ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਹਰਿੰਦਰ ਕੌਰ ਨੂੰ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਹਰਿੰਦਰ ਕੌਰ ਦੇ ਨਾਂ ਖਰਾਬ ਮੌਸਮ ਵਿਚ ਵੀ 1 ਏਕੜ ਵਿਚ 19 ਕੁਇੰਟਲ ਬਾਸਮਤੀ ਫਸਲ ਉਗਾਉਣ ਦਾ ਰਿਕਾਰਡ ਹੈ। ਕਿਸਾਨ ਹਰਿੰਦਰ ਕੌਰ 33 ਏਕੜ ਜ਼ਮੀਨ ਦੀ ਮਾਲਕਣ ਹੈ। ਹਰਿੰਦਰ ਕੌਰ ਦਾ 1998 ਵਿਚ ਕਮਲਜੀਤ ਸਿੰਘ ਨਾਲ ਵਿਆਹ ਹੋਇਆ ਤੇ ਫਿਰ 2000 ਵਿਚ ਪਰਿਵਾਰ ਪਿੰਡ ਬਲਬੀਰਪੁਰਾ ਆ ਗਿਆ। ਪਹਿਲਾਂ ਹਰਿੰਦਰ ਆਪਣੇ ਪਤੀ ਨਾਲ ਖੇਤੀ ਵਿਚ ਹੱਥ ਵਟਾਉਂਦੀ ਸੀ ਪਰ ਬਾਅਦ ਵਿਚ ਉਨ੍ਹਾਂ ਦੇ ਪਤੀ ਬੀਮਾਰ ਰਹਿਣ ਲੱਗ ਗਏ ਜਿਸ ਤੋਂ ਬਾਅਦ ਹਰਿੰਦਰ ਕੌਰ ਨੇ ਖੁਦ ਇਕੱਲਿਆਂ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2017 ਵਿਚ ਮੌਤ ਹੋਣ ਤੋਂ ਬਾਅਦ ਉਹ ਇਕੱਲੇ ਆਪਣੇ 3 ਬੱਚਿਆਂ ਨੂੰ ਪਾਲ ਰਹੀ ਹੈ।
ਦੱਸ ਦੇਈਏ ਕਿ ਸਾਲ 2017-18 ਦੇ ਸੀਜ਼ਨ ਵਿਚ ਹਰਿੰਦਰ ਨੇ ਆਪਣੇ ਖੇਤ ਵਿਚ ਝੋਨਾ ਲਗਾਇਆ ਸੀ। ਖਰਾਬ ਮੌਸਮ ਕਾਰਨ ਜਿੱਥੇ ਸੂਬੇ ਦੇ ਜ਼ਿਆਦਾਤਰ ਕਿਸਾਨ ਇਸ ਦੀ ਮਾਰ ਹੇਠ ਆ ਗਏ ਸਨ। ਉਥੇ ਹੀ ਬਾਵਜੂਦ ਇਸ ਦੇ ਹਰਿੰਦਰ ਨੇ 1 ਏਕੜ ਵਿਚ ਬਾਸਮਤੀ 1509 ਦੀ 19 ਕੁਇੰਟਲ ਫਸਲ ਉਗਾਈ, ਜੋ ਕਿ ਖਰਾਬ ਮੌਸਮ ਵਿਚ ਵੱਡੀ ਉਪਲੱਬਧੀ ਹੈ। ਇਸ ਤੋਂ ਇਲਾਵਾ ਹਰਿੰਦਰ ਕੌਰ ਦੱਸਦੀ ਹੈ ਕਿ ਉਹ ਪਰਾਲੀ ਸਾੜਨ ਦੀ ਬਜਾਏ ਖੇਤ ਵਿਚ ਹੀ ਇਸਤੇਮਾਲ ਕਰਦੀ ਹੈ।
ਢੱਡਰੀਆਂ ਵਾਲੇ ਦੇ ਸਾਥੀ ਤੋਂ ਜਥੇਦਾਰ ਨੇ ਮੰਗਿਆ 15 ਦਿਨਾਂ 'ਚ ਸਪੱਸ਼ਟੀਕਰਨ, ਜਾਣੋ ਵਜ੍ਹਾ
NEXT STORY