ਅੰਮ੍ਰਿਤਸਰ (ਸੰਜੀਵ) : ਜ਼ਿਲ੍ਹੇ ਦੇ ਨਵਾਂ ਪਿੰਡ ਪਤੀ-ਪਤਨੀ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਮਹਿਕਮੇ 'ਚੋਂ ਡਿਸਮਿਸ ਕਰ ਦਿੱਤਾ ਗਿਆ ਹੈ। ਆਈ.ਜੀ. ਐੱਸ.ਐੱਸ.ਪੀ. ਧਰੁਵ ਦਹੀਆ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸਬ-ਇੰਸਪੈਕਟਰ ਸੰਦੀਪ ਕੌਰ ਪੁਲਸ 'ਚ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ। ਉਸ ਨੇ ਕਾਨੂੰਨ ਨੂੰ ਜਾਣਦੇ ਹੋਏ ਇਸ ਦੀ ਦੁਰ-ਵਰਤੋਂ ਕੀਤੀ ਹੈ। ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਹ ਵੀ ਸੰਕੇਤ ਮਿਲ ਰਹੇ ਹਨ ਕਿ ਕਿਸੇ ਵੀ ਸਮੇਂ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ
ਇਥੇ ਦੱਸ ਦੇਈਏ ਕਿ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵਲੋਂ ਮ੍ਰਿਤਕਾਂ ਦੀ 15 ਸਾਲ ਦੀ ਧੀ ਦੀ ਇਕ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਕੈਪਟਨ ਵਲੋਂ ਇਸ ਪੂਰੇ ਮਾਮਲੇ ਤੁਰੰਤ ਜਾਂਚ ਲਈ ਇਕ ਟੀਮ ਗਠਿਤ ਕੀਤੀ ਗਈ ਸੀ। ਮੁੱਖ ਮੰਤਰੀ ਦੇ ਦਸਤਖ਼ਤ ਕਰਨ ਤੋਂ 24 ਘੰਟੇ 'ਚ ਦੋਸ਼ੀ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਡਿਸਮਿਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼
ਇਥੇ ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਨਵਾਂ ਪਿੰਡ ਦੇ ਵਿਕਰਮਜੀਤ ਸਿੰਘ ਵਿੱਕੀ ਵਲੋਂ ਸਬ-ਇੰਸਪੈਕਟਰ ਸੰਦੀਪ ਕੌਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ਦੁਖ ਨੂੰ ਨਾ ਸਹਾਰਦੇ ਹੋਏ ਉਸ ਦੀ ਪਤਨੀ ਸੁਖਬੀਰ ਕੌਰ ਨੇ ਵੀ ਦੂਜੇ ਦਿਨ ਗਰਿੱਲ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਦੋਵੇਂ ਆਪਮੇ ਪਿੱਛੇ ਇਕ 15 ਸਾਲ ਦੀ ਧੀ ਨੂੰ ਛੱਡ ਗਏ, ਜੋ ਆਪਮੇ ਮਾਤਾ-ਪਿਤਾ ਨੂੰ ਇਸਨਾਫ਼ ਦਿਵਾਉਣ ਲਈ ਗੁਹਾਰ ਲਗਾ ਰਹੀ ਸੀ। ਇਸ ਮਾਮਲੇ 'ਚ ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਉਕਤ ਦੋਸ਼ੀ ਸਬ-ਇੰਸਪੈਕਟਰ ਨੂੰ ਡਿਸਮਿਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ :
ਖੜ੍ਹੇ ਟਰਾਲੇ 'ਚ ਵੱਜੀ ਪਿਕਅਪ ਗੱਡੀ, ਇਕ ਦੀ ਮੌਤ
NEXT STORY