ਅੰਮ੍ਰਿਤਸਰ (ਕਮਲ, ਜੀਆ) - ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਬਦਲਣ ਦੇ ਫੈਸਲੇ 'ਤੇ ਅਮਲ ਨਾ ਹੋਣ ਕਾਰਨ ਪੈਦਾ ਹੋਏ ਸੰਵਿਧਾਨਕ ਸੰਕਟ 'ਤੇ ਦਖਲ-ਅੰਦਾਜ਼ੀ ਕਰਨ। ਚੁੱਘ ਨੇ ਕਿਹਾ ਕਿ ਸੀ. ਐੱਮ. ਨੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਊਰਜਾ ਅਤੇ ਸੌਰ ਨਵੀਨੀਕਰਨ ਮੰਤਰਾਲਾ ਵਰਗਾ ਮਹੱਤਵਪੂਰਨ ਵਿਭਾਗ ਸੌਂਪਣ ਦਾ ਫੈਸਲਾ ਕੀਤਾ ਸੀ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੰਤਰੀ ਸਿੱਧੂ ਨੇ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਇਹ ਵਿਭਾਗ ਨਹੀਂ ਸੰਭਾਲਿਆ। ਸਿੱਧੂ ਕਾਫੀ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਹਨ। ਇਸ ਕਾਰਨ ਜਿਥੇ ਉਨ੍ਹਾਂ ਨੂੰ ਸੌਂਪੇ ਗਏ ਵਿਭਾਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਸਿੱਧੂ ਬਿਨਾਂ ਕੰਮ ਕੀਤੇ ਹੀ ਸਰਕਾਰੀ ਖਜ਼ਾਨੇ 'ਤੇ ਬੋਝ ਬਣੇ ਹੋਏ ਹਨ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਖੁੱਲ੍ਹੇਆਮ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਆਪਣਾ ਅਹੁਦਾ ਨਹੀਂ ਸੰਭਾਲ ਰਿਹਾ ਹੈ। ਅਜਿਹੇ ਵਿਚ ਸੂਬੇ ਦੀ ਜਨਤਾ ਅਫਸਰਸ਼ਾਹੀ ਤਰਾਹ-ਤਰਾਹ ਕਰ ਰਹੀ ਹੈ।
ਮੰਤਰੀ ਬਿਨਾਂ ਪਾਵਰਕਾਮ ਬਿਜਲੀ ਸਬਸਿਡੀ ਨੂੰ ਤਰਸੀ
NEXT STORY