ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਪੁਲਸ ਵਲੋਂ ਦਿਹਾਤੀ ਇਲਾਕੇ ਦੀਆਂ 32 ਬੈਂਕ ਬ੍ਰਾਂਚਾਂ ਨੂੰ ਅੱਜ ਬੰਦ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਬੈਂਕ ਬ੍ਰਾਂਚਾਂ ਨਿਯਮਾਂ 'ਤੇ ਖਰਾ ਨਹੀਂ ਉਤਰੀਆਂ, ਜਿਸ ਦੇ ਚੱਲਦਿਆਂ ਪੁਲਸ ਵਲੋਂ ਅੱਜ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਰਤੀ ਰੌਣਕ, ਵੱਡੀ ਗਿਣਤੀ 'ਚ ਪੁੱਜ ਰਹੇ ਨੇ ਸ਼ਰਧਾਲੂ
ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸੋਹੀਆਂ ਕਲਾਂ ਪਿੰਡ ਅਤੇ ਮਜੀਠਾ ਦੀਆਂ ਬੈਂਕਾਂ 'ਚ ਲੱਖਾਂ ਦੀ ਲੁੱਟ ਹੋਈ ਸੀ। ਉਨ੍ਹਾਂ ਦੱਸਿਆ ਕਿ ਉਥੇ ਕੋਈ ਵੀ ਸੁਰੱਖਿਆ ਕਾਮੇ ਨਹੀਂ ਸਨ ਤੇ ਨਾ ਹੀ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ। ਇਨ੍ਹਾਂ ਬੈਂਕਾਂ 'ਚ ਹੋਈ ਲੁੱਟ ਦੇ ਮਗਰੋਂ ਹੀ ਪੁਲਸ ਵਲੋਂ ਇਹ ਕਦਮ ਚੁੱਕਿਆ ਗਿਆ ਕਿ ਜਿਹੜੀਆਂ ਬੈਂਕਾਂ ਨਿਯਮਾਂ 'ਤੇ ਖਰਾ ਨਹੀਂ ਉਤਰੀਆਂ ਉਨ੍ਹਾਂ ਨੂੰ ਬੰਦ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਡਾਕਟਰ ਕਾਰ 'ਚ ਹੀ ਚਲਾਉਂਦਾ ਸੀ ਗੋਰਖ ਧੰਦਾ, ਸਿਹਤ ਵਿਭਾਗ ਨੇ ਰੰਗੇ ਹੱਥੀਂ ਕੀਤਾ ਕਾਬੂ
ਕਵੀ ਦੀ ਡਾਇਰੀ : ਲਾਕਡਾਊਨ 4.0 ਵਿਚ ਕਵੀ ਦੀ ਪਿੰਡ ਫੇਰੀ
NEXT STORY