Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 21, 2026

    12:16:04 PM

  • pinkoo tv dada ji video teaches the importance of relationships

    Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ...

  • international yoga day

    ਅਮਰੀਕਾ: ਡੇਲਾਵੇਅਰ ਦੇ ਗਵਰਨਰ ਨੇ ਅੰਤਰਰਾਸ਼ਟਰੀ ਯੋਗ...

  • nitin nabin met sunil jakhar

    ਨਿਤਿਨ ਨਬੀਨ ਨੂੰ ਮਿਲੇ ਜਾਖੜ, ਪੰਜਾਬ ਦੇ ਸਿਆਸੀ...

  • indian tankers cross hormuz

    ਭਾਰਤ ਲਈ Good News: ਹੋਰਮੁਜ਼ ਤੋਂ ਸੁਰੱਖਿਅਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਅਕਾਲੀ ਦਲ ਦੇ 100 ਸਾਲ : ਗੁਰਦੁਆਰਿਆਂ ਦੀ ਆਜ਼ਾਦੀ ਤੋਂ ਬੇਅਦਬੀ ਤੱਕ ਦਾ ਸਫਰ

PUNJAB News Punjabi(ਪੰਜਾਬ)

ਅਕਾਲੀ ਦਲ ਦੇ 100 ਸਾਲ : ਗੁਰਦੁਆਰਿਆਂ ਦੀ ਆਜ਼ਾਦੀ ਤੋਂ ਬੇਅਦਬੀ ਤੱਕ ਦਾ ਸਫਰ

  • Updated: 14 Dec, 2019 02:50 PM
Amritsar
amritsar akali dal 100 years
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਵੀਰਵਾਰ ਨੂੰ ਗੁਰੂਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਹਨ। ਇਸ ਉਪਰੰਤ ਡੈਲੀਗੇਟ ਇਜਲਾਸ ਹੋਇਆ, ਜਿਸ 'ਚ ਸੁਖਬੀਰ ਬਾਦਲ ਨੂੰ ਮੁੜ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ।

99ਵੇਂ ਸਥਾਪਨਾ ਦਿਵਸ 'ਤੇ ਆਓ ਜਾਣਦੇ ਹਾਂ ਇਸ ਦਾ ਇਤਿਹਾਸ
ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਦੇਸ਼ ਦੀ ਦੂਜੀ ਅਜਿਹੀ ਪਾਰਟੀ ਹੈ, ਜੋ ਆਪਣੀ ਸਥਾਪਨਾ ਦੇ 100ਵੇਂ ਸਾਲ 'ਚ ਪ੍ਰਵੇਸ਼ ਕਰਨ ਜਾ ਰਹੀ ਹੈ। ਅੱਜ ਪਾਰਟੀ ਦਾ ਸਥਾਪਨਾ ਦਿਵਸ ਹੈ। ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾ ਦੇ ਕਬਜ਼ੇ 'ਤੋਂ ਆਜ਼ਾਦ ਕਰਵਾਉਣ ਲਈ ਤਿਆਰ ਕੀਤੇ ਗਏ ਦਲ ਵਜੋਂ ਪਾਰਟੀ ਦੀ ਸਥਾਪਨਾ ਹੋਈ ਸੀ ਪਰ ਇਥੇ ਇਕ ਗੱਲ ਸਮਝਣ ਵਾਲੀ ਹੈ ਕਿ ਅਕਾਲੀ ਦਲ ਦੀ ਸਥਾਪਨਾ ਵਿਅਕਤੀ ਵਿਸ਼ੇਸ਼ ਦੀ ਬਜਾਏ ਪੰਥ ਨੂੰ ਸਮਰਪਿਤ ਕੀਤੀ ਗਈ। ਅੱਜ ਵੀ ਪੁਰਾਣੇ ਬਜ਼ੁਰਗਾਂ ਦੇ ਮਨਾਂ 'ਚ ਇਹ ਗੱਲ ਧਾਰਨ ਕੀਤੀ ਹੋਈ ਹੈ ਕਿ ਜੇਕਰ ਉਹ ਵੋਟ ਦੇਣਗੇ ਤਾਂ ਪੰਥ ਨੂੰ ਦੇਣਗੇ। ਦਰਅਸਲ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਕੋਈ ਵੀ ਵੱਡਾ ਫੈਸਲਾ ਇੱਕਲਿਆ ਲੈਣ ਤੋਂ ਪੰਥ ਦੇ ਇਕਜੁੱਟ ਹੋ ਕੇ ਫੈਸਲਾ ਲੈਣ ਦੇ ਅੰਤਰ ਨੂੰ ਧਿਆਨ 'ਚ ਰੱਖ ਕੇ ਅਜਿਹਾ ਕੀਤਾ ਗਿਆ। ਇਹ ਗੱਲ ਵੱਖਰੀ ਹੈ ਅੱਜ 100 ਸਾਲ ਬਾਅਦ ਅਕਾਲੀ ਦਲ ਇਕ ਪਰਿਵਾਰਕ ਪਾਰਟੀ ਹੋ ਕੇ ਰਹਿ ਗਿਆ ਹੈ। ਪਾਰਟੀ ਦੇ ਸਾਰੇ ਅਹਿਮ ਅਹੁਦਿਆਂ 'ਤੇ ਪਰਿਵਾਰ ਦੇ ਲੋਕ ਹੀ ਕਾਬਜ਼ ਹਨ।

ਜਦ ਤੋਂ ਪਾਰਟੀ ਦੀ ਕਮਾਨ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਆਈ ਹੈ, ਉਦੋਂ ਤੋਂ ਅਕਾਲੀ ਪਰੰਪਰਾਵਾਂ 'ਚ ਕਾਫੀ ਬਦਲਾਅ ਆ ਗਿਆ ਹੈ। ਪ੍ਰਮੁੱਖ ਫੈਸਲੇ ਲੈਣ ਲਈ ਗੁਰਦੁਆਰਿਆਂ ਦੀ ਬਜਾਏ ਹੁਣ ਪਾਰਟੀ ਮੁੱਖ ਦਫਤਰ, ਹੋਟਲ ਜਾਂ ਵੱਡੇ ਮੈਰਿਜ ਪੈਲੇਸਾਂ ਦੀ ਚੋਣ ਕੀਤੀ ਜਾਂਦੀ ਹੈ। ਇਸੇ ਲਈ ਸਾਰੇ ਵੱਡੇ ਗੁਰਦੁਆਰਿਆਂ 'ਚ ਮੰਜੀ ਸਾਹਿਬ ਦੀਵਾਨ ਹਾਲ ਬਣੇ ਹਨ। ਗੁਰਦੁਆਰੇ ਹਮੇਸ਼ਾਂ ਹੀ ਸਿੱਖਾਂ ਲਈ ਧਾਰਮਿਕ ਤੇ ਸਮਾਜਿਕ ਜ਼ਿੰਦਗੀ ਦਾ ਕੇਂਦਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ 99 ਸਾਲ ਦੀ ਯਾਤਰਾ ਨੂੰ ਵੀ ਜੇਕਰ ਦੇਖ ਲਿਆ ਜਾਵੇ ਤਾਂ ਹਰੇਕ 10 ਤੋਂ 15 ਸਾਲ ਬਾਅਦ ਪਾਰਟੀ ਨੂੰ ਕਈ ਵੱਡੇ ਸੰਘਰਸ਼ਾਂ ਨੂੰ ਲੰਘਣਾ ਪਿਆ ਹੈ।

1920-21 'ਚ ਗੁਰਦੁਆਰਾ ਸੁਧਾਰ ਲਹਿਰ ਤੋਂ ਦਲ ਦਾ ਗਠਨ ਹੋਇਆ, ਜੋ ਅਸਿੱਧੇ ਤੌਰ 'ਤੇ ਬ੍ਰਿਟਿਸ਼ ਹਕੂਮਤ ਅਧੀਨ ਸੀ। ਇਹੀ ਕਾਰਨ ਸੀ ਕਿ ਅਕਾਲੀਆ ਨੂੰ ਗੁਰਦੁਆਰਿਆ ਦੀ ਆਜ਼ਾਦੀ 'ਚ ਦੇਸ਼ ਦੀ ਆਜ਼ਾਦੀ ਦਿਖਾਈ ਦੇਣ ਲੱਗ ਪਈ। ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ। ਇਸ 'ਚ 130 ਅਕਾਲੀ ਸ਼ਹੀਦ ਹੋ ਗਏ। ਮਹੰਤ ਨਰਾਇਣ ਦਾਸ ਨੂੰ ਬ੍ਰਿਟਿਸ਼ ਹਕੂਮਤ ਦਾ ਸਮਰਥਨ ਹਾਸਲ ਸੀ। ਇਨ੍ਹਾਂ ਗੁਰਦੁਆਰਿਆਂ 'ਤੇ ਆਪਣਾ ਪ੍ਰਬੰਧ ਬਣਾਉਣ ਲਈ 1925 'ਚ ਗੁਰਦੁਆਰਾ ਐਕਟ ਪਾਸ ਕਰਵਾਇਆ ਗਿਆ।

1936-37 'ਚ ਹੋਈਆਂ ਚੋਣਾਂ ਤੋਂ ਲੈ ਕੇ 1947 ਦੀ ਆਜ਼ਾਦੀ ਤਕ ਪਾਰਟੀ ਨੇ ਵੱਡੇ ਪੜਾਵਾਂ ਨੂੰ ਪਾਰ ਕੀਤਾ। ਅਕਾਲੀ ਦਲ ਦੀ ਉਦੋਂ ਦੀ ਵੱਡੀ ਪਾਰਟੀ ਯੂਨੀਅਨਿਸਟ ਪਾਰਟੀ ਦੇ ਆਗੂ ਸਿੰਕਦਰ ਹਯਾਤ ਖਾਨ ਨਾਲ ਵਿਗੜਨ ਕਾਰਨ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਨੇੜਤਾ ਵੱਧ ਗਈ। ਇਸ ਦੌਰਾਨ ਜਦੋਂ ਪਾਕਿਸਤਾਨ ਬਣਨ ਦੀ ਗੱਲ ਉੱਠੀ ਤਾਂ ਅਕਾਲੀਆਂ ਦੇ ਇਸ ਦਾ ਵਿਰੋਧ ਕੀਤਾ। ਇਸੇ ਸੰਦਰਭ 'ਚ ਉਨ੍ਹਾਂ ਨੇ 1943 'ਚ ਆਜ਼ਾਦ ਪੰਜਾਬ ਮਤਾ ਪੇਸ਼ ਕਰ ਦਿੱਤਾ। ਇਸ ਸਿਆਸੀ ਸਰਗਰਮੀ ਦਾ ਇਕ ਹੀ ਮਕਸਦ ਸੀ ਕਿ ਪਾਕਿਸਤਾਨ ਬਣਨ ਤੋਂ ਰੋਕਿਆ ਜਾਵੇ ਪਰ ਜਦੋਂ ਇਹ ਤੈਅ ਹੋ ਗਿਆ ਕਿ ਪਾਕਿਸਤਾਨ ਬਣੇਗਾ ਤਾਂ ਅਕਾਲੀਆਂ ਨੇ ਇਕ ਸ਼ਰਤ ਰੱਖੂ ਕਿ ਜਦ ਭਾਰਤ-ਪਾਕਿ ਦੀ ਵੰਡ 'ਚ ਅਸਲ ਵੰਡ ਪੰਜਾਬ ਦੀ ਹੋਣੀ ਹੈ ਤਾਂ ਭਾਰਤੀ ਪੰਜਾਬ ਨੂੰ ਵੱਡਾ ਹਿੱਸਾ ਦਿੱਤਾ ਜਾਵੇ।

ਵੰਡ ਦੌਰਾਨ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਉਠਾਉਣਾ ਪਿਆ ਪਰ ਕਾਂਗਰਸੀ ਆਗੂ ਜਵਾਹਰ ਲਾਲ ਨਹਿਰੂ ਦੇ ਜਿਨ੍ਹਾਂ ਵਾਅਦਿਆਂ ਨੂੰ ਮਨ ਕੇ ਸਿੱਖਾਂ ਨੇ ਭਾਰਤ ਨਲ ਜੁੜਨ ਦਾ ਮਨ ਬਣਾਇਆ ਸੀ, ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਸੰਵਿਧਾਨ ਅਸੈਂਬਲੀ ਨੇ ਆਬਾਦੀ ਦੇ ਅਨੁਪਾਤ 'ਚ ਰਿਜ਼ਰਵੇਸ਼ਨ ਮੰਗੀ ਪਰ ਅਸੈਂਬਲੀ ਨੇ ਇਸ ਨੂੰ ਖਾਰਜ ਕਰ ਦਿੱਤਾ। ਜਿਸ ਕਾਰਨ ਅਕਾਲੀ ਨੁਮਾਇੰਦਿਆਂ ਨੇ ਸੰਵਿਧਾਨ 'ਤੇ ਹਸਤਾਖਰ ਕਰਨ ਤੋਂ ਮਨ੍ਹਾ ਕਰ ਦਿੱਤਾ। ਭਾਸ਼ਾ ਦੇ ਆਧਾਰ 'ਤੇ ਸੂਬੇ ਤੇ ਵਿੱਤੀ ਸਰੋਤਾਂ ਦੀ ਲੜਾਈ ਸਿਆਸੀ ਤੌਰ 'ਤੇ ਜਾਰੀ ਰੱਖਣ ਲਈ ਅਕਾਲੀਆਂ ਨੇ ਭਾਸ਼ਾ ਆਧਾਰ 'ਤੇ ਸੂਬਾ ਲੈਣ ਦੀ ਮੰਗ ਨੂੰ ਚੁੱਕਿਆ। ਇਸ ਨੂੰ ਲੈ ਕੇ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ 'ਚ ਦੂਰੀਆਂ ਵੱਧ ਗਈਆਂ ਕਿਉਂਕਿ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਈ। ਤੱਤਕਾਲੀ ਮੁੱਖ ਮੰਤਰੀ ਭੀਮਸੇਨ ਸੱਚਰ ਨੇ ਪੰਜਾਬ 'ਚ ਪੰਜਾਬੀ ਜ਼ੋਨ ਬਣਾ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀਆਂ ਦੀ ਇਸ ਕੋਸ਼ਿਸ਼ ਕਾਰਨ ਕੇਂਦਰ ਸਰਕਾਰ ਨੇ ਪੈਪਸੂ ਦਾ ਇਲਾਕਾ ਪੰਜਾਬ 'ਚ ਮਿਲਾ ਦਿੱਤਾ। ਅਕਾਲੀ ਦਲ ਨੇ ਪੰਜਾਬੀ ਸੂਬੇ ਲਈ ਮੋਰਚ ਖੋਲ੍ਹ ਦਿੱਤਾ ਪਰ ਉਨ੍ਹਾਂ ਨੂੰ ਦੇਸ਼ 'ਚ ਹੋਈਆਂ ਦੋ ਜੰਗਾਂ ਕਾਰਨ ਆਪਣਾ ਅੰਦੋਲਨ ਛੱਡਣਾ ਪਿਆ।

1966 'ਚ ਪੰਜਾਬੀ ਸੂਬਾ ਬਣ ਗਿਆ ਪਰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਖਲ ਕਾਰਨ ਐਕਟ 'ਚ ਵੱਡੀ ਗੜਬੜੀ ਪੈਦਾ ਹੋ ਗਈ। ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਨਹਿਰੀ ਪਾਣੀ ਤੇ ਬਿਜਲੀ ਪ੍ਰੋਜੈਕਟਾਂ ਨੂੰ ਕੇਂਦਰ ਨੇ ਆਪਣੇ ਕੋਲ ਰੱਖ ਲਿਆ, ਜਿਸ ਦਾ ਅਕਾਲੀ ਦਲ ਵਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ।

ਐਮਰਜੈਂਸੀ ਦਾ ਖੁੱਲ੍ਹ ਕੇ ਵਿਰੋਧ
1968 'ਚ ਅਕਾਲੀਆਂ ਨੇ ਕੇਂਦਰ ਅਤੇ ਸੂਬੇ ਦੇ ਪੁਨਰ ਗਠਨ ਦੀ ਮੰਗ ਚੁੱਕੀ। ਇਸ 'ਚ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਹੀ ਮਾਅਨਿਆਂ 'ਚ ਦੇਸ਼ 'ਚ ਫੈਡਰਲ ਸਟਰੱਕਚਰ ਬਹਾਲ ਕਰਨਾ ਚਾਹੀਦਾ ਹੈ। ਅਕਾਲੀ ਦਲ ਦਾ ਸੁਝਾਅ ਸੀ ਕਿ ਸੁਰੱਖਿਆ, ਵਿਦੇਸ਼ ਮਾਮਲੇ, ਰੇਲਵੇ ਸੰਚਾਰ, ਕਰੰਸੀ ਆਦਿ ਕੇਂਦਰ ਕੋਲ ਰਹਿਣ। ਬਾਕੀ ਸਭ ਕੁਝ ਸੂਬੇ ਨੂੰ ਦੇਣ ਚਾਹੀਦਾ ਹੈ। ਇਸ ਲਈ 1973 'ਚ ਮਤਾ ਪੇਸ਼ ਕੀਤਾ ਗਿਆ, ਜੋ ਅੱਜ ਵੀ ਅਨੰਦਪੁਰ ਸਾਹਿਬ ਮਤੇ ਵਜੋਂ ਪ੍ਰਸਿੱਧ ਹੈ। ਪਰ ਅਕਾਲੀ ਦਲ ਨੂੰ ਇਸ ਅਸਲੀ ਕੀਮਤ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕਰਕੇ ਭੁਗਤਣੀ ਪਈ। ਸਿੱਖਾਂ ਦੀ ਭਰਤੀ ਫੌਜ 'ਚ ਘੱਟ ਕਰ ਦਿੱਤੀ ਗਈਤੇ ਨਦੀਆਂ ਦੇ ਪਾਣੀ ਨੂੰ ਵੰਡਣ ਦੇ ਮਾਮਲੇ 'ਚ ਪੰਜਾਬ ਖਿਲਾਫ ਐਵਾਰਡ ਦਿੱਤਾ ਗਿਆ।

1977 'ਚ ਅਕਾਲੀ ਦੁਬਾਰਾ ਸੱਤਾ 'ਚ ਆਏ ਤਾਂ ਉਨ੍ਹਾਂ ਨੇ ਫਿਰ ਤੋਂ ਫੈਡਰਲ ਸਿਸਟਮ ਬਣਾਉਣ ਦਾ ਮਤਾ ਦੁਹਰਾਇਆ। ਨਦੀਆਂ ਦੇ ਪਾਣੀ ਦੂਜੇ ਸੂਬਿਆ ਨੂੰ ਦੇਣ ਖਿਲਾਫ ਕੇਸ ਸੁਪਰੀਮ ਕੋਰਟ 'ਚ ਦਾਇਰ ਕਰ ਦਿੱਤਾ ਪਰ 1980 'ਚ ਸੱਤਾ 'ਚ ਮੁੜ ਵਾਪਸੀ ਕਰਦਿਆਂ ਇੰਦਰਾ ਗਾਂਧੀ ਨੇ ਪੰਜਾਬ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਅਕਾਲੀਆਂ ਦੀ ਫੈਡਰਲ ਸਿਸਟਮ ਲਾਗੂ ਕਰਨ ਦੀ ਮੰਗ ਨੂੰ ਅਲਗਾਅਵਾਦ ਵਜੋਂ ਪੇਸ਼ ਕੀਤਾ ਗਿਆ।

ਪੰਜਾਬ 'ਚ ਕਾਲੇ ਦੌਰ ਦੇ 15 ਸਾਲਾਂ 'ਚ ਗਰਮ ਖਿਆਲੀ ਆਗੂ ਇੰਨੇ ਹਾਵੀ ਹੋ ਗਏ ਕਿ ਉਨ੍ਹਾਂ ਨੇ ਸਾਰੇ ਵੱਡੇ ਅਕਾਲੀ ਆਗੂਆਂ ਨੂੰ ਹਾਸ਼ੀਏ 'ਚੇ ਲੈ ਆਉਂਦਾ। ਆਪਰੇਸ਼ਨ ਬਲੂ ਸਟਾਰ 1984 ਦੇ ਕਤਲੇਆਮ ਦੀ ਪ੍ਰਤੀਕਿਰਿਆ 'ਚ ਖਾਲਿਸਤਾਨ ਦੀ ਲਹਿਰ ਉਭਰਨ ਲੱਗ ਪਈ। 1987 'ਚ ਇਕ ਵਾਰ ਫਿਰ ਅਕਾਲੀ ਦੀ ਸਰਕਾਰ ਬਰਖਾਸਤ ਕਰ ਦਿੱਤੀ ਗਈ ਤੇ ਕਿਹਾ ਗਿਆ ਕਿ ਸੂਬੇ 'ਚ ਅੱਤਵਾਦ ਨੂੰ ਰੋਕਣ 'ਚ ਸਰਕਾਰ ਨਾਕਾਮ ਰਹੀ ਹੈ। ਇਹ ਸਮਾਂ ਅਕਾਲੀ ਦਲ ਲਈ ਮੁਸ਼ਕਲਾਂ ਭਰਿਆ ਸੀ ਇਕ ਪਾਸੇ ਉਨ੍ਹਾਂ ਦੀ ਸਿਆਸੀ ਲੀਡਰਸ਼ਿਪ ਹਾਸ਼ੀਏ 'ਤੇ ਜਾ ਚੁੱਕੀ ਸੀ ਤੇ ਦੂਜੇ ਪਾਸੇ ਉਹ ਵੱਖਰੇ ਸਿੱਖ ਰਾਜ ਦੇ ਪੈਰੋਕਾਰ ਵੀ ਨਹੀਂ ਸਨ। ਇਸ ਤੋਂ ਉਭਰਨ ਦਾ ਕੇਵਲ ਇਕ ਹੀ ਮੌਕਾ ਸੀ, ਜੋ 1992 ਦੀਆਂ ਚੋਣਾਂ ਸਨ, ਜਿਨ੍ਹਾਂ ਦਾ ਉਨ੍ਹਾਂ ਨੇ ਵਿਰੋਧ ਕਰਦਿਆਂ ਬਾਈਕਾਟ ਕਰ ਦਿੱਤਾ। ਇਸ ਕਾਰਨ ਕਾਂਗਰਸ ਦੀ ਸਰਕਾਰ ਸੱਤਾ 'ਚ ਪੇਸ਼ ਆ ਗਈ।

1966 ਦੀ ਮੋਗਾ ਕਾਨਫਰੰਸ ਨੇ ਲਿਆਂਦਾ ਵੱਡਾ ਬਦਲਾਅ
ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ 'ਚ ਵੱਡਾ ਬਦਲਾਅ 1996 'ਚ ਮੋਗਾ 'ਚ ਹੋਈ ਕਾਨਫਰੰਸ ਤੋਂ ਬਾਅਦ ਆਇਆ, ਜਦ ਪਾਰਟੀ ਨੇ ਕੇਵਲ ਸਿੱਖ ਮੁੱਦਿਆ 'ਤੇ ਫੋਕਸ ਕਰਨ ਦੀ ਬਜਾਏ ਸਰਬ ਧਰਮ ਦੀ ਨੀਤੀ 'ਤੇ ਚੱਲ ਕੇ ਇਸ ਨੂੰ ਪੰਜਾਬੀ ਪਾਰਟੀ ਵਜੋਂ ਉਭਾਰਿਆ। 1997 'ਚ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਫਿਰ ਤੋਂ ਅਕਾਲੀ ਆਗੂਆਂ ਨੂੰ ਪਛਾੜ ਕੇ ਸਿੱਖਾਂ ਦੇ ਆਗੂ ਵਜੋਂ ਉਭਰੇ। ਪਹਿਲੀ ਵਾਰ ਪਾਰਟੀ ਸਿਰਫ ਤਾਂ ਸਿਰਫ ਆਪਣੇ ਬਲਬੂਤੇ 'ਤੇ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਹਾਲਾਂਕਿ ਇਸ 'ਚ ਸੀਟਾਂ ਉਨ੍ਹਾਂ ਦੀ ਸਹਿਯੋਗੀ ਭਾਜਪਾ ਦੀਆਂ ਵੀ ਸਨ। ਲੰਬੇ ਸਮੇਂ ਤੋਂ ਬਾਅਦ ਪੰਜਾਬ 'ਚ ਹਿੰਦੂ ਸਿੱਖਾਂ ਵਿਚਕਾਰ ਪਾੜ ਖਤਮ ਹੁੰਦਾ ਨਜ਼ਰ ਆਇਆ ਪਰ ਜਿਨ੍ਹਾਂ ਅਦਰਸ਼ ਦੀ ਲੜਾਈ ਲੜ ਕੇ ਸ਼੍ਰੋਮਣੀ ਅਕਾਲੀ ਦਲ ਇਥੇ ਤਕ ਪੁੱਜਾ ਸੀ, ਉਹ ਹੌਲੀ-ਹੌਲੀ ਧੁੰਦਲੇ ਪੈ ਗਏ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਤੋਤਾ ਸਿੰਘ, ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ ਸਮੇਤ ਕਈ ਆਗੂ ਜੇਲਾਂ ਪਿੱਛੇ ਦਿਖਾਈ ਦਿੱਤੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਲੱਗਾ ਕਲੰਕ
2007 'ਚ ਅਕਾਲੀ ਫਿਰ ਤੋਂ ਸੱਤਾ 'ਚ ਪਰਤੇ ਤੇ ਪਹਿਲੀ ਵਾਰ ਪਾਰਟੀ ਨੇ ਲਗਾਤਾਰ 10 ਸਾਲ ਤਕ ਰਾਜ ਕੀਤਾ। ਇਸ ਦੌਰਾਨ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਧੱਕਾ ਲੱਗਾ। ਜਿਸ 'ਚ ਪਾਰਟੀ ਦਾ ਗਠਨ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਕੀਤਾ ਗਿਆ ਸੀ, ਉਹ ਆਪਣੇ ਸਥਾਪਨਾ ਦੇ 100 ਸਾਲ ਪੂਰੇ ਹੁੰਦੇ-ਹੁੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਹਾਸ਼ੀਏ 'ਤੇ ਚਲੀ ਗਈ। ਇਹ ਅਕਾਲੀ ਦਲ ਦਾ ਸਭ ਤੋਂ ਵੱਡਾ ਨਿਰਾਸ਼ਾ ਦਾ ਦੌਰ ਸੀ। ਇਸ 'ਚ ਪਾਰਟੀ ਦਾ ਕੋਰ ਪੰਥਕ ਵੋਟ ਬੈਂਕ ਉਸ ਤੋਂ ਦੂਰ ਹੋ ਗਿਆ।

  • Amritsar
  • Akali Dal
  • 100 years
  • ਅੰਮ੍ਰਿਤਸਰ
  • ਅਕਾਲੀ ਦਲ
  • 100 ਸਾਲ

ਅਜਨਾਲਾ : ਬੀ. ਐੱਸ. ਐੱਫ. ਵਲੋਂ ਬਿਆਸ ਦਰਿਆ 'ਚੋਂ ਪਾਕਿ ਬੇੜੀ ਬਰਾਮਦ

NEXT STORY

Stories You May Like

  • akali dal  business wing  appointments
    ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ
  • shiromani akali dal core committee sukhbir badal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦਾ ਗਠਨ
  • shiromani akali dal  canadian delegation  sukhbir singh badal
    ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ’ਚ ਸ਼ਾਮਲ ਪਰਮਜੀਤ ਢਿੱਲੋਂ ਦਾ ਕੈਨੇਡਾ ਪੁੱਜਣ ’ਤੇ ਭਰਵਾਂ ਸਵਾਗਤ
  • big stir in punjab politics
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਲ ਹੋਏ ਮਨਪ੍ਰੀਤ ਇਯਾਲੀ
  • narendra modi  12 years  100 foreign trips  prime minister
    12 ਸਾਲਾਂ 'ਚ 100 ਵਿਦੇਸ਼ੀ ਫੇਰੀਆਂ ! ਤੀਜੇ ਕਾਰਜਕਾਲ ਦੀ 24ਵੀਂ ਯਾਤਰਾ 'ਤੇ ਗਏ PM ਮੋਦੀ
  • municipal corporation patiala  sukhwinderpal singh minta
    ਸੁਖਵਿੰਦਰਪਾਲ ਸਿੰਘ ਮਿੰਟਾ ਨੇ ਅਕਾਲੀ ਦਲ 'ਚੋਂ ਦਿੱਤਾ ਅਸਤੀਫਾ
  • number of 5g subscribers in india expected to reach 1 1 billion
    ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
  • gold smuggling may reach 100 tonnes with increase in import duty
    ਇੰਪੋਰਟ ਡਿਊਟੀ ਵਧਣ ਨਾਲ 100 ਟਨ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਸਮੱਗਲਿੰਗ
  • pinkoo tv dada ji video teaches the importance of relationships
    Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ ਸਿਖਾਉਂਦੀ ਨਵੀਂ ਵੀਡੀਓ! ਵੇਖੋ...
  • nitin nabin met sunil jakhar
    ਨਿਤਿਨ ਨਬੀਨ ਨੂੰ ਮਿਲੇ ਜਾਖੜ, ਪੰਜਾਬ ਦੇ ਸਿਆਸੀ ਹਾਲਾਤ ’ਤੇ ਹੋਈ ਚਰਚਾ
  • punjab bjp nitin nabin  jalandhar
    ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਖਿੜੇਗਾ ਭਾਰਤੀ ਜਨਤਾ ਪਾਰਟੀ ਦਾ ਕਮਲ : ਨਿਤਿਨ...
  • bjp national president nitin nabin reaches jalandhar video
    ਜਲੰਧਰ ਪੁੱਜੇ BJP ਕੌਮੀ ਪ੍ਰਧਾਨ ਨਿਤਿਨ ਨਬੀਨ, ਕੱਢਿਆ ਵਿਸ਼ਾਲ ਰੋਡ ਸ਼ੋਅ (ਵੀਡੀਓ)
  • big accident in phillaur swing suddenly broke during the fair
    ਫ਼ਿਲੌਰ 'ਚ ਵੱਡਾ ਹਾਦਸਾ! ਚੱਲਦੇ ਮੇਲੇ 'ਚ ਅਚਾਨਕ ਟੁੱਟ ਗਿਆ ਝੂਲਾ
  • serious allegations against the police
    ਚਾਵਲਾ ਮੋਬਾਈਲ ਹਾਊਸ 'ਤੇ ਫਾਇਰਿੰਗ ਮਾਮਲੇ 'ਚ ਪੁਲਸ 'ਤੇ ਲੱਗੇ ਗੰਭੀਰ ਇਲਜ਼ਾਮ
  • firing at chawla mobile point in jalandhar shop s glass shattered
    ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
  • big news for those travelling on government buses in punjab
    ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26...
Trending
Ek Nazar
gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

heavy rain alert

ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ...

google pixel 10 discount upto rs15500

15,500 ਰੁਪਏ ਸਸਤਾ ਮਿਲ ਰਿਹੈ Google Pixel 10

social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • big announcement made for july 4th in punjab
      ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT
    • punjab bjp nitin nabin  jalandhar
      ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਖਿੜੇਗਾ ਭਾਰਤੀ ਜਨਤਾ ਪਾਰਟੀ ਦਾ ਕਮਲ : ਨਿਤਿਨ...
    • bjp national president nitin nabin reaches jalandhar video
      ਜਲੰਧਰ ਪੁੱਜੇ BJP ਕੌਮੀ ਪ੍ਰਧਾਨ ਨਿਤਿਨ ਨਬੀਨ, ਕੱਢਿਆ ਵਿਸ਼ਾਲ ਰੋਡ ਸ਼ੋਅ (ਵੀਡੀਓ)
    • fake gst invoicing network worth 3 089 crore busted
      3,089 ਕਰੋੜ ਦੇ ਨਕਲੀ GST ਇਨਵੌਇਸਿੰਗ ਨੈੱਟਵਰਕ ਦਾ ਪਰਦਾਫਾਸ਼, ED ਦੀ ਸ਼ਿਕਾਇਤ...
    • big accident in phillaur swing suddenly broke during the fair
      ਫ਼ਿਲੌਰ 'ਚ ਵੱਡਾ ਹਾਦਸਾ! ਚੱਲਦੇ ਮੇਲੇ 'ਚ ਅਚਾਨਕ ਟੁੱਟ ਗਿਆ ਝੂਲਾ
    • firing at chawla mobile point in jalandhar shop s glass shattered
      ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
    • election again in punjab voting will be held on 5th july
      ਪੰਜਾਬ 'ਚ ਫਿਰ ਵੱਜਿਆ ਚੋਣ ਬਿਗੁਲ, 5 ਜੁਲਾਈ ਨੂੰ ਪੈਣਗੀਆਂ ਵੋਟਾਂ
    • newly married boy commits suicide big revelation
      ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ 'ਚ ਵੱਡਾ...
    • punjab teachers transfers cancelled
      ਅਧਿਆਪਕਾਂ ਨੂੰ ਝਟਕਾ, ਤਬਾਦਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
    • video of chief minister bhagwant mann appearing the sri akal takht sahib
      ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਦੇ ਪੇਸ਼ ਹੋਣ ਦੀ ਵੀਡੀਓ ਕੀਤੀ ਜਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +