ਅੰਮ੍ਰਿਤਸਰ, (ਮਹਿੰਦਰ)- ਮਲੋਟ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਖਿਲਾਫ ਅੰਮ੍ਰਿਤਸਰ ’ਚ ਰਹਿ ਰਹੀ ਉਨ੍ਹਾਂ ਦੀ ਪਤਨੀ ਵੱਲੋਂ ਦਰਜ ਕਰਵਾਏ ਗਏ ਦਾਜ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਗਲਤ ਦੱਸਦਿਅਾਂ ਪੰਜਾਬ ਪੱਧਰ ’ਤੇ ਬਾਰ ਐਸੋਸੀਏਸ਼ਨਾਂ ਨੂੰ ਅਦਾਲਤੀ ਕੰਮ-ਧੰਦਾ ਬੰਦ ਰੱਖਣ ਦਾ ਸੱਦਾ ਕੀਤਾ ਗਿਆ ਸੀ, ਜਿਸ ਤਹਿਤ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਵੀ ਇਸ ਸੱਦੇ ਨੂੰ ਪੂਰਾ ਸਮਰਥਨ ਦਿੰਦੇ ਹੋਏ ਮੰਗਲਵਾਰ ਨੂੰ ਨੋ ਵਰਕ ਡੇਅ ਐਲਾਨਦਿਅਾਂ ਅਦਾਲਤੀ ਕੰਮ ਬੰਦ ਰੱਖਿਆ, ਜਿਸ ਕਾਰਨ ਦੂਰ-ਦੁਰਾਡਿਓਂ ਲੋਕਾਂ ਨੂੰ ਆਪਣੇ ਮਾਮਲਿਆਂ ਨਾਲ ਸਬੰਧਤ ਅਗਲੀਅਾਂ ਤਰੀਕਾਂ ਲੈ ਕੇ ਵਾਪਸ ਘਰਾਂ ਨੂੰ ਪਰਤਣਾ ਪਿਆ।
ਇਸ ਸਬੰਧੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ, ਉਪ ਪ੍ਰਧਾਨ ਕਸ਼ਮੀਰ ਸਿੰਘ ਬੁੱਟਰ ਤੇ ਸਕੱਤਰ ਇੰਦਰਜੀਤ ਸਿੰਘ ਅਡ਼ੀ ਨੇ ਦੱਸਿਆ ਕਿ ਮਲੋਟ ਬਾਰ ਐਸੋਸੀਏਸ਼ਨ ਦੇ ਉਪ
ਪ੍ਰਧਾਨ ਸੰਤੋਖ ਕਸ਼ਮੀਰ ਸਿੰਘ ਭੁੱਲਰ ਦਾ ਅੰਮ੍ਰਿਤਸਰ ਵਾਸੀ ਪਵਨੀਤ ਕੌਰ ਨਾਲ ਵਿਆਹ ਹੋਇਆ ਸੀ, ਜਿਸ ਨੇੇ ਆਪਣੇ ਪਤੀ ਖਿਲਾਫ ਸਥਾਨਕ ਵੂਮੈਨ ਸੈੱਲ ’ਚ ਸ਼ਿਕਾਇਤ ਕਰ ਕੇ ਉਸ ਦੇ ਤੇ ਕੁਝ ਪਰਿਵਾਰਕ ਮੈਂਬਰਾਂ ਖਿਲਾਫ ਦਾਜ ਲੈਣ ਦੇ ਦੋਸ਼ ਲਾਉਂਦਿਅਾਂ ਮੁਕੱਦਮਾ ਦਰਜ ਕਰਵਾਇਆ ਸੀ ਪਰ ਸੰਤੋਖ ਕਸ਼ਮੀਰ
ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਨੇ
ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ, ਇਸ ਲਈ ਪੰਜਾਬ ਪੱਧਰ ਦੀਅਾਂ ਬਾਰ ਐਸੋਸੀਏਸ਼ਨਾਂ ਨੇ ਸਾਰੇ ਤੱਥਾਂ ਨੂੰ ਦੇਖਦਿਅਾਂ ਦਰਜ ਕੀਤੇ ਗਏ ਇਸ ਮਾਮਲੇ ਨੂੰ ਗਲਤ ਮੰਨਿਆ ਹੈ, ਜਿਸ ਨੂੰ ਖਾਰਿਜ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਪੱਧਰ ਦੀਅਾਂ ਬਾਰ ਐਸੋਸੀਏਸ਼ਨਾਂ ਵੱਲੋਂ ਅੱਜ ਅਦਾਲਤੀ ਕੰਮ-ਧੰਦਾ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ।
ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਵਿਦਿਆਰਥਣ ਨੇ ਖਾਧਾ ਜ਼ਹਿਰ
NEXT STORY