ਅੰਮ੍ਰਿਤਸਰ (ਗੁਰਪ੍ਰੀਤ) : ਗੁਰੂ ਨਗਰੀ 'ਚ ਨਾਜਾਇਜ਼ ਉਸਾਰੀਆਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਆਸ-ਪਾਸ ਕਮਰਸ਼ੀਅਲ ਅਦਾਰਿਆਂ ਨੂੰ ਨੋਟਿਸ ਦੇਣ ਗਈ ਐੱਮ.ਟੀ. ਪੀ. ਵਿਭਾਗ ਦੀ ਟੀਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦਕਿ ਕੁਝ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਚਲੇ ਗਏ, ਪਰ ਵਿਭਾਗੀ ਟੀਮ ਨੇ ਬੰਦ ਦੁਕਾਨਾਂ ਦੇ ਸ਼ਟਰਾਂ 'ਤੇ ਹੀ ਨੋਟਿਸ ਚਿਪਕਾ ਦਿੱਤੇ। ਦਰਅਸਲ, ਐੱਮ.ਟੀ. ਪੀ. ਵਿਭਾਗ ਵਲੋਂ ਗਲਿਆਰੇ ਦੇ ਆਲੇ-ਦੁਆਲੇ ਦੇ ਕਮਰਸ਼ੀਅਲ ਇਮਾਰਤਾਂ ਦਾ ਵੇਰਵਾ ਇਕੱਠਾ ਕੀਤਾ ਜਾਣਾ ਹੈ, ਜਿਸਦੇ ਲਈ ਕੁੱਲ ਤਿੰਨ ਟੀਮਾਂ ਬਣਾ ਕੇ ਦੁਕਾਨਦਾਰਾਂ ਨੂੰ ਆਪਣੇ ਦਸਤਾਵੇਜ਼ ਦੇਣ ਸਬੰਧੀ ਨੋਟਿਸ ਦਿੱਤੇ ਜਾ ਰਹੇ ਹਨ। ਇਸਦੇ ਵਿਰੋਧ 'ਚ ਕੁਝ ਦੁਕਾਨਦਾਰਾਂ ਨੇ ਇਕ ਟੀਮ ਦਾ ਵਿਰੋਧ ਕਰਦਿਆਂ ਨਿਗਮ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਨਿਗਮ ਹੋਟਲਾਂ ਵਾਲਿਆਂ ਤੋਂ ਪੈਸੇ ਖਾ ਕੇ ਉਨ੍ਹਾਂ 'ਤੇ ਕਾਰਵਾਈ ਕਰ ਰਿਹਾ ਹੈ। ਦੂਜੇ ਪਾਸੇ ਦੁਕਾਨਦਾਰਾਂ ਦੇ ਵਿਰੋਧ ਤੋਂ ਬਾਅਦ ਵਿਭਾਗੀ ਟੀਮ ਪੁਲਸ ਨੂੰ ਨਾਲ ਲੈ ਆਈ ਤੇ ਦੁਕਾਨਦਾਰਾਂ ਨੂੰ ਨੋਟਿਸ ਵੰਡੇ।
ਦੱਸ ਦੇਈਏ ਕਿ ਹਾਈਕੋਰਟ ਵਲੋਂ ਗਲਿਆਰੇ ਤੇ ਆਸ-ਪਾਸ ਦੇ ਇਲਾਕੇ 'ਚ ਨਾਜਾਇਜ਼ ਹੋਟਲਾਂ ਤੇ ਦੁਕਾਨਾਂ ਦੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਹਨ, ਜਿਸਦੇ ਤਹਿਤ ਨਿਗਮ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਪੁਰਤਗਾਲ ਹਾਦਸਾ: ਭਰਾ ਦੇ ਸਿਰ 'ਤੇ ਸਿਹਰਾ ਬੰਨ੍ਹ ਭੈਣ ਨੇ ਦਿੱਤੀ ਅੰਤਿਮ ਵਿਦਾਈ (ਤਸਵੀਰਾਂ)
NEXT STORY