ਮੋਹਾਲੀ (ਪਰਦੀਪ) : ਥਾਣਾ ਸੋਹਾਣਾ ਦੀ ਟੀਮ ਵੱਲੋਂ ਮੁਖਬਰ ਖਾਸ ਦੀ ਇਤਲਾਹ 'ਤੇ ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਖ਼ਿਲਾਫ ਮੁਕੱਦਮਾ ਦਰਜ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਕੱਦਮੇ ਦੀ ਤਫਤੀਸ਼ ਦੌਰਾਨ ਦੋਸ਼ੀਆਨ ਹਰਸ਼ ਅਤੇ ਅਰਜੁਨ ਕੁਮਾਰ ਪਾਸੋਂ ਕੀਤੀ ਗਈ ਪੁੱਛਗਿੱਛ 'ਤੇ ਮੁਕੱਦਮੇ ਵਿਚ ਸਰਵਨ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਮਕਾਨ ਨੰਬਰ: 286, ਦਸਮੇਸ਼ ਕਲੋਨੀ, ਬਲੌਗੀ, ਐੱਸ.ਏ.ਐਸ.ਨਗਰ ਨੂੰ ਨਾਮਜ਼ਦ ਕਰਕੇ ਮਿਤੀ 16.05.2024 ਨੂੰ ਗ੍ਰਿਫਤਾਰ ਅਤੇ ਹੀਰਾ ਸਿੰਘ ਉਰਫ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਵਾ ਥਾਣਾ ਸੰਘਰੀਆ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜੋ ਕਿ ਨਾਭਾ ਜੇਲ ਵਿਖੇ ਬੰਦ ਸੀ, ਨੂੰ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ ।
ਪੁਲਸ ਨੇ ਹਰਸ਼ ਪੁੱਤਰ ਮੰਗਤ ਰਾਮ ਵਾਸੀ #56, ਪਿੰਡ ਰਾਏਪੁਰ, ਥਾਣਾ ਸੋਹਾਣਾ, ਜ਼ਿਲ੍ਹਾ ਐਸ.ਏ.ਐਸ ਨਗਰ, ਅਰਜੁਨ ਕੁਮਾਰ ਪੁੱਤਰ ਹਰਕ ਬਹਾਦੁਰ ਵਾਸੀ ਪਿੰਡ ਰਾਏਪੁਰ, ਥਾਣਾ ਸੋਹਾਣਾ, ਜ਼ਿਲ੍ਹਾ ਐਸ.ਏ.ਐਸ ਨਗਰ, ਸਰਵਨ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਮਕਾਨ ਨੰਬਰ: 286, ਦਸਮੇਸ਼ ਕਲੋਨੀ, ਬਲੌਗੀ,ਐੱਸ.ਏ.ਐੱਸ. ਨਗਰ, ਹੀਰਾ ਸਿੰਘ ਉਰਵ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਵਾ ਥਾਣਾ ਸੰਘਰੀਆ, ਜਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 17 ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ, 2 ਕੰਪਿਊਟਰ ਪ੍ਰਿੰਟਰ (EPSON ਕੰਪਨੀ), ਇੱਕ ਲੈਪਟਾਪ
ਇੱਕ ਕੰਪਿਊਟਰ ਕੀਬੋਰਡ ਬਰਾਮਦ ਹੋਇਆ ਹੈ।
ਇਮੀਗ੍ਰੇਸ਼ਨ ਕੰਪਨੀ ਦੀ ਮਾਲਕ ਕੁੜੀ ਦੀ ਕਾਰ ਨੂੰ ਲਗਾਈ ਅੱਗ, ਪੁਲਸ ਨੇ ਕੀਤੀ ਵੱਡੀ ਕਾਰਵਾਈ
NEXT STORY