ਅੰਮ੍ਰਿਤਸਰ : ਡਿਜੀਟਲ ਇੰਡੀਆ ਦੇ ਤਹਿਤ ਹੁਣ ਦੇਸ਼ ਭਰ 'ਚ ਸੁਧਾਰ ਦੇ ਚੱਲਦੇ ਹੋਏ ਅੰਮ੍ਰਿਤਸਰ ਰੇਲਵੇ ਸਟੇਸਨ ਨੂੰ ਵਾਈ-ਫਾਈ ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਇਹ ਪੰਜਾਬ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਬਣ ਗਿਆ ਹੈ, ਜਿਹੜਾ ਕਿ ਇਸ ਤਕਨੀਕ ਨਾਲ ਜੁੜ ਗਿਆ ਹੈ।
ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਦੇਸ਼ ਅਤੇ ਸੰਸਾਰ ਦੀ ਸਭ ਤੋਂ ਆਧੁਨਿਕ ਤਕਨੀਕ ਵਾਈ-ਫਾਈ ਨਾਲ ਜੋੜ ਦਿੱਤਾ ਗਿਆ ਹੈ। ਇਸ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਹੁਣ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਵਾਈ-ਫਾਈ ਦਾ ਮਜ਼ਾ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਲਈ ਵਿਸ਼ੇਸ਼ ਡੀਕੋਰਡਰ ਲਾਏ ਗਏ ਹਨ, ਜਿਸ ਨਾਲ ਇਸ ਦੀ ਰੇਂਜ ਨੂੰ ਵਧਾਇਆ ਜਾ ਸਕਦਾ ਹੈ। ਦੇਸ਼ ਭਰ 'ਚ ' ਰੇਲਵੇ ਸਟੇਸ਼ਨਾਂ ਨੂੰ ਇਸ ਸੁਵਿਧਾ ਨਾਲ ਜੋੜਿਆ ਜਾਣਾ ਸੀ, ਜਿਨ੍ਹਾ ਚੋਂ ਅੰਮ੍ਰਿਤਸਰ ਇਸ ਲੜੀ ਚੋਂ ਪਹਿਲੇ ਸਥਾਨ 'ਤੇ ਹੈ।
ਇਸ ਮਾਮਲੇ 'ਚ ਸੰਸਦ ਅਤੇ ਰੇਲਵੇ ਸਟੈਂਡਿੰਗ ਕਮੇਟੀ ਦੇ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਉਹ ਇਸ ਸੁਵਿਧਾ ਲਈ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਇਹ ਸੁਵਿਧਾ ਦਿੱਤੀ ਹੈ। ਇਸ ਸੁਵਿਧਾ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਅੱਜ ਹਰ ਤਰ੍ਹਾਂ ਦੀ ਬੁਕਿੰਗ ਨੈੱਟ ਜ਼ਰੀਏ ਕੀਤੀ ਜਾ ਰਹੀ ਹੈ। ਉਨ੍ਹ੍ਹਾਂ ਕਿਹਾ ਅੱਜ ਦੇ ਸਮੇਂ 'ਚ ਇਹ ਇਕ ਜ਼ਰੂਰਤ ਬਣ ਗਈ ਹੈ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਇੱਥੇ ਇਕ ਵੱਡੀ ਪਾਰਕਿੰਗ ਵੀ ਬਣਾਈ ਜਾ ਰਹੀ ਹੈ।
ਇਸ ਮਾਮਲੇ 'ਚ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਸੁਵਿਧਾ ਨਾਲ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਸੁਵਿਧਾ ਜ਼ਰੀਏ ਉਹ ਆਪਣਾ ਸੰਦੇਸ਼ ਕਿਸੇ ਵੀ ਸਥਾਨ 'ਤੇ ਪਹੁੰਚਾ ਸਕਦੇ ਹਨ। ਉਨ੍ਹਾ ਕਿਹਾ ਕਿ ਅਜਿਹੇ ਸਿਗਨਲ ਨਾਲ ਉਹ ਇਥੇ ਕੰਮ ਕਰ ਰਹੇ ਹਨ ਅਤੇ ਇਹ ਪਹਿਲਾ ਅਜਿਹਾ ਸਟੇਸ਼ਨ ਹੈ, ਜਿੱਥੇ ਉਹ ਇਸ ਸੁਵਿਧਾ ਦਾ ਇਸੇਤਮਾਲ ਕਰ ਰਹੇ ਹਨ।
ਕਰਵਾਚੌਥ ਦੇ ਮੌਕੇ 'ਤੇ ਇਸ ਪਤਨੀ ਨੇ ਕਰ ਦਿੱਤੀ ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਸੁਣ ਨਹੀਂ ਹੋਵੇਗਾ ਯਕੀਨ (ਤਸਵੀਰਾਂ)
NEXT STORY