀਤਾ ਹੈ ਤਾਂ ਜੋ ਸੂਬੇ 'ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ 1 ਜਨਵਰੀ 2019 ਤੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ 'ਚ ਨਵੇਂ ਡੀਜ਼ਲ-ਪੈਟਰੋਲ ਥ੍ਰੀ-ਵ੍ਹੀਲਰਾਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਧੀ ਲਗਾ ਦਿੱਤੀ ਹੈ।
ਪਟਿਆਲਾ ਅਤੇ ਬੰਠਿਡਾ 'ਚ ਪਾਬੰਧੀ ਦਾ ਮਾਮਲਾ ਬੋਰਡ ਕੋਲ ਵਿਚਾਰ ਅਧੀਨ ਹੈ। ਇਨ੍ਹਾਂ ਦੋਵਾਂ ਜ਼ਿਲਿਆ 'ਚ ਹਾਲ ਹੀ 'ਚ ਸੀ.ਐੱਨ.ਜੀ. ਸਪਲਾਈ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਪੰਨੂ ਨੇ ਕਿਹਾ ਕਿ 15 ਸਾਲ ਤੋਂ ਪੁਰਾਣੇ ਵਾਹਨਾਂ ਨਾਲ ਪ੍ਰਦੂਸ਼ਣ ਦੇ ਨਾਲ-ਨਾਲ ਹਾਦਸਿਆਂ ਦਾ ਵੀ ਖਤਰਾ ਰਹਿੰਦਾ ਹੈ। ਇਸ ਲਈ ਪੰਜਾਬ ਦੇ ਕਈ ਜ਼ਿਲਿਆ 'ਚ ਸੀ.ਐੱਨ.ਜੀ. ਸਪਲਾਈ ਸਟੇਸ਼ਨ ਖੋਲ੍ਹੇ ਗਏ ਹਨ, ਇਲੈਕਟ੍ਰਿਕ ਥ੍ਰੀ-ਵ੍ਹੀਲਰ ਵੀ ਮੁਹੱਈਆ ਕਰਵਾਏ ਗਏ ਹਨ। ਵੱਡੇ ਸ਼ਹਿਰਾਂ ਦੇ ਡਿਪਟੀ ਕਮਿਸ਼ਨਰਾਂ ਦੇ ਪੁਰਾਣੇ ਥ੍ਰੀ-ਵ੍ਹੀਲਰ ਵਾਹਨਾਂ ਨੂੰ ਗੈਸ, ਇਲੈਕਟ੍ਰਿਕ 'ਚ ਬਦਲਾਉਣ ਨੂੰ ਕਿਹਾ ਗਿਆ ਹੈ। ਇਸ ਲਈ ਡੀ.ਸੀ. ਸੀਨੀਅਰ ਅਧਿਕਾਰੀ ਦੀ ਅਗਵਾਹੀ 'ਚ ਇਕ ਕਮੇਟੀ ਬਣਾਈ ਜਾਵੇਗੀ, ਜਿਸ 'ਚ ਪ੍ਰਦੂਸ਼ਣ ਕੰਟ੍ਰੋਲ ਬੋਰਡ, ਟ੍ਰੈਫਿਕ ਪੁਲਸ ਅਤੇ ਟ੍ਰਾਂਸਪੋਰਟ ਵਿਭਾਗ ਅਤੇ ਪ੍ਰਮੁੱਖ ਬੈਂਕਾਂ ਦੇ ਪ੍ਰਤੀਨਿਧੀ ਹੋਣਗੇ। ਪੁਰਾਣੇ ਵਾਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ, ਇਸ ਦੀ ਕੀਮਤ ਬਹੁਤ ਘੱਟ ਹੈ। ਗੈਸ, ਇਲੈਕਟ੍ਰਿਕ ਥ੍ਰੀ-ਵ੍ਹੀਲਰ ਕੰਪਨੀਆਂ ਨੇ ਇਸ ਦੇ ਲਈ 20-25 ਹਜ਼ਾਰ ਰੁਪਏ ਦੇਣ 'ਤੇ ਸਹਿਮਤੀ ਜਤਾਈ ਹੈ। ਪੁਰਾਣੇ ਵਾਹਨਾਂ ਦੇ ਵੱਡੇ ਭੱਠੀਆਂ ਨੂੰ ਨਸ਼ਟ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹਮੇਸ਼ਾਂ ਲਈ ਸੜਕਾਂ ਤੋਂ ਦੂਰ ਕੀਤਾ ਜਾ ਸਕੇ।
ਲੁਧਿਆਣਾ ਪੁਲਸ ਦੀ ਸੁਰੱਖਿਆ ਪੱਖੋਂ ਅਨੋਖੀ ਪਹਿਲ, ਹਰ ਪਾਸੇ ਹੋ ਰਹੀ ਤਾਰੀਫ
NEXT STORY