ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ’ਚ 31 ਅਗਸਤ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕ ਦਰਬਾਰ ਸਾਹਿਬ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਹਾਲੈਂਡ, ਬੈਂਕਾਕ ਤੇ ਆਸਟ੍ਰੇਲੀਆ ਤੋਂ ਫੁੱਲ ਮੰਗਵਾਏ ਗਏ 85 ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਬੁੱਧਵਾਰ ਤੋਂ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਹੈ ਤੇ 30 ਅਗਸਤ ਸ਼ਾਮ ਤੱਕ ਮੁਕੰਮਲ ਹੋ ਜਾਵੇਗਾ। ਇਹ ਸਾਰਾ ਕੰਮ ਦਿੱਲੀ ਦੇ ਇਕ ਵਪਾਰੀ ਸ਼ਰਧਾਲੂ ਕੇਕੇ ਸ਼ਰਮਾ ਵਲੋਂ ਕਰਵਾਇਆ ਜਾ ਰਿਹਾ ਹੈ। 2018 ’ਚ ਵੀ ਉਨ੍ਹਾਂ ਨੇ ਹੀ ਸਜਾਵਟ ਦਾ ਕੰਮ ਕੀਤਾ ਸੀ।
ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ, ਅਕਾਲ ਤਖਤ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੇ ਸਾਰੀ ਪਰਿਕਰਮਾ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। 224 ਕੁਇੰਟਲ ਫੁੱਲਾਂ ਨੂੰ 14 ਟਰੱਕਾਂ ’ਚ ਲਿਆਂਦਾ ਗਿਆ ਹੈ।
ਕੰਮ ਸੰਭਾਲ ਰਹੇ ਅਵਿਰਾਮ ਪਾਤਰਾ ਨੇ ਦੱਸਿਆ ਇਕ ਟਰੱਕ ’ਚ 1600ਕਿਲੋਂ ਫੁੱਲ ਹਨ। ਇਨ੍ਹਾਂ ਦੀ ਕੀਮਤ ਕਰੀਬ 1 ਕਰੋੜ ਹੈ। ਸਜਾਵਟ ’ਚ 25 ਲੱਖ ਦੇ ਕਰੀਬ ਖਰਚਾ ਹੋਵੇਗਾ।
ਸ਼ਹਿਰ ਵਿਚ ਚੱਲ ਰਹੇ ਐਡਵਰਟਾਈਜ਼ਮੈਂਟ ਕੰਟਰੈਕਟ ਦਾ ਸਕੈਂਡਲ ਫਿਰ ਉਭਰਿਆ
NEXT STORY