ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਕੀ ਤੁਸੀਂ ਕਦੇ ਕੋਈ ਅਜਿਹਾ ਵਿਦਿਆਰਥੀ ਵੇਖਿਆ ਹੈ, ਜਿਸਨੇ 14 ਸਾਲਾਂ 'ਚ ਇਕ ਵੀ ਦਿਨ ਸਕੂਲ ਕਾਲਜ ਤੋਂ ਵਾਧੂ ਛੁੱਟੀ ਨਾ ਕੀਤੀ ਹੋਵੇ, ਤੁਹਾਡਾ ਜਵਾਬ ਸ਼ਾਇਦ 'ਨਹੀਂ' ਹੋਵੇਗਾ ਪਰ ਇਹ ਰਿਕਾਰਡ ਕਾਇਮ ਕੀਤਾ ਹੈ ਅੰਮ੍ਰਿਤਸਰ ਦੀ ਅਵਨੀਤ ਕੌਰ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਅਵਨੀਤ 14 ਸਾਲ 6 ਮਹੀਨਿਆਂ ਦੇ ਸਮੇਂ ਦੌਰਾਨ ਰੈਗੂਲਰ ਤੌਰ 'ਤੇ ਸਕੂਲ-ਕਾਲਜ ਜਾਂਦੀ ਰਹੀ ਹੈ। ਇਸ ਵਿਲੱਖਣ ਪ੍ਰਾਪਤੀ ਲਈ ਅਵਨੀਤ ਨੇ ਜਿਥੇ ਇੰਡੀਆ ਬੁੱਕ ਆਫ ਰਿਕਾਰਡ 'ਚ ਨਾਂ ਦਰਜ ਕਰਵਾਇਆ ਹੈ ਉਥੇ ਹੀ ਕਈ ਇਨਾਮ ਤੇ ਯੂ.ਕੇ. ਵਲੋਂ ਖਾਸ ਡਿਗਰੀ ਵੀ ਦਿੱਤੀ ਗਈਛ
ਇਸ ਸਬੰਧੀ ਗੱਲਬਾਤ ਕਰਦਿਆਂ ਅਵਨੀਤ ਨੇ ਦੱਸਿਆ ਕਿ ਬੀਮਾਰੀ ਜਾਂ ਕਿਸੇ ਵਿਆਹ-ਫੰਕਸ਼ਨ ਲਈ ਵੀ ਉਸਨੇ ਕੋਈ ਛੁੱਟੀ ਨਹੀਂ ਕੀਤੀ। ਧੀ ਦੀ ਇਸ ਪ੍ਰਾਪਤੀ ਤੋਂ ਉਸਦੇ ਮਾਪੇ ਕਾਫੀ ਖੁਸ਼ ਤੇ ਉਤਸ਼ਾਹਿਤ ਹਨ।
ਅਵਨੀਤ ਉਨ੍ਹਾਂ ਸਾਰੇ ਲੋਕਾਂ ਖਾਸਕਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਐ, ਜੋ ਬਿਨਾਂ ਵਜ੍ਹਾ ਆਪਣੇ ਫਰਜ਼ ਤੋਂ ਭੱਜਣ ਦੇ ਬਹਾਨੇ ਲੱਭਦੇ ਹਨ।
'ਖੰਨਾ' ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ 9 ਸ਼ਹਿਰਾਂ 'ਚ ਸ਼ਾਮਲ, ਐਕਸ਼ਨ ਪਲਾਨ ਤਿਆਰ
NEXT STORY