ਅੰਮ੍ਰਿਤਸਰ (ਸੁਮਿਤ ਖੰਨਾ) : ਇਨਸਾਨੀਅਤ ਨਾਲੋਂ ਵੱਡੀ ਇਸ ਦੁਨੀਆ 'ਤੇ ਹੋਰ ਕੋਈ ਚੀਜ਼ ਨਹੀਂ ਹੈ। ਇਨਸਾਨੀਅਤ ਦੀਆਂ ਬਹੁਤ ਸਾਰੀਆਂ ਮਿਸਾਲਾਂ ਤੁਸੀਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਬੀਬੀ ਇੰਦਰਜੀਤ ਕੌਰ ਬਾਰੇ ਦੱਸਣ ਜਾ ਰਹੇ ਹਾਂ, ਜੋ ਅੰਮ੍ਰਿਤਸਰ 'ਚ ਪਿੰਗਲਵਾੜਾ ਸੰਸਥਾ ਚਲਾ ਰਹੇ ਹਨ। ਬੀਬੀ ਇੰਦਰਜੀਤ ਕੌਰ ਨੇ ਉਨ੍ਹਾਂ ਲੋਕਾਂ ਦੀ ਸੇਵਾ 'ਚ ਆਪਣਾ ਜੀਵਨ ਬਤੀਤ ਕੀਤਾ ਹੈ, ਜੋ ਮੰਦਬੁੱਧੀ ਤੇ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਦੇ ਆਪਣੇ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ।
ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸੇਵਾ ਕਰਨ ਪਸੰਦ ਹੈ। ਉਨ੍ਹਾਂ ਕਿਹਾ ਕਿ ਅਨੰਦ ਦੀ ਅਵਸਥਾ ਸੇਵਾ 'ਚੋਂ ਹੀ ਮਿਲਦੀ ਹੈ ਤੇ ਜਿਸ ਨੂੰ ਇਹ ਆ ਜਾਂਦਾ ਹੈ ਉਹ ਪਿਛੇ ਨਹੀਂ ਹੱਟ ਸਕਦਾ। ਉਨ੍ਹਾਂ ਦੱਸਿਆ ਕਿ ਸੰਸਥਾ 'ਚ ਕੁੱਲ 1800 ਦੇ ਕਰੀਬ ਲੋਕ ਹਨ, ਜਿਨ੍ਹਾਂ 'ਚ ਸਪੈਸ਼ਲ 109 ਬੱਚੇ ਹਨ ਜੋ ਬੱਚੇ ਸਕੂਲ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਇਨ੍ਹਾਂ ਸਪੈਸ਼ਲ ਬੱਚਿਆਂ ਲਈ ਕੁਝ ਖਾਸ ਨਹੀਂ ਕਰ ਰਹੀਆਂ। ਜਿਹੜੇ ਬੱਚਿਆਂ ਨੂੰ ਕੁਝ ਸੁਣਾਈ ਨਹੀਂ ਦਿੰਦਾ ਉਨ੍ਹਾਂ ਲਈ ਵੀ ਅਜੇ ਤੱਕ ਸਰਕਾਰ ਵਲੋਂ ਸਕੂਲ ਨਹੀਂ ਖੋਲ੍ਹੇ ਗਏ। ਸਾਡੀ ਸੰਸਥਾ ਵਲੋਂ ਇਨ੍ਹਾਂ ਬੱਚਿਆ ਲਈ ਸਕੂਲ ਸ਼ੁਰੂ ਕੀਤੇ ਗਏ ਹਨ, ਜਿਥੇ 200 ਦੇ ਕਰੀਬ ਬੱਚੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਦੇ ਵੀ ਲੋਕਾਂ ਵਲੋਂ ਸਾਨੂੰ ਸਹਿਯੋਗ ਮਿਲਦਾ ਹੈ ਉਥੇ ਅਸੀਂ ਇਹ ਸਕੂਲ ਸ਼ੁਰੂ ਕਰ ਰਹੇ ਹਾਂ। ਚਾਈਲਡ ਵੈਲਫੇਅਰ ਕਮੇਟੀ ਦੇ ਜਰੀਏ ਇਹ ਸਪੈਸ਼ਲ ਬੱਚੇ ਸਾਡੇ ਕੋਲ ਪਹੁੰਚਦੇ ਹਨ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਮਿਸਾਲ ਬਣੀ 104 ਸਾਲਾ ਬੇਬੇ ਮਾਨ ਕੌਰ, ਰਾਸ਼ਟਰਪਤੀ ਕਰਨਗੇ ਸਨਮਾਨਿਤ
ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਥਾਣੇ 'ਚ ਕੇਸ ਦਰਜ
NEXT STORY