ਚੰਡੀਗੜ੍ਹ(ਮਨਮੋਹਨ)— ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਬਗਾਵਤੀ ਝੰਡਾ ਚੁੱਕਣ ਤੋਂ ਬਾਅਦ ਅੱਜ ਕਾਂਗਰਸ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ 'ਤੇ ਬੋਲਦੇ ਹੋਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੈਂ ਸਰਕਾਰ ਵਿਰੁੱਧ ਕੁੱਝ ਨਹੀਂ ਬੋਲਿਆ। ਮੈਂ ਤਾਂ ਸਿਰਫ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 3 ਦਿਨਾਂ ਦੇ ਅੰਦਰ ਹਾਈਕਮਾਨ ਨੂੰ ਆਪਣਾ ਜਵਾਬ ਦੇਵਾਂਗਾ। ਕਾਂਗਰਸੀ ਮੰਚ ਦਾ ਬਾਈਕਾਟ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਕਾਂਗਰਸੀ ਮੰਚ ਦਾ ਨਹੀਂ ਸਗੋਂ ਭ੍ਰਿਸ਼ਟ ਅਧਿਕਾਰੀਆਂ ਦਾ ਬਾਈਕਾਟ ਕੀਤਾ ਸੀ, ਜੋ ਉਸ ਸਮੇਂ ਸਟੇਜ 'ਤੇ ਮੌਜੂਦ ਸਨ।
ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਫਿਰੋਜ਼ਪੁਰ ਵਿਚ ਨਵੇਂ ਬਣੇ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਸਮਾਗਮ ਰੱਖਿਆ ਗਿਆ ਸੀ, ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਹਾਜ਼ਰੀ ਲਗਾਈ ਸੀ। ਉਸ ਦੌਰਾਨ ਸਟੇਜ 'ਤੇ ਆਪਣੇ ਸੰਬੋਧਨ ਵਿਚ ਕੁਲਬੀਰ ਜ਼ੀਰਾ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ ਅਤੇ ਮੰਚ ਦਾ ਬਾਈਕਾਟ ਕਰਕੇ ਉਥੋਂ ਚਲੇ ਗਏ ਸਨ।
ਪਹਿਲਾਂ 'ਆਪ' ਤੇ ਹੁਣ 'ਪਾਪ' ਦਾ ਪ੍ਰਧਾਨ ਬਣਿਆ ਖਹਿਰਾ : ਮਜੀਠੀਆ (ਵੀਡੀਓ)
NEXT STORY