ਅੰਮ੍ਰਿਤਸਰ,(ਵੈਬ ਡੈਸਕ): ਸ਼ਹਿਰ 'ਚ ਬੁੱਧਵਾਰ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਦੌਰਾਨ ਦੇਰ ਰਾਤ ਹਵਾਈ ਫੌਜ ਵਲੋਂ ਅੰਮ੍ਰਿਤਸਰ ਨੇੜੇ ਮੌਕ ਡਰਿਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਅੰਮ੍ਰਿਤਸਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਬਾਰੇ ਸੂਚਨਾ ਦਿੰਦੇ ਹੋਏ ਕਿਹਾ ਕਿ ਫੌਜ ਵਲੋਂ ਸ਼ਹਿਰ 'ਚ ਯੁੱਧ ਅਭਿਆਸ ਦੀ ਮੌਕ ਡਰਿਲ ਕੀਤੀ ਜਾਵੇਗੀ। ਜਿਸ ਦੌਰਾਨ ਵੱਜਣ ਵਾਲੇ ਸਾਇਰਨ (ਖਤਰੇ ਦਾ ਘੁੱਗੂ) ਦੀ ਆਵਾਜ਼ ਸੁਣਾਈ ਦੇਵੇਗੀ। ਫੌਜ ਵਲੋਂ ਲੋਕਾਂ ਨੂੰ ਕਿਹਾ ਗਿਆ ਕਿ ਇਸ ਅਭਿਆਸ ਦੌਰਾਨ ਸਾਈਰਨ ਦੀ ਆਵਾਜ਼ ਸੁਣਨ 'ਤੇ ਲੋਕ ਬਿਲਕੁਲ ਨਾ ਡਰਨ ਕਿਉਂਕਿ ਇਹ ਹਵਾਈ ਫੌਜ ਵਲੋਂ ਯੁੱਧ ਅਭਿਆਸ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਈਰਨ ਦੀ ਆਵਾਜ਼ ਕਾਫੀ ਦੂਰ ਤਕ ਸੁਣੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਵਾਈ ਫੌਜ ਵਲੋਂ ਸੋਮਵਾਰ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰ ਕਈ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਸ ਤੋਂ ਬਾਅਦ ਅੱਜ ਪਾਕਿਸਤਾਨ ਦੀ ਹਵਾਈ ਫੌਜ ਵਲੋਂ ਵੀ ਸਰਹੱਦੀ ਇਲਾਕੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਮੱਦੇਨਜ਼ਰ ਫੌਜ ਵਲੋਂ ਸ਼ਹਿਰ 'ਚ ਅਲਰਟ ਜਾਰੀ ਕੀਤਾ ਗਿਆ ਹੈ।
ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ 'ਚ ਅਣਗਹਿਲੀ, ਹੋਵੇਗੀ ਜਾਂਚ
NEXT STORY