ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ (ਥੜ੍ਹਾ ਸਾਹਿਬ) ਵਿਖੇ ਕੋਰੋਨਾ ’ਤੇ ਫਤਹਿ ਪਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਦੁਆਰਾ ਕੀਰਤਨ ਕੀਤਾ ਗਿਆ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਦੁੱਖਾਂ ਦਾ ਦਾਰੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜਿੱਥੇ ਕੋਈ ਦਵਾ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਆਉਂਦੀ ਹੈ। ਇਸ ਲਈ ਸਰਬੱਤ ਦੇ ਭਲੇ ਦੀ ਅਰਦਾਸ ’ਚ ਹੀ ਸਾਡਾ ਸਭ ਦਾ ਭਲਾ ਹੈ।
ਇਹ ਵੀ ਪੜ੍ਹੋਂ : ਸਾਵਧਾਨ ਹੋ ਜਾਓ ਕਿਉਂਕਿ ਆਪਣਿਆਂ ਤੋਂ ਵਿਛੜਨ ਦਾ ਗਮ ਅਸੀਂ ਹੋਰ ਨਹੀਂ ਸਹਿ ਸਕਦੇ
ਕਰਫਿਊ ਤੇ ਤਾਲਾਬੰਦੀ ਖੁੱਲ੍ਹਣ ਕਾਰਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਇਸ ਦਿਨ ਵੀ ਹਾਜ਼ਰੀ ਆਮ ਵਰਗੀ ਹੀ ਰਹੀ। ਪੁਲਸ ਪ੍ਰਸ਼ਾਸਨ ਵਲੋਂ ਹੈਰੀਟੇਜ਼ ਸਟਰੀਟ, ਜ਼ਲਿ੍ਹਆਂਵਾਲਾ ਬਾਗ, ਰਾਮਾਨੰਦ ਦਾ ਬਾਗ, ਸ਼ਨੀ ਮੰਦਰ, ਮੋਚੀ ਬਜ਼ਾਰ ਆਦਿ ਸਾਰੇ ਨਾਕੇ ਜੋ ਪੱਕੇ ਤੌਰ ’ਤੇ ਸੀਲ ਕੀਤੇ ਗਏ ਸਨ ਖੋਲ੍ਹ ਦਿੱਤੇ ਗਏ ਹਨ ਪਰ ਫੇਰ ਵੀ ਉਥੋਂ ਇੱਕਾ-ਦੁੱਕਾ ਸੰਗਤਾਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਦੇਖੀਆਂ ਗਈਆਂ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਦੀਦਾਰੇ ਕਰਨ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ। ਠੰਢੇ-ਮਿੱਠੇ ਜਲ ਛਕੇ ਤੇ ਲੰਗਰ ਛਕੇ। ਇਸ ਦੇ ਇਲਾਵਾ ਜੋੜਾ ਘਰ, ਗੁਰੂ ਰਾਮਦਾਸ ਲੰਗਰ ਅਤੇ ਫਰਸ਼ ਦੇ ਇਸ਼ਨਾਨ ਦੀ ਸੇਵਾ ਕੀਤੀ। ਘੰਟਾ ਘਰ ਵਾਲੀ ਬਾਹੀ ’ਤੇ ਡਾਕਟਰੀ ਟੀਮ ਵਲੋਂ ਸੰਗਤਾਂ ਨੂੰ ਥਰਮੋ ਸਕ੍ਰੀਨਿੰਗ ਕਰਕੇ ਪ੍ਰਵੇਸ਼ ਦੁਆਰ ਦੁਆਰਾ ਦਰਸ਼ਨਾ ਲਈ ਅੰਦਰ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋਂ : ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ 'ਚ ਬਿਆਨਿਆ ਦਰਦ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗਿਆਨੀ ਜਗਤਾਰ ਸਿੰਘ ਨੇ ਕੀਤੀ ਕਥਾ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਰਠਿ ਮਹਲਾ 3 ਦੀ ਬਾਣੀ ਦੀ ਕਥਾ ਕਰਦਿਆਂ ਸਿੰਘ ਸਾਹਿਬ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਹੇ ਹਰੀ ਤੂੰ ਆਪਣੇ ਭਗਤਾਂ ਦੀ ਇੱਜਤ ਸਦਾ ਰੱਖਦਾ ਆਇਆ ਹੈਂ। ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ। ਤੂੰ ਹਰਨਾਖਸ਼ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ ਜਿਹੜੇ ਮਨੁੱਖ ਗੁਰੂ ਦੇ ਸਨਮੁੱਖ ਰਹਿੰਦੇ ਹਨ ਉਨ੍ਹਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜਤ ਬਚਾਂਦਾ ਹੈਂ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ’ਚ ਪੈ ਕੇ ਕੁਰਾਹੇ ਪਏ ਰਹਿੰਦੇ ਨੇ।
ਸਾਵਧਾਨ! ਅਸੀਂ ਹੋਰ ਨਹੀਂ ਸਹਿ ਸਕਦੇ ਆਪਣਿਆਂ ਤੋਂ ਵਿਛੜਨ ਦਾ ਗਮ
NEXT STORY