ਬਰਗਾੜੀ : ਰਵਨੀਤ ਬਿੱਟੂ ਵਲੋਂ ਅੰਮ੍ਰਿਤਸਰ ਬੰਬ ਧਮਾਕੇ ਵਿਚ ਸ਼ਮੂਲੀਅਤ ਹੋਣ ਦੇ ਲਗਾਏ ਗਏ ਦੋਸ਼ਾਂ ਦਾ ਬਲਜੀਤ ਸਿੰਘ ਦਾਦੂਵਾਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਦਾਦੂਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਬਾਦਲ ਦਾ ਸਕਾ ਪੁੱਤ ਹੈ। ਬਿੱਟੂ ਨੇ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਜਲਾਲਾਬਾਦ ਤੋਂ ਚੋਣ ਲੜੀ ਸੀ। ਦਾਦੂਵਾਲ ਨੇ ਕਿਹਾ ਕਿ ਜਲਾਲਾਬਾਦ ਵਿਚ ਸੁਖਬੀਰ ਹਾਰ ਰਿਹਾ ਸੀ ਜਦਕਿ ਭਗਵੰਤ ਮਾਨ ਜਿੱਤਦਾ ਨਜ਼ਰ ਆ ਰਿਹਾ ਸੀ, ਸੁਖਬੀਰ ਨੂੰ ਹਾਰ ਤੋਂ ਬਚਾਉਣ ਲਈ ਬਿੱਟੂ ਜਲਾਲਾਬਾਦ ਵਿਚ ਚੋਣ ਲੜਨ ਗਿਆ ਸੀ।
ਦਾਦੂਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਅਤੇ ਬਾਦਲ ਇਕ ਹਨ, ਇਸ ਲਈ ਸਿਰਫ ਬਿੱਟੂ ਹੀ ਬਾਦਲਾਂ ਦੀ ਹਾਂ 'ਚ ਹਾਂ ਮਿਲਾ ਰਿਹਾ ਹੈ। ਹੁਣ ਵੀ ਰਵਨੀਤ ਬਿੱਟੂ ਬਾਦਲਾਂ ਦੀ ਬੋਲੀ ਬੋਲ ਰਿਹਾ ਹੈ। ਅੱਗੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਬਰਗਾੜੀ 'ਚ ਲੱਗੇ ਇਨਸਾਫ ਮੋਰਚੇ ਨੇ ਬਾਦਲਾਂ ਦੀ ਨੀਂਦ ਉੱਡਾ ਦਿੱਤੀ ਹੈ, ਇਸ ਲਈ ਬਾਦਲ ਇਸ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੇ ਨਾਲ ਹੀ ਦਾਦੂਵਾਲ ਨੇ ਕਿਹਾ ਕਿ ਜੇਕਰ ਦੇਸ਼ ਦੀ ਕੋਈ ਵੀ ਜਾਂਚ ਏਜੰਸੀ ਉਨ੍ਹਾਂ ਨੂੰ ਜਾਂਚ ਲਈ ਬੁਲਾਏਗੀ ਤਾਂ ਉਹ ਜਾਂਚ ਵਿਚ ਜ਼ਰੂਰ ਸ਼ਾਮਲ ਹੋਣਗੇ।
ਅੰਮ੍ਰਿਤਸਰ ਧਮਾਕੇ ਨੇ ਮੌੜ ਮੰਡੀ ਧਮਾਕੇ ਦੇ ਪੀੜਤਾਂ ਦੇ ਜ਼ਖਮ ਕੀਤੇ ਹਰੇ
NEXT STORY