ਅੰਮ੍ਰਿਤਸਰ : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਖ਼ੌਫ਼ ਪਾਇਆ ਜਾ ਰਿਹਾ ਹੈ। ਲੋਕਾਂ 'ਚ ਇਕਾਂਤਵਾਸ ਅਤੇ ਟੈਸਟਿੰਗ ਦੇ ਡਰ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਨਵਾਂ ਫ਼ੈਸਲਾ ਲਿਆ ਗਿਆ ਹੈ। ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਕਿਉਂਕਿ ਪਿੰਡਾਂ 'ਚ ਆਮ ਤੌਰ 'ਤੇ ਦੇਖਿਆ ਕਿ ਜੇਕਰ ਕੋਈ ਸਿਹਤ ਵਿਭਾਗ ਦੀ ਟੀਮ ਟੈਸਟਿੰਗ ਲਈ ਜਾਂਦੀ ਸੀ ਤਾਂ ਉਨ੍ਹਾਂ 'ਤੇ ਲੋਕਾਂ ਵਲੋਂ ਹਮਲਾ ਕਰ ਦਿੱਤਾ ਜਾਂਦਾ ਸੀ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਸਰਕਾਰ ਵਲੋਂ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਹੁਣ ਸਿਰਫ਼ ਸਿਹਤ ਵਿਭਾਗ ਦੇ ਕਾਮਿਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਪੀੜਤਾ ਦੇ ਨਾਮ ਨਹੀਂ ਪਤਾ ਹੋਣਗੇ।
ਇਹ ਵੀ ਪੜ੍ਹੋ : SGPC ਨੇ ਮੰਗੀ ਮੁਆਫ਼ੀ, ਕਿਹਾ ਨਹੀਂ ਖੁਰਦ-ਬੁਰਦ ਹੋਏ ਸਰੂਪ, ਮੁਲਾਜ਼ਮਾਂ ਨੇ ਲਾਲਚ 'ਚ ਕੀਤੀ ਹੇਰਾ-ਫਾਰੀ
ਇਸ ਤੋਂ ਇਲਾਵਾ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਾਰ ਚਲਾਉਣ ਵਾਲੇ ਤੇ 4 ਪਹੀਆ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਮੁਤਾਬਕ ਕਾਰ ਜਾਂ ਚਾਰ ਪਹੀਏ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਇਕੱਲੇ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਪਰ ਜਦੋਂ ਉਹ ਕਾਰ 'ਚੋਂ ਬਾਹਰ ਨਿਕਲਦਾ ਹੈ ਤਾਂ ਉਸ ਲਈ ਮਾਸਕ ਪਾਉਣਾ ਲਾਜ਼ਮੀ ਹੋਏਗਾ। ਜੇਕਰ ਕੋਈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰ 'ਚੋਂ ਬਿਨ੍ਹਾਂ ਮਾਸਕ ਪਾਏ ਬਾਹਰ ਨਿਕਲਦਾ ਹੈ ਤਾਂ ਉਸਨੂੰ 500 ਰੁਪਏ ਦਾ ਜੁਰਮਾਨਾਂ ਕੀਤਾ ਜਵੇਗਾ।
ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ, ਜਾਣੋ ਪੂਰਾ ਮਾਮਲਾ
NEXT STORY