ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸੁਲਤਾਨਵਿੰਡ ਰੋਡ 'ਤੇ ਸਥਿਤ ਤੇਜ਼ ਨਗਰ 'ਚ ਕੁਝ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕੰਵਲਜੀਤ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਘਰ 'ਚ ਵਿਆਹ ਦੀ ਪਹਿਲੀ ਲੋਹੜੀ ਦਾ ਪ੍ਰੋਗਰਾਮ ਸੀ। ਕੰਵਲਜੀਤ ਜਦੋਂ ਆਪਣੇ ਦੋਸਤ ਨਾਲ ਲੋਹੜੀ ਦਾ ਸਾਮਾਨ ਲੈਣ ਲਈ ਗਿਆ ਤਾਂ ਰਾਹ 'ਚ ਖੜ੍ਹੇ ਕੁਝ ਵਿਅਕਤੀਆਂ ਨੂੰ ਉਸ ਨੇ ਰਾਸਤਾ ਦੇਣ ਲਈ ਕਿਹਾ ਪਰ ਉਕਤ ਵਿਅਕਤੀਆਂ ਨੇ ਰਾਸਤਾ ਦੇਣ ਦੀ ਬਜਾਏ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਚਾਕੂ ਤੇ ਇੱਟਾਂ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਾਰਨ ਦੱਸੋ ਨੋਟਿਸ ਮਗਰੋਂ ਠੰਡੇ ਪਏ ਕੁਲਬੀਰ ਜ਼ੀਰਾ (ਵੀਡੀਓ)
NEXT STORY