ਅੰਮ੍ਰਿਤਸਰ (ਅਰੁਣ, ਅਗਨੀਹੋਤਰੀ) : ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਨਾਰਾਇਣਗੜ੍ਹ ਰਹਿਣ ਵਾਲੀ ਇਕ ਔਰਤ ਵਲੋਂ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਭਾਰੀ ਮਾਤਰਾ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਕੌਰ (62) ਜਿਸ ਦਾ ਲੜਕਾ ਵਿਦੇਸ਼ 'ਚ ਰਹਿ ਰਿਹਾ ਹੈ, ਮੁਹੱਲਾ ਵਾਸੀਆਂ ਮੁਤਾਬਕ ਉਸ ਦਾ ਆਪਣੀ ਨੂੰਹ ਨਾਲ ਕਲੇਸ਼ ਰਹਿੰਦਾ ਸੀ। ਇਲਾਕਾ ਮੋਹਤਬਰਾਂ ਨੇ ਪਹਿਲਾਂ ਵੀ ਇਨ੍ਹਾਂ ਦੋਵਾਂ ਦੀ ਸੁਲ੍ਹਾ-ਸਫਾਈ ਕਰਵਾਈ ਸੀ ਤੇ ਕੁਝ ਦਿਨ ਪਹਿਲਾਂ ਇਕ ਵਾਰ ਫਿਰ ਨੂੰਹ-ਸੱਸ ਦੀ ਅਣਬਣ ਹੋ ਗਈ, ਜਿਸ ਤੋਂ ਦੁਖੀ ਹੋ ਕੇ ਅੱਜ ਸੱਸ ਨੇ ਭਾਰੀ ਮਾਤਰਾ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਘਰੇਲੂ ਕਲੇਸ਼ ਤੋਂ ਦੁਖੀ ਔਰਤ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
NEXT STORY