ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ 10 ਹੋਰ ‘ਏਅਰ-ਪਾਰਕਿੰਗ’ ਸਟੈਂਡ ਬਣਾਏ ਜਾਣ ਜਾ ਰਹੇ ਹਨ। ਇਸ ਲਈ ਦਿੱਤੀ ਮਨਜ਼ੂਰੀ ਪਾਸ ਹੋ ਚੁੱਕੀ ਹੈ, ਹੁਣ ਸਿਰਫ ਡੀ. ਜੀ. ਸੀ. ਏ. ਇਜਾਜ਼ਤ ਦੀ ਉਡੀਕ ਹੈ। ਹਵਾਈ ਅੱਡੇ ਦੇ ਡਾਇਰੈਕਟਰ ਜਨਰਲ ਵਿਪਿਨ ਕਾਂਤ ਸੇਠ ਇਸ ਲਈ ਗੰਭੀਰਤਾ ਨਾਲ ਯੋਜਨਾ ਬਣਾ ਰਹੇ ਹਨ। ਸਬੰਧਤ ਜਾਣਕਾਰੀ ਵਿਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਪਾਰਕਿੰਗ ਲਈ ਪਹਿਲਾਂ 14 ਪਾਰਕਿੰਗ ਸਟੈਂਡ (ਏਪਰਨ) ਮੌਜੂਦ ਹਨ, ਜਿੱਥੇ ਜਹਾਜ਼ ਸੁਰੱਖਿਅਤ ਰਹਿ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ
ਇਸ ਦੀ ਸਮਰੱਥਾ ਨੂੰ ਵਧਾ ਕੇ ਹੁਣ 10 ਹੋਰ ਏਅਰਕ੍ਰਾਫਟ ਪਾਰਕਿੰਗ ਸਟੈਂਡ ਬਣਾਏ ਜਾਣਗੇ, ਅਕਸਰ ਦੇਖਿਆ ਗਿਆ ਹੈ ਕਿ ਕਈ ਵਾਰ ਖਰਾਬ ਮੌਸਮ ਕਾਰਨ ਜਹਾਜ ਕਿਸੇ ਹੋਰ ਏਅਰਪੋਰਟ ’ਤੇ ਲੈਂਡ ਨਹੀਂ ਕਰ ਪਾਉਂਦੇ ਹਨ। ਵਿਕਲਪਕ ਤੌਰ ’ਤੇ ਹੋਰ ਵੱਡੇ ਹਵਾਈ ਅੱਡਿਆਂ ਨਾਲ ਸੰਪਰਕ ਕਰ ਕੇ ਜਹਾਜ਼ਾਂ ਨੂੰ ਮੋਡ਼ ਦਿੱਤਾ ਜਾਂਦਾ ਹੈ। ਮੌਸਮ ਠੀਕ ਹੋਣ ਤੋਂ ਬਾਅਦ, ਉਨ੍ਹਾਂ ਨੂੰ ਨਿਰਧਾਰਤ ਮੰਜਿਲ ’ਤੇ ਵਾਪਸ ਭੇਜ ਦਿੱਤਾ ਜਾਂਦਾ ਹੈ। ਡਾਇਵਰਟ ਕੀਤੇ ਗਏ ਹਵਾਈ ਜਹਾਜ਼ਾਂ ਦੀ ਵੱਡੀ ਗਿਣਤੀ ਕਾਰਨ, ਏਅਰਪੋਰਟਾਂ ਨੂੰ ਅਕਸਰ ਏਪਰਨ ਦੀ ਘਾਟ ਕਾਰਨ ਰਨਵੇ ਦੇ ਨੇੜੇ ਪਾਰਕ ਕਰਨਾ ਪੈਂਦਾ ਹੈ, ਬਾਹਰ ਜਾਣ ਵਾਲੇ ਜਹਾਜ਼ਾਂ ਨੂੰ ਐਮਰਜੈਂਸੀ ਲੈਂਡਿੰਗ ਦੇਣੀ ਪੈਂਦੀ ਹੈ।
ਪੜ੍ਹੋ ਇਹ ਵੀ ਖ਼ਬਰ: ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼
ਕਈ ਵਾਰ ਦਿੱਲੀ ਹਵਾਈ ਅੱਡੇ ਤੋਂ ਵੀ ਯਾਤਰੀ ਜਹਾਜ਼ਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਵੱਲ ਮੋੜ ਲੈਂਦੇ ਹਨ। ਨਵੀਂ ਪ੍ਰਣਾਲੀ ਵਿਚ ਹੁਣ ਐਪਰਨ ਦੀ ਸਮਰੱਥਾ 24 ਹੋ ਜਾਵੇਗੀ। ਖਰਾਬ ਮੌਸਮ ਕਾਰਨ ਦਿੱਲੀ ਤੋਂ ਆਉਣ ਵਾਲੀਆਂ ਜ਼ਿਆਦਾਤਰ ਉਡਾਣਾਂ ਜੈਪੁਰ ਅਤੇ ਅੰਮ੍ਰਿਤਸਰ ਵੱਲ ਆਉਂਦੀਆਂ ਹਨ। ਇਸ ਵਿਚ ਜੈਪੁਰ ਦੀ ਏਅਰੋਨੌਟਿਕਲ ਦੂਰੀ ਦਿੱਲੀ ਤੋਂ 231 ਕਿਲੋਮੀਟਰ ਹੈ, ਜਦੋਂ ਕਿ ਅੰਮ੍ਰਿਤਸਰ ਦੀ ਦਿੱਲੀ ਹਵਾਈ ਅੱਡੇ ਤੋਂ 399 ਕਿਲੋਮੀਟਰ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ
NEXT STORY