ਅੰਮ੍ਰਿਤਸਰ (ਨੀਰਜ) - ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਦੇ ਗੁਦਾ ’ਚੋਂ 28.8 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਉਕਤ ਯਾਤਰੀ ਨੂੰ ਸਮੱਗਲਿੰਗ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ
ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤਾ ਗਿਆ ਯਾਤਰੀ ਰਾਮਪੁਰ (ਯੂ. ਪੀ.) ਦਾ ਰਹਿਣ ਵਾਲਾ ਹੈ। ਉਕਤ ਯਾਤਰੀ ਨੇ ਤਿੰਨ ਕੈਪਸੂਲ ਦੇ ਰੂਪ ਵਿਚ ਸੋਨੇ ਨੂੰ ਆਪਣੀ ਗੁਦਾ ਵਿਚ ਛੁਪਾਇਆ ਹੋਇਆ ਸੀ। ਅਜਿਹਾ ਕਰਕੇ ਉਹ ਵਿਭਾਗ ਨੂੰ ਚਕਮਾ ਦੇਣ ਦੀ ਫਿਰਾਕ ਵਿਚ ਸੀ। ਕਸਟਮ ਵਿਭਾਗ ਦੀ ਟੀਮ ਨੇ ਉਸ ਦੀ ਇਸ ਕੌਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ
ਰਾਜ ਸਭਾ ਲਈ ਕਿਹੜੇ ਮੈਂਬਰ ਚੁਣੇ ਜਾਣਗੇ, ਇਹ ਵਿਰੋਧੀ ਪਾਰਟੀਆਂ ਤੈਅ ਨਹੀਂ ਕਰਨਗੀਆਂ : ਅਮਨ ਅਰੋੜਾ
NEXT STORY