ਅੰਮ੍ਰਿਤਸਰ (ਇੰਦਰਜੀਤ, ਕਮਲ) - ਕੇਂਦਰੀ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਅੱਜ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਦੀ ਹਰ ਤਰ੍ਹਾਂ ਨਾਲ ਮਦਦ ਦਿੱਤੀ ਜਾਵੇਗੀ। ਕੇਂਦਰ ਵਲੋਂ ਜਦੋਂ ਵੀ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੀ ਸਹਾਇਤਾ ਦੀ ਲੋੜ ਹੋਵੇਗੀ, ਉਨ੍ਹਾਂ ਵਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਾਨਾਂਵਾਲਾ ਖੇਤਰ 'ਚ ਆਈ.ਆਈ.ਐੱਮ. ਇੰਸਟੀਚਿਊਟ ਦੀ ਉਸਾਰੀ ਦੀ ਸ਼ੁਰੂਆਤ ਮੌਕੇ ਭੂਮੀ ਪੂਜਨ ਕਰਨ ਆਏ ਨਿਸ਼ੰਕ ਨੇ ਕਿਹਾ ਕਿ ਇਸ ਇੰਸਟੀਚਿਊਟ ਦਾ ਉਦਘਾਟਨ ਸਾਲ 2015 'ਚ ਸਵ. ਅਰੁਣ ਜੇਤਲੀ ਦੀਆਂ ਕੋਸ਼ਿਸ਼ਾਂ ਨਾਲ ਸੰਭਵ ਹੋਇਆ ਸੀ। ਜ਼ਮੀਨ ਸਬੰਧੀ ਮੁਸ਼ਕਲਾਂ ਆਉਣ ਕਾਰਨ ਇਹ ਉਦਘਾਟਨ ਕੁਝ ਸਮਾਂ ਲੇਟ ਜ਼ਰੂਰ ਹੋਇਆ ਪਰ ਇਸ ਦੀ ਉਸਾਰੀ ਨੌਜਵਾਨ ਪੀੜ੍ਹੀ ਲਈ ਨਵੇਂ ਮੌਕੇ ਲੈ ਕੇ ਆਵੇਗੀ। ਇਥੋਂ ਸਿੱਖਿਆ ਪ੍ਰਾਪਤ ਕਰਕੇ ਮੈਨੇਜਮੈਂਟ ਦੇ ਵਿਦਿਆਰਥੀ ਪੂਰੀ ਦੁਨੀਆਂ 'ਚ ਦੇਸ਼ ਦਾ ਗੌਰਵ ਵਧਾਉਣਗੇ।
ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ 'ਤੇ 350 ਕਰੋੜ ਰੁਪਏ ਦਿੱਤੇ ਜਾ ਰਹੇ ਹਨ, ਜਦਕਿ 250 ਕਰੋੜ ਜਲਦੀ ਮਿਲ ਜਾਣਗੇ। ਇਸ 'ਚ 600 ਵਿਦਿਆਰਥੀਆਂ ਲਈ ਹੋਸਟਲ, 25 ਵਿਦਿਆਰਥੀਆਂ ਲਈ ਘਰ, 90 ਕਰਮਚਾਰੀਆਂ ਲਈ ਰਿਹਾਇਸ਼ ਅਤੇ ਬੈਂਕ ਦੀ ਵਿਵਸਥਾ ਮੌਜੂਦ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਬ ਧਰਮ ਪੜ੍ਹਾਈ ਕੇਂਦਰ ਬਣਾਇਆ ਜਾਵੇਗਾ। ਇਸ ਤਰ੍ਹਾਂ ਯੂ.ਕੇ., ਕੈਨੇਡਾ ਵਰਗੇ ਦੋਸ਼ਾਂ 'ਚ ਯੂਨੀਵਰਸਿਟੀਆਂ 'ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ 'ਤੇ ਪ੍ਰਚਾਰ-ਪ੍ਰਸਾਰ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਮਾਲੀ ਹਾਲਤ ਜਲਦੀ ਹੀ 5 ਟਰੀਲੀਅਨ ਡਾਲਰ ਨੂੰ ਛੂਹ ਜਾਵੇਗੀ। ਇਸ ਦੇ ਲਈ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ, ਜਿਸ ਦੇ ਬਾਵਜੂਦ ਅਸੀਂ ਸਫਲ ਹੋਵਾਂਗੇ।
ਕੈਪਟਨ ਅਮਰਿੰਦਰ ਸਿੰਘ ਵਲੋਂ ਨਾ ਮੌਜੂਦ ਹੋਣ ਦੀ ਸੂਰਤ 'ਚ ਉਨ੍ਹਾਂ ਦੇ ਸਥਾਨ 'ਤੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਹਰ ਤਰ੍ਹਾਂ ਨਾਲ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣਾ ਵਧੀਆ ਸਹਿਯੋਗ ਦੇਵੇਗਾ। ਉਨ੍ਹਾਂ ਨੇ ਇਸ ਗੱਲ ਦੀ ਸ਼ੱਕ ਪ੍ਰਗਟ ਕੀਤਾ ਸੀ ਕਿ ਇਹ ਸਮਾਰੋਹ ਕੇਵਲ ਉਦਘਾਟਨ ਤੱਕ ਨਹੀਂ ਰਹਿਣਾ ਚਾਹੀਦਾ ਹੈ, ਸਗੋਂ ਇਸ ਦੀ ਉਸਾਰੀ ਕੰਮ ਨੂੰ ਪੂਰੇ ਅੰਜਾਮ ਤੱਕ ਪੰਹੁਚਾਉਣਾ ਕੇਂਦਰ ਦੀ ਜਿੰਮੇਵਾਰੀ ਹੋਵੇਗੀ ਪਰ ਕੇਂਦਰੀ ਮੰਤਰੀ ਨਿਸ਼ੰਕ ਨੇ ਸਪੱਸ਼ਟ ਕਰ ਦਿੱਤਾ ਸੀ ਇਹ ਉਸਾਰੀ ਕੰਮ ਜਲਦੀ ਕਰਵਾਇਆ ਜਾਵੇਗਾ ਅਤੇ ਇਸ ਦੀ ਮਾਸਿਕ ਪ੍ਰੋਗਰੇਸ ਰਿਪੋਰਟ ਮੰਗਵਾਈ ਜਾਵੇਗੀ। ਮੌਕੇ 'ਤੇ ਮੌਜੂਦ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਨੇ ਏਅਰਪੋਰਟ 'ਤੇ ਉਡਾਣਾਂ ਦੀ ਮੰਗ ਨੂੰ ਪੁਰਜੋਰ ਚੁੱਕਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਨਾਂ ਵਧਾਉਣ ਦੀ ਲੋੜ ਹੈ। ਇਨ੍ਹਾਂ ਉਡਾਨਾਂ ਨੂੰ ਵਾਇਆ ਦਿੱਲੀ ਦੀਆਂ ਬਜਾਵਾਂ ਸਿੱਧਾ ਅੰਮ੍ਰਿਤਸਰ ਨੂੰ ਮੌਕੇ ਦੇਣਾ ਚਾਹੀਦਾ ਹੈ ਤਾਂ ਕਿ ਏਅਰਪੋਰਟ ਦੀ ਤਰੱਕੀ ਹੋ ਸਕੇ। ਉਡਾਨਾਂ ਨੂੰ ਹੋਰ ਹਵਾਈ ਅੱਡਿਆਂ ਦੀ ਥਾਂ ਲੰਦਨ ਦੇ ਹੀਥਰੋ ਹਵਾਈ ਅੱਡੇ 'ਤੇ ਲੈਂਡ ਕੀਤਾ ਜਾਵੇ। ਸਮਾਰੋਹ 'ਚ ਸਰਹੱਦ ਰੇਂਜ ਪੁਲਸ ਦੇ ਆਈ.ਜੀ ਐੱਸ.ਪੀ.ਐੱਸ ਪਰਮਾਰ ਦੇ ਨਿਰਦੇਸ਼ਨ 'ਚ ਪੁਲਸ ਦੇ ਵਧੀਆ ਪ੍ਰਬੰਧਾਂ 'ਚ 2 ਜ਼ਿਲਿਆਂ ਦੀ ਸ਼ਸਤਰਬੰਦ ਪੁਲਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਸੰਜੈ ਗੁਪਤਾ ਚੇਅਰਮੈਨ ਬੋਰਡ ਆਫ ਗਰਵਨਰ, ਪ੍ਰੋ.ਨਾਗਾਰਾਜਨ ਰਾਮਾਮੂਰਤੀ ਡਾਇਰੈਕਟਰ ਆਈ.ਆਈ ਐੱਮ. ਐੱਮ. ਏ, ਸੰਸਦ ਗੁਰਜੀਤ ਔਜਲਾ, ਅਨਿਲ ਜੋਸ਼ੀ, ਰੀਨਾ ਜੇਤਲੀ ਆਦਿ ਮੌਜੂਦ ਸਨ ।
ਅੰਮ੍ਰਿਤਸਰ ਟਰੇਨ ਹਾਦਸੇ ਦੇ ਪੀੜਤ ਪਰਿਵਾਰਾਂ ਵੱਲੋਂ ਲਗਾਇਆ ਧਰਨਾ 22 ਤੱਕ ਮੁਲਤਵੀ
NEXT STORY