ਚੰਡੀਗੜ੍ਹ (ਜੱਸੋਵਾਲ)— ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਭਵਨ 'ਤੇ ਕੀਤੇ ਗਏ ਗ੍ਰੇਨੇਡ ਧਮਾਕੇ ਦੇ ਮਾਮਲੇ 'ਤੇ ਬੋਲਦੇ ਹੋਏ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਬਲਾਸਟ ਸਰਕਾਰੀ ਏਜੰਸੀਆਂ ਅਤੇ ਸਰਕਾਰ ਨੇ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਪਿੱਛੇ ਇਸ ਦਾ ਮੁੱਖ ਕਾਰਨ ਇਹ ਹੈ ਕਿ 2019 ਲਈ ਵੋਟਰਾਂ ਨੂੰ ਡਰਾ ਧਮਕਾ ਕੇ ਫਿਰ ਤੋਂ ਕਾਂਗਰਸ ਵੱਲ ਮੋੜਿਆ ਜਾਵੇ ਅਤੇ ਖਾਸ ਕਰਕੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਪਹਿਲਾਂ ਵੀ ਬਠਿੰਡਾ 'ਚ ਅਜਿਹਾ ਹੀ ਧਮਾਕਾ ਕਰਵਾਇਆ ਗਿਆ ਸੀ ਤਾਂਕਿ ਵੋਟਰਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ ਮੋਹਾਲੀ 'ਚ ਆਪਣੀ ਪਾਰਟੀ ਦਾ ਨਵਾਂ ਦਫਤਰ ਖੋਲ੍ਹਣ ਅਤੇ ਪਾਰਟੀ ਦੇ ਕਾਰਜਕਾਰੀ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਮੋਹਾਲੀ ਆਏ ਸਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜੇ ਤੱਕ ਮਾਤਾ ਚੰਦ ਕੌਰ ਦੇ ਹੋਏ ਕਤਲ ਦੇ ਕਾਤਲ, ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਸਮੇਤ ਬੇਅਦਬੀ ਕਾਂਡ ਦੇ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ ਹਨ ਜਦਕਿ ਇਸ ਬਲਸਾਟ ਦੇ ਇਕ ਦਿਨ ਬਾਅਦ ਹੀ ਦੋਵੇਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਧਮਾਕਾ ਸਰਕਾਰ ਵੱਲੋਂ ਦਿੱਤੇ ਗਏ ਇਸ਼ਾਰੇ 'ਤੇ ਸਰਕਾਰੀ ਏਜੰਸੀਆਂ ਨੇ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਵਿਅਕਤੀ ਨਿਰਦੋਸ਼ ਫੜੇ ਗਏ ਹਨ।
ਉਥੇ ਹੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਅਕਾਲੀਆਂ ਵੱਲੋਂ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਜਦਕਿ ਪਹਿਲਾਂ ਵੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਬਾਦਲ ਦੀ ਸਾਂਝੇਧਾਰੀ ਭਾਜਪਾ ਦੇ ਨਾਲ ਰਹੀ ਹੈ ਤਾਂ ਉਸ ਸਮੇਂ ਉਨ੍ਹਾਂ ਨੇ ਕਦੇ ਵੀ ਇਸ ਬਾਰੇ ਗੱਲ ਨਹੀਂ ਕੀਤੀ ਕਿ ਉਹ ਪਾਕਿਸਤਾਨ ਤੋਂ ਕੋਰੀਡੋਰ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਬਾਦਲ ਸਾਬ੍ਹ ਪਾਕਿਸਤਾਨ ਗਏ ਸਨ ਅਤੇ ਉਥੋਂ ਭੇਡੂ ਲੈ ਕੇ ਆਏ ਸਨ ਪਰ ਨਵਜੋਤ ਸਿੰਘ ਸਿੱਧੂ ਉਥੇ ਗਏ ਤਾਂ ਉਹ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਵਾਉਣ ਦਾ ਵਚਨ ਲੈ ਕੇ ਆਏ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਤਨੀ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਦੇ ਸਿਰ 834 ਕਰੋੜ ਰੁਪਏ ਦਾ ਕਰਜ਼ਾ ਅੱਤਵਾਦ ਨਾਲ ਲੜਨ ਲਈ ਗਿਆ ਸੀ, ਅੱਜ ਉਹ ਕਰਜ਼ਾ 2 ਲੱਖ ਕਰੋੜ ਦਾ ਹੋ ਚੁੱਕਾ ਹੈ ਅਜਿਹੇ 'ਚ ਕਿਸਾਨਾਂ 'ਤੇ ਸਿਰ ਚੜਿਆ ਹੋਇਆ ਕਰਜ਼ ਵੀ ਕਈ ਸੌ ਕਰੋੜ ਹੋ ਚੁੱਕਾ ਹੈ। ਉਨ੍ਹ ਨੇ ਕਿਹਾ ਕਿ ਇਸ ਕਰਜ਼ੇ ਨੂੰ ਮੁਆਫ ਕੀਤਾ ਜਾਵੇ।
ਅੰਮ੍ਰਿਤਸਰ ਬੰਬ ਧਮਾਕਾ : ਦੋਸ਼ੀ ਅਵਤਾਰ ਸਿੰਘ ਨੂੰ ਅਦਾਲਤ 'ਚ ਕੀਤਾ ਪੇਸ਼
NEXT STORY