ਅੰਮ੍ਰਿਤਸਰ (ਲਖਬੀਰ)-ਨੌਜਵਾਨ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪੂਹਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਨੌਜਵਾਨਾਂ ਨੇ ‘ਮੋਦੀ ਭਜਾਓ, ਦੇਸ਼ ਬਚਾਓ’ ਦੇ ਬੈਨਰ ਹੇਠ ਵਿਸ਼ਾਲ ਜਾਗਰੂਕਤਾ ਰੋਡ ਸ਼ੋਅ ਕੱਢਿਆ, ਜਿਸ ਨੂੰ ਗਵਾਲ ਮੰਡੀ ਤੋਂ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਮੈਡਮ ਜਤਿੰਦਰ ਸੋਨੀਆ ਨੇ ਹਰੀ ਝੰਡੀ ਦੇ ਕੇ ਹਾਲ ਗੇਟ ਲਈ ਰਵਾਨਾ ਕੀਤਾ। ਜ਼ਿਲਾ ਪ੍ਰਧਾਨ ਜਤਿੰਦਰ ਸੋਨੀਆ ਅਤੇ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪੂਹਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਸਗੋਂ ਮੋਦੀ ਨੇ ਸਾਢੇ ਚਾਰ ਸਾਲਾਂ ਵਿਚ ਲੋਕਾਂ ਨੂੰ ਆਪਣੇ ਜੁਮਲਿਆਂ ਤੱਕ ਹੀ ਸੀਮਤ ਰੱਖਿਆ। ਅੱਜ ਦੇਸ਼ ਦਾ ਹਰੇਕ ਨਾਗਰਿਕ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹੈ ਤੇ ਨੋਟਬੰਦੀ ਅਤੇ ਜੀ. ਐੱਸ. ਟੀ. ਲਗਾ ਕੇ ਹਰੇਕ ਵਰਗ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਪੂਹਲਾ ਨੇ ਕਿਹਾ ਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛੇ ਕਿ ਕਿੱਥੇ ਆ 15-15 ਲੱਖ, ਕਿੱਥੇ ਆ ਕਾਲਾ ਧੰਨ ਤੇ ਕਿੱਥੇ ਆ ਨੌਕਰੀਆਂ। ਉਨ੍ਹਾਂ ਆਖਿਆ ਮੋਦੀ ਸਰਕਾਰ ਵੱਲੋਂ ਅਜੇ ਵੀ ਦੇਸ਼ ਵਾਸੀਆਂ ਨੂੰ ਲਾਰਿਆਂ ਦੇ ਗੱਫੇ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਨੂੰ ਚੱਲਦਾ ਕਰਨ ਅਤੇ ਕੇਂਦਰ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵਿਸ਼ਾਲ ਕੁੰਦਰਾ, ਠੇਕੇਦਾਰ ਬਲਦੇਵ ਸਿੰਘ, ਸੰਨਪ੍ਰੀਤ ਸਿੰਘ ਔਜਲਾ, ਲਕਸ਼ ਕੁੰਦਰਾ, ਜਸਕਰਨ ਸਿੰਘ ਚੈਨਪੁਰ, ਗੁਰਪ੍ਰਤਾਪ ਸਿੰਘ ਭਿੱਟੇਵੱਢ, ਗੁਰਮੀਤ ਕੌਰ, ਬਲਬੀਰ ਸਿੰਘ, ਦੀਕਸ਼ਤ ਨਵੀ ਅਬਾਦੀ, ਜਸਬੀਰ ਸਿੰਘ ਜੱਸੀ, ਰੁਪਿੰਦਰ ਸਿੰਘ ਬੇਦੀ, ਸੰਨੀ ਸਿੰਘ ਤੇ ਸੁਬੇਗ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।
ਚੈੱਕ ਕਰੋ...ਪਹਿਲਾਂ ਵੀ ਇਸ ਤਰ੍ਹਾਂ ਖਬਰ ਪੜ੍ਹੀ ਹੈ???ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ’ਚ ਦੇਣ ’ਤੇ ਸਿਹਤ ਕਾਮੇ ਭਡ਼ਕੇ
NEXT STORY