ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਪੁਲਸ ਨੇ ਇਕ ਬੰਬ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਇਹ ਬੰਬ ਕੋਈ ਫਟਣ ਵਾਲਾ ਬੰਬ ਨਹੀਂ ਹੈ ਬਲਕਿ ਗੁਰਪ੍ਰੀਤ ਸਿੰਘ ਬੰਬ ਨਾਮਕ ਇਕ ਗੈਂਗਸਟਰ ਹੈ। ਪੁਲਸ ਨੇ ਗੁਰਪ੍ਰੀਤ ਬੰਬ ਨੂੰ ਸਾਥੀ ਗੈਂਗਸਟਰ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। 23 ਅਕਤੂਬਰ ਨੂੰ ਅੰਮ੍ਰਿਤਸਰ ਪੁਲਸ ਨੂੰ ਨਿਊ ਗੁਰਨਾਮ ਨਗਰ ਇਲਾਕੇ ਵਿਚ ਇਕ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਅਮਨਦੀਪ ਸਿੰਘ ਦੇ ਤੌਰ 'ਤੇ ਹੋਈ ਸੀ, ਜੋ ਕਿ ਇਕ ਗੈਂਗਸਟਰ ਸੀ। ਇਸ ਮਾਮਲੇ ਵਿਚ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਨਸ਼ਾ ਕਰਨ ਨਾਲ ਉਸ ਦੀ ਮੌਤ ਹੋਈ ਸੀ ਪਰ ਜਦੋਂ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਨੂੰ ਉਸ ਦੇ ਹੀ ਗੈਂਗਸਟਰ ਸਾਥੀਆਂ ਨੇ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ ਹੈ।
ਦਰਅਸਲ ਅਮਨਦੀਪ ਕੌਲ ਇਕ ਪਿਸਤੌਲ ਸੀ ਜੋ ਉਸ ਨੇ ਤਿਉਹਾਰਾਂ ਦੇ ਦਿਨਾਂ ਵਿਚ ਵਾਰਦਾਤ ਕਰਨ ਲਈ ਖਰੀਦੀ ਸੀ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਬੰਬ ਅਤੇ ਨਾਵਿੰਦਰ ਸਿੰਘ ਪਿਸਤੌਲ ਨੂੰ ਖੋਹਣਾ ਚਾਹੁੰਦੇ ਸਨ। ਇਸ ਦਰਮਿਆਨ ਅਮਨਦੀਪ ਨੇ ਪਿਸਤੌਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ 'ਤੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਵਾਲੀ ਰਾਤ ਬੰਬ ਨੇ ਪਹਿਲਾਂ ਤਾਂ ਅਮਨਦੀਪ ਦੀ ਕੁੱਟਮਾਰ ਕੀਤੀ ਅਤੇ ਫਿਰ ਆਪਣੇ ਸਾਥੀ ਨਾਵਿੰਦਰ ਸਿੰਘ ਨਾਲ ਮਿਲ ਕੇ ਉਸ ਨੂੰ ਨਸ਼ੇ ਵਾਲਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਵਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਰਵਾਚੌਥ ਸਬੰਧੀ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ (ਵੀਡੀਓ)
NEXT STORY